10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਖ਼ੂਨਦਾਨ ਕੈਂਪ ਦੌਰਾਨ 106 ਯੂਨਿਟ ਖ਼ੂਨ ਇਕੱਤਰ

ਅਜੀਤ ਡੈਸਕ 23-12-2025
ਘਨੌਲੀ/ਭਰਤਗੜ੍ਹ, 22 ਦਸੰਬਰ (ਜਸਬੀਰ ਸਿੰਘ ਬਾਵਾ)-ਜ਼ਿਲ੍ਹਾ ਯੂਥ ਕਲੱਬ ਤਾਲਮੇਲ ਕਮੇਟੀ ਰੂਪਨਗਰ ਰੋਟਰੀ ਕਲੱਬ ਵਲੋਂ ਗੁਰਦੁਆਰਾ ਛੰਨ ਬਾਬਾ ਕੁੰਮਾ ਮਾਸ਼ਕੀ ਜੀ, ਚੱਕ ਢੇਰਾ ਵਿਖੇ ਮਾਤਾ ਗੁਜਰ ਕੌਰ ਜੀ, ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਹਿ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਲਗਾਏ ਖ਼ੂਨਦਾਨ ਕੈਂਪ ਦੌਰਾਨ ਸਬੰਧਿਤ ਟੀਮ ਨੇ ਇਲਾਕੇ ਦੇ ਨੌਜਵਾਨਾਂ ਤੋਂ 106 ਯੂਨਿਟ ਖ਼ੂਨ ਇਕੱਤਰ ਕੀਤਾ | ਸ਼੍ਰੋਮਣੀ ਅ. ਦ. (ਬ) ਦੇ ਨੁਮਾਇੰਦੇ ਸਵਰਨਜੀਤ ਸਿੰਘ ਬੌਬੀ, ਗੁਰਪ੍ਰੀਤ ਸਿੰਘ ਖਹਿਰਾ, ਜਰਨੈਲ ਸਿੰਘ ਔਲਖ ਸਮੇਤ ਹੋਰਨਾਂ ਨੁਮਾਇੰਦਿਆਂ ਨੇ ਖ਼ੂਨਦਾਨੀਆਂ ਦੀ ਹੌਸਲਾ ਅਫ਼ਜਾਈ ਕਰਦਿਆਂ ਕਿਹਾ ਕਿ ਅਜਿਹੇ ਉਪਰਾਲੇ ਨਾਲ ਹੋਰਨਾਂ ਦੀ ਜਾਨ ਬਚਾਈ ਜਾ ਸਕਦੀ ਹੈ, ਭਵਿੱਖ 'ਚ ਹੋਰਨਾਂ ਨੌਜਵਾਨਾਂ ਨੂੰ ਵੀ ਅਜਿਹੇ ਕਾਰਜਾਂ ਲਈ ਅੱਗੇ ਆਉਣ ਦੀ ਲੋੜ ਹੈ | ਇਸ ਮੌਕੇ ਜਸਵਿੰਦਰ ਸਿੰਘ, ਗੁਰਮੀਤ ਸਿੰਘ ਪਤਿਆਲਾ, ਗੁਰਜੀਤ ਸਿੰਘ ਲੌਦੀ ਮਾਜਰਾ, ਅਸਵਨੀ ਸ਼ਰਮਾ, ਜਗਦੀਪ ਸਿੰਘ ਗਿੱਲ, ਵਿਕਾਸ ਕਾਂਝਲਾ, ਸਿਮਰਨਜੋਤ ਸਿੰਘ ਰਾਜਾ, ਕਰਮਜੀਤ ਸਿੰਘ ਮਿਆਣੀ, ਲੱਖੀ ਭਲਵਾਨ, ਗੁਰਮਨਜੀਤ ਸਿੰਘ, ਜਸਮਨ ਸਿੰਘ, ਸੁਰਿੰਦਰ ਸਿੰਘ ਨੂੰ ਹੋਂ, ਸੋਢੀ ਕੋਟਲਾ ਨਿਹੰਗ, ਸੁਰਿੰਦਰ ਸਿੰਘ ਬਵਾਨੀ ਆਦਿ ਮੌਜੂਦ ਸਨ |
ਪਿਛਲੀ ਖ਼ਬਰ ਛੋਟੇ ਬੱਚਿਆਂ ਤੇ ਗਰਭਵਤੀ ਔਰਤਾਂ ਲਈ ਟੀਕਾਕਰਨ ਕੈਂਪ ਲਗਾਇਆ ਅਗਲੀ ਖ਼ਬਰ ਭਾਖੜਾ ਡੈਮ ਦੇ ਚੀਫ਼ ਇੰਜੀਨੀਅਰ ਸੀ. ਪੀ. ਸਿੰਘ ਵਲੋਂ ਨੰਗਲ ਪਤੰਗ ਉਤਸਵ 2026 ਦਾ ਅਧਿਕਾਰਤ ਐਲਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।