ਤਿਰੰਗੇ ਝੰਡੇ ਖਿੱਲਰੇ ਮਿਲਣ ਦੇ ਮਾਮਲੇ ’ਚ ਕੇਸ ਦਰਜ
ਪੁਲਿਸ ਵਲੋਂ ਸੀ. ਸੀ. ਟੀ. ਵੀ. ਫੁਟੇਜ ਖੰਗਾਲ ਕੇ ਦੋਸ਼ੀਆਂ ਦੀ ਪਛਾਣ ਦੇ ਯਤਨ
ਰੂਪਨਗਰ, 12 ਅਗਸਤ (ਸਤਨਾਮ ਸਿੰਘ ਸੱਤੀ)- ਰੂਪਨਗਰ ਦੇ ਪਟਵਾਰ ਚੌਂਕ ਨੇੜੇ ਨਹਿਰ ਦੇ ਕੰਢੇ ਦਰਜਨਾਂ ਦੀ ਗਿਣਤੀ ਵਿਚ ਤਿਰੰਗੇ ਝੰਡੇ ਖਿੱਲਰੇ ਮਿਲਣ ਦੇ ਮਾਮਲੇ ਵਿਚ ਸਿਟੀ ਥਾਣਾ ਰੂਪਨਗਰ ਪੁਲਿਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਝੰਡੇ ਉੱਥੇ ਕਿਸ ਤਰ੍ਹਾਂ ਪਹੁੰਚੇ ਅਤੇ ਇਨ੍ਹਾਂ ਨੂੰ ਕਿਸ ਵਿਅਕਤੀ ਜਾਂ ਵਿਅਕਤੀਆਂ ਵਲੋਂ ਉੱਥੇ ਸੁੱਟਿਆ ਗਿਆ, ਇਸ ਸਬੰਧੀ ਪੁਲਿਸ ਵਲੋਂ ਘਟਨਾ ਸਥਾਨ ਅਤੇ ਆਸ-ਪਾਸ ਲੱਗੇ ਸੀ.
ਜ
ਜਾਣਕਾਰੀ ਦੇ ਰਹੇ ਸਿਟੀ ਪੁਲਿਸ ਥਾਣੇ ਦੇ ਮੁਖੀ ਇੰਸਪੈਕਟਰ ਪਵਨ ਕੁਮਾਰ ।
13-08-2026
ਰੂਪਨਗਰ, 12 ਅਗਸਤ (ਸਤਨਾਮ ਸਿੰਘ ਸੱਤੀ)- ਰੂਪਨਗਰ ਦੇ ਪਟਵਾਰ ਚੌਂਕ ਨੇੜੇ ਨਹਿਰ ਦੇ ਕੰਢੇ ਦਰਜਨਾਂ ਦੀ ਗਿਣਤੀ ਵਿਚ ਤਿਰੰਗੇ ਝੰਡੇ ਖਿੱਲਰੇ ਮਿਲਣ ਦੇ ਮਾਮਲੇ ਵਿਚ ਸਿਟੀ ਥਾਣਾ ਰੂਪਨਗਰ ਪੁਲਿਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਝੰਡੇ ਉੱਥੇ ਕਿਸ ਤਰ੍ਹਾਂ ਪਹੁੰਚੇ ਅਤੇ ਇਨ੍ਹਾਂ ਨੂੰ ਕਿਸ ਵਿਅਕਤੀ ਜਾਂ ਵਿਅਕਤੀਆਂ ਵਲੋਂ ਉੱਥੇ ਸੁੱਟਿਆ ਗਿਆ, ਇਸ ਸਬੰਧੀ ਪੁਲਿਸ ਵਲੋਂ ਘਟਨਾ ਸਥਾਨ ਅਤੇ ਆਸ-ਪਾਸ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਇਸ ਸਬੰਧੀ ਰਾਜੇਸ਼ ਕੁਮਾਰ ਬੱਗਣ ਵਲੋਂ ਸਿਟੀ ਥਾਣਾ ਰੂਪਨਗਰ ਵਿਖੇ ਸ਼ਿਕਾਇਤ ਦਰਜ ਕਰਵਾਈ ਗਈ ਹੈ। ਸ਼ਿਕਾਇਤ ਵਿਚ ਦੱਸਿਆ ਗਿਆ ਹੈ ਕਿ ਨਹਿਰ ਦੇ ਕੰਢੇ ਤਿਰੰਗੇ ਝੰਡੇ ਖਿੱਲਰੇ ਪਏ ਸਨ, ਜਿਨ੍ਹਾਂ ਨੂੰ ਉਨ੍ਹਾਂ ਵਲੋਂ ਚੁੱਕ ਕੇ ਸਨਮਾਨ ਸਹਿਤ ਇਕੱਠਾ ਕੀਤਾ ਗਿਆ। ਉਨ੍ਹਾਂ ਪੁਲਿਸ ਤੋਂ ਮੰਗ ਕੀਤੀ ਕਿ ਤਿਰੰਗੇ ਝੰਡਿਆਂ ਨਾਲ ਅਜਿਹਾ ਵਰਤਾਓ ਕਰਨ ਵਾਲੇ ਵਿਅਕਤੀਆਂ ਦੀ ਪਛਾਣ ਕਰਕੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਸਿਟੀ ਥਾਣਾ ਰੂਪਨਗਰ ਦੇ ਐਸ. ਐਚ. ਓ. ਪਵਨ ਕੁਮਾਰ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ ’ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਵਲੋਂ ਘਟਨਾ ਸਥਾਨ ਅਤੇ ਆਸ-ਪਾਸ ਦੇ ਇਲਾਕੇ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ, ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਤਿਰੰਗੇ ਝੰਡੇ ਉੱਥੇ ਕਿਸ ਵਲੋਂ ਸੁੱਟੇ ਗਏ ਸਨ। ਪੁਲਿਸ ਅਨੁਸਾਰ ਮਾਮਲੇ ਵਿਚ ਪ੍ਰੀਵੈਂਸ਼ਨ ਆਫ਼ ਇਨਸਲਟਸ ਟੂ ਨੈਸ਼ਨਲ ਆਨਰ ਐਕਟ, 1971 ਦੀ ਧਾਰਾ 2 ਤਹਿਤ ਕਾਰਵਾਈ ਕੀਤੀ ਗਈ ਹੈ। ਪੁਲਿਸ ਵਲੋਂ ਸੀ.ਸੀ.ਟੀ.ਵੀ. ਫੁਟੇਜ ਅਤੇ ਹੋਰ ਤੱਥਾਂ ਦੀ ਜਾਂਚ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਇਸ ਘਟਨਾ ਤੋਂ ਇੱਕ ਦਿਨ ਪਹਿਲਾਂ ਭਾਰਤੀ ਜਨਤਾ ਪਾਰਟੀ ਵਲੋਂ ਰੂਪਨਗਰ ਵਿਖੇ ਤਿਰੰਗਾ ਯਾਤਰਾ ਕੱਢੀ ਗਈ ਸੀ, ਜਿਸ ਵਿਚ ਵੱਡੀ ਗਿਣਤੀ ਵਿਚ ਲੋਕਾਂ ਨੇ ਸ਼ਮੂਲੀਅਤ ਕੀਤੀ ਸੀ। ਯਾਤਰਾ ਵਿਚ ਭਾਜਪਾ ਦੇ ਸੂਬਾ ਪ੍ਰਧਾਨ ਸਮੇਤ ਪਾਰਟੀ ਦੇ ਕਈ ਆਗੂ ਵੀ ਸ਼ਾਮਲ ਹੋਏ ਸਨ। ਯਾਤਰਾ ਦੌਰਾਨ ਲੋਕਾਂ ਨੂੰ ਆਪਣੇ ਘਰਾਂ ’ਤੇ ਤਿਰੰਗਾ ਲਹਿਰਾਉਣ ਅਤੇ ਕੌਮੀ ਝੰਡੇ ਦਾ ਸਨਮਾਨ ਕਰਨ ਦੀ ਅਪੀਲ ਕੀਤੀ ਗਈ ਸੀ। ਇਸ ਤੋਂ ਅਗਲੇ ਹੀ ਦਿਨ ਪਟਵਾਰ ਚੌਂਕ ਨੇੜੇ ਨਹਿਰ ਦੇ ਕੰਢੇ ਦਰਜਨਾਂ ਤਿਰੰਗੇ ਝੰਡੇ ਖਿੱਲਰੇ ਹੋਏ ਮਿਲਣ ਤੋਂ ਬਾਅਦ ਇਹ ਮਾਮਲਾ ਚਰਚਾ ਵਿਚ ਆ ਗਿਆ। ਹਾਲਾਂਕਿ ਇਹ ਝੰਡੇ ਕਿਸੇ ਸ਼ਰਾਰਤ ਤਹਿਤ ਉੱਥੇ ਸੁੱਟੇ ਗਏ ਜਾਂ ਤਿਰੰਗਾ ਯਾਤਰਾ ਵਿਚ ਸ਼ਾਮਲ ਕਿਸੇ ਵਿਅਕਤੀ ਵਲੋਂ ਲਾਪਰਵਾਹੀ ਨਾਲ ਸੁੱਟੇ ਗਏ, ਇਸ ਬਾਰੇ ਹਾਲੇ ਸਥਿਤੀ ਸਪਸ਼ਟ ਨਹੀਂ ਹੈ ਅਤੇ ਪੁਲਿਸ ਜਾਂਚ ਤੋਂ ਬਾਅਦ ਹੀ ਸੱਚਾਈ ਸਾਹਮਣੇ ਆਵੇਗੀ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਵਲੋਂ ਇਸ ਘਟਨਾ ਨੂੰ ਪਾਰਟੀ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੋਣ ਦਾ ਖ਼ਦਸ਼ਾ ਵੀ ਪ੍ਰਗਟਾਇਆ ਗਿਆ ਸੀ। ਉਨ੍ਹਾਂ ਕਿਹਾ ਸੀ ਕਿ ਪਾਰਟੀ ਵਲੋਂ ਤਿਰੰਗੇ ਦੇ ਸਨਮਾਨ ਅਤੇ ਲੋਕਾਂ ਨੂੰ ਘਰ-ਘਰ ਤਿਰੰਗਾ ਲਹਿਰਾਉਣ ਲਈ ਪ੍ਰੇਰਿਤ ਕਰਨ ਵਾਸਤੇ ਯਾਤਰਾ ਕੱਢੀ ਗਈ ਸੀ ਅਤੇ ਤਿਰੰਗੇ ਦਾ ਅਪਮਾਨ ਕਰਨ ਬਾਰੇ ਪਾਰਟੀ ਜਾਂ ਉਸ ਦੇ ਵਰਕਰ ਕਦੇ ਸੋਚ ਵੀ ਨਹੀਂ ਸਕਦੇ। ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਜਾਂਚ ਜਾਰੀ ਹੈ। ਸੀ. ਸੀ. ਟੀ. ਵੀ. ਫੁਟੇਜ ਅਤੇ ਹੋਰ ਸਬੂਤਾਂ ਦੀ ਜਾਂਚ ਤੋਂ ਬਾਅਦ ਹੀ ਇਹ ਸਪਸ਼ਟ ਹੋ ਸਕੇਗਾ ਕਿ ਨਹਿਰ ਦੇ ਕੰਢੇ ਤਿਰੰਗੇ ਝੰਡੇ ਕਿਸ ਨੇ ਅਤੇ ਕਿਹੜੇ ਹਾਲਾਤਾਂ ਵਿਚ ਸੁੱਟੇ ਸਨ।