10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਬਸਪਾ ਵਲੋਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਲਈ ਉਮੀਦਵਾਰ ਮੈਦਾਨ ਵਿਚ ਡਟੇ-ਭੈਣੀ

ਅਜੀਤ ਡੈਸਕ 06-12-2025
ਰੂਪਨਗਰ, 5 ਦਸੰਬਰ (ਸਤਨਾਮ ਸਿੰਘ ਸੱਤੀ)-ਬਹੁਜਨ ਸਮਾਜ ਪਾਰਟੀ (ਬਸਪਾ) ਨੇ ਜ਼ਿਲ੍ਹਾ ਰੂਪਨਗਰ 'ਚ ਹੋ ਰਹੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਲਈ ਆਪਣੇ ਉਮੀਦਵਾਰ ਮੈਦਾਨ ਵਿਚ ਉਤਾਰ ਦਿੱਤੇ ਹਨ | ਇਸ ਦੀ ਜਾਣਕਾਰੀ ਸੂਬਾ ਇੰਚਾਰਜ ਅਜੀਤ ਸਿੰਘ ਭੈਣੀ ਨੇ ਦਿੱਤੀ | ਭੈਣੀ ਨੇ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਲਈ ਤਖ਼ਤਗੜ੍ਹ ਜ਼ੋਨ ਤੋਂ ਜਸਵਿੰਦਰ ਸਿੰਘ ਬੈਂਸ, ਕਲਵਾਂ ਜ਼ੋਨ ਤੋਂ ਸਤਨਾਮ ਸਿੰਘ ਭਲਵਾਨ, ਮੋਰਿੰਡਾ ਦਿਹਾਤੀ ਜ਼ੋਨ ਤੋਂ ਹਰਮੇਸ਼ ਸਿੰਘ ਮੈਦਾਨ 'ਚ ਹਨ | ਇਸ ਤੋਂ ਇਲਾਵਾ ਬਲਾਕ ਸੰਮਤੀ ਲਈ ਖੈਰਾਬਾਦ ਜ਼ੋਨ ਤੋਂ ਗੁਰਪ੍ਰੀਤ ਸਿੰਘ (ਨੌਜਵਾਨ ਉਮੀਦਵਾਰ), ਘਨੌਲੀ ਜ਼ੋਨ: ਯੂਥ ਆਗੂ ਵਰਿੰਦਰ ਵਿੱਕੀ ਕਲੇਰ, ਪਿੱਪਲਮਾਜਰਾ ਜ਼ੋਨ: ਰਵਿੰਦਰ ਸਿੰਘ ਮਕੜੌਨਾ, ਕਾਈਨੌਰ ਜ਼ੋਨ: ਮਨਜੀਤ ਸਿੰਘ ਚੋਣ ਮੈਦਾਨ ਚ ਉਤਾਰੇ ਗਏ ਹਨ | ਭੈਣੀ ਨੇ ਕਿਹਾ ਕਿ ਬਸਪਾ ਹਰ ਵਰਗ ਦੀ ਆਵਾਜ਼ ਨੂੰ ਚੋਣ ਮੰਚ 'ਤੇ ਲੈ ਕੇ ਆ ਰਹੀ ਹੈ ਅਤੇ ਵਰਕਰਾਂ 'ਚ ਚੋਣਾਂ ਨੂੰ ਲੈ ਕੇ ਵੱਡਾ ਉਤਸ਼ਾਹ ਹੈ | ਇਸ ਮੌਕੇ ਸੂਬਾ ਜਨਰਲ ਸਕੱਤਰ ਰਜਿੰਦਰ ਸਿੰਘ ਨਨਹੇੜੀਆਂ, ਜ਼ਿਲ੍ਹਾ ਇੰਚਾਰਜ ਕੁਲਦੀਪ ਸਿੰਘ ਘਨੌਲੀ, ਜ਼ਿਲ੍ਹਾ ਪ੍ਰਧਾਨ ਸਰਦੂਲ ਸਿੰਘ ਬਾਲਸੰਢਾ, ਹਲਕਾ ਪ੍ਰਧਾਨ ਗੁਰਚਰਨ ਸਿੰਘ ਖ਼ਾਲਸਾ, ਹਲਕਾ ਮੀਤ ਪ੍ਰਧਾਨ ਤਰਲੋਕ ਸਿੰਘ ਫਤੇਹਪੁਰ, ਸ਼ਹਿਰੀ ਪ੍ਰਧਾਨ ਸੁਰਜੀਤ ਲਾਲ, ਮੀਤ ਪ੍ਰਧਾਨ ਦੌਲਤ ਸਿੰਘ, ਬਸਪਾ ਆਗੂ ਓਮ ਪ੍ਰਕਾਸ਼ ਸੈਣੀਮਾਜਰਾ ਸਮੇਤ ਕਈ ਵਰਕਰ ਹਾਜ਼ਰ ਸਨ |
ਪਿਛਲੀ ਖ਼ਬਰ ਭਾਜਪਾ ਨੇ ਮੋਹਿਤ ਸ਼ਰਮਾ ਨੂੰ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਜ਼ੋਨ ਦੜੋਲੀ ਤੋਂ ਚੋਣ ਮੈਦਾਨ ਵਿਚ ਉਤਾਰਿਆ ਅਗਲੀ ਖ਼ਬਰ ਰੂਪਨਗਰ ਵਿਚ ਹਥਿਆਰਬੰਦ ਸੈਨਾ ਝੰਡਾ ਦਿਵਸ ਦਾ ਆਗਾਜ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।