09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਪਿੰਡ ਲਾਲਪੁਰ ਦੇ ਹਰਦੀਪ ਸੈਣੀ ਨੇ ਬੀ. ਐਸ. ਸੀ. ਨਰਸਿੰਗ (ਤੀਜਾ ਸਮੈਸਟਰ) ਦੀ ਜਮਾਤ 'ਚੋਂ ਤੀਜਾ ਸਥਾਨ ਕੀਤਾ ਪ੍ਰਾਪਤ

ਅਜੀਤ ਡੈਸਕ 06-12-2025
ਨੂਰਪੁਰ ਬੇਦੀ, 5 ਦਸੰਬਰ (ਵਿੰਦਰਪਾਲ ਝਾਂਡੀਆਂ)-ਨੂਰਪੁਰ ਬੇਦੀ ਇਲਾਕੇ ਦੇ ਪਿੰਡ ਲਾਲਪੁਰ ਦੇ ਹਰਦੀਪ ਸੈਣੀ ਸਪੁੱਤਰ ਸੋਹਣ ਲਾਲ ਸੈਣੀ ਨੇ ਬੀ. ਐਸ. ਸੀ. ਨਰਸਿੰਗ ਬੈਚ 2023-2027 ਤੀਜਾ ਸਮੈਸਟਰ ਦੇ ਆਏ ਨਤੀਜੇ 'ਚ ਜਮਾਤ 'ਚੋਂ ਤੀਜਾ ਸਥਾਨ ਪ੍ਰਾਪਤ ਕੀਤਾ | ਇਸ ਸੰਬੰਧੀ ਹਰਦੀਪ ਸੈਣੀ ਦੇ ਪਿਤਾ ਸੋਹਣ ਲਾਲ ਸੈਣੀ ਨੇ ਦੱਸਿਆ ਉਨ੍ਹਾਂ ਦਾ ਸਪੁੱਤਰ ਜੋ ਕਿ ਨਰਸਿੰਗ ਵਿੱਦਿਅਕ ਖੇਤਰ 'ਚ ਨਾਮਵਰ ਸੰਸਥਾ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਵਿਖੇ ਬੀ. ਐਸ . ਸੀ. ਨਰਸਿੰਗ ਦੀ ਪੜ੍ਹਾਈ ਕਰ ਰਿਹਾ ਹੈ | ਉਨ੍ਹਾਂ ਨੇ ਦੱਸਿਆ ਕਿ ਬੀ. ਐਸ. ਸੀ. ਨਰਸਿੰਗ (ਤੀਜਾ ਸਮੈਸਟਰ) ਜਮਾਤ 'ਚੋਂ ਤੀਜਾ ਸਥਾਨ ਹਾਸਿਲ ਕੀਤਾ ਹੈ | ਉਨ੍ਹਾਂ ਨੇ ਬੀ. ਐਸ. ਸੀ. ਨਰਸਿੰਗ ਦੇ ਇਸ ਸ਼ਾਨਦਾਰ ਨਤੀਜਿਆਂ ਲਈ ਸੰਸਥਾ ਦੇ ਮਿਹਨਤੀ ਅਧਿਆਪਕਾਂ ਨੂੰ ਵਧਾਈ ਦਿੱਤੀ ਹੈ | ਜਿਨ੍ਹਾਂ ਦੀ ਮਿਹਨਤ ਬਦੌਲਤ ਉਨਾਂ ਦੇ ਲੜਕੇ ਨੇ ਜਮਾਤ 'ਚੋਂ ਤੀਜਾ ਸਥਾਨ ਹਾਸਿਲ ਕੀਤਾ ਹੈ | ਇਸ ਸੰਬੰਧੀ ਹਰਦੀਪ ਸੈਣੀ ਦੀ ਇਸ ਪ੍ਰਾਪਤੀ ਲਈ ਰਿਸ਼ਤੇਦਾਰਾਂ ਮਿੱਤਰਾਂ ਸੱਜਣਾਂ ਪਿੰਡ ਦੇ ਮੁਹਤਬਰਾਂ ਨੇ ਵਧਾਈ ਦਿੱਤੀ ਹੈ |
ਪਿਛਲੀ ਖ਼ਬਰ ਜਵਾਹਰ ਨਵੋਦਿਆ ਵਿਦਿਆਲਿਆ ਦੀ 13 ਨੂੰ ਹੋਣ ਵਾਲੀ ਪ੍ਰੀਖਿਆ ਮੁਲਤਵੀ ਕਰਨ ਦੀ ਮੰਗ ਅਗਲੀ ਖ਼ਬਰ ਖੇਤੀਬਾੜੀ ਵਿਭਾਗ ਵਲੋਂ ਸ੍ਰੀ ਚਮਕੌਰ ਸਾਹਿਬ ਵਿਖੇ ਡੀਲਰਾਂ ਨਾਲ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।