10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਜ਼ਿਲ੍ਹਾ ਰੂਪਨਗਰ 'ਚ ਜ਼ਿਲ੍ਹਾ ਪ੍ਰੀਸ਼ਦ ਦੀਆਂ 6 ਤੇ ਪੰਚਾਇਤ ਸੰਮਤੀ ਦੀਆਂ 18 ਨਾਮਜ਼ਦਗੀਆਂ ਆਯੋਗ ਕਰਾਰ

ਅਜੀਤ ਡੈਸਕ 06-12-2025
ਰੂਪਨਗਰ, 5 ਦਸੰਬਰ (ਸਤਨਾਮ ਸਿੰਘ ਸੱਤੀ)-ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਲਈ ਦਾਖਲ ਕੀਤੀਆਂ ਨਾਮਜ਼ਦਗੀਆਂ ਦੀ ਪੜਤਾਲ ਕੀਤੀ ਗਈ, ਜਿਸ ਦੌਰਾਨ ਕਈ ਨਾਮਜ਼ਦਗੀਆਂ ਆਯੋਗ ਕਰਾਰ ਦਿੱਤੀਆਂ ਗਈਆਂ | ਇਸ ਦੀ ਜਾਣਕਾਰੀ ਡਿਪਟੀ ਕਮਿਸ਼ਨਰ-ਕਮ -ਜ਼ਿਲ੍ਹਾ ਚੋਣ ਅਫ਼ਸਰ ਵਰਜੀਤ ਵਾਲੀਆ ਨੇ ਦਿੱਤੀ | ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਦੇ 10 ਜ਼ੋਨਾਂ ਲਈ ਆਈਆਂ 46 ਨਾਮਜ਼ਦਗੀਆਂ 'ਚੋਂ 6 ਅਯੋਗ ਪਾਈਆਂ ਗਈਆਂ ਹਨ, ਜਦ ਕਿ 40 ਉਮੀਦਵਾਰ ਚੋਣ ਲੜਨ ਲਈ ਯੋਗ ਹਨ | ਇਸੇ ਤਰ੍ਹਾਂ ਪੰਚਾਇਤ ਸੰਮਤੀ ਦੇ 93 ਜ਼ੋਨਾਂ ਲਈ ਆਈਆਂ 350 ਨਾਮਜ਼ਦਗੀਆਂ 'ਚੋਂ 18 ਨਾਮਜ਼ਦਗੀਆਂ ਆਯੋਗ ਹੋਈਆਂ ਹਨ ਤੇ 332 ਉਮੀਦਵਾਰ ਯੋਗ ਕਰਾਰ ਦਿੱਤੇ ਗਏ ਹਨ | ਵੱਖ-ਵੱਖ ਬਲਾਕਾਂ 'ਚ ਪੜਤਾਲ ਦੇ ਨਤੀਜੇ ਮੁਤਾਬਿਕ ਸ੍ਰੀ ਅਨੰਦਪੁਰ ਸਾਹਿਬ ਬਲਾਕ ਸੰਮਤੀ ਲਈ ਆਈਆਂ 50 ਨਾਮਜ਼ਦਗੀਆਂ 'ਚੋਂ ਸਭ ਸਹੀ ਪਾਈਆਂ ਗਈਆਂ, ਰੂਪਨਗਰ 'ਚ 70 'ਚੋਂ 3 ਆਯੋਗ ਤੇ 67 ਯੋਗ ਕਰਾਰ ਦਿੱਤੀਆਂ ਗਈਆਂ, ਮੋਰਿੰਡਾ ਬਲਾਕ ਸੰਮਤੀ 'ਚ 51 'ਚੋਂ 3 ਆਯੋਗ ਤੇ 48 ਯੋਗ ਕਰਾਰ ਦਿੱਤੀਆਂ ਗਈਆਂ ਹਨ | ਬਲਾਕ ਸੰਮਤੀ ਸ੍ਰੀ ਚਮਕੌਰ ਸਾਹਿਬ 'ਚ ਆਈਆਂ 54 ਨਾਮਜ਼ਦਗੀਆਂ 'ਚੋਂ 2 ਆਯੋਗ ਤੇ 52 ਯੋਗ ਕਰਾਰ ਦਿੱਤੀਆਂ ਗਈਆਂ, ਬਲਾਕ ਸੰਮਤੀ ਨੰਗਲ 'ਚ 49 'ਚੋਂ 1 ਆਯੋਗ ਤੇ 48 ਯੋਗ, ਬਲਾਕ ਸੰਮਤੀ ਨੂਰਪੁਰ ਬੇਦੀ 'ਚ 76 ਵਿਚੋਂ 8 ਆਯੋਗ ਤੇ 68 ਯੋਗ ਕਰਾਰ ਦਿੱਤੀਆਂ ਗਈਆਂ | ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 6 ਦਸੰਬਰ ਦਾ ਦਿਨ ਨਾਂਅ ਵਾਪਸ ਲੈਣ ਦਾ ਆਖ਼ਰੀ ਦਿਨ ਹੋਵੇਗਾ |
ਪਿਛਲੀ ਖ਼ਬਰ ਬਲਾਕ ਸੰਮਤੀ ਚੋਣਾਂ ਦੇ ਪੜਤਾਲ ਦੌਰਾਨ 54 ਉਮੀਦਵਾਰਾਂ 'ਚੋਂ 52 ਦੇ ਨਾਮਜ਼ਦਗੀ ਪੱਤਰ ਦਰੁਸਤ ਪਾਏ ਅਗਲੀ ਖ਼ਬਰ ਬਲਾਕ ਸੰਮਤੀ ਚੋਣਾਂ ਸੰਬੰਧੀ ਨਾਮਜ਼ਦਗੀ ਪੱਤਰ ਸਹੀ ਪਾਏ ਗਏ-ਐਸ. ਡੀ. ਐਮ.

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।