10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਛੋਟੇ ਬੱਚਿਆਂ ਤੇ ਗਰਭਵਤੀ ਔਰਤਾਂ ਲਈ ਟੀਕਾਕਰਨ ਕੈਂਪ ਲਗਾਇਆ

ਅਜੀਤ ਡੈਸਕ 23-12-2025
ਪੁਰਖਾਲੀ, 22 ਦਸੰਬਰ (ਅੰਮਿ੍ਤਪਾਲ ਸਿੰਘ ਬੰਟੀ)-ਸਿਵਲ ਸਰਜਨ ਰੂਪਨਗਰ ਤੇ ਸੀਨੀਅਰ ਮੈਡੀਕਲ ਅਫ਼ਸਰ ਭਰਤਗੜ੍ਹ ਦੇ ਦਿਸ਼ਾ ਨਿਰਦੇਸ਼ ਹੇਠ ਸਿਹਤ ਵਿਭਾਗ ਭੱਦਲ ਦੀ ਟੀਮ ਵਲੋਂ ਐਚ. ਡਬਲਿਊ. ਸੀ. ਭੱਦਲ ਅਧੀਨ ਪੈਂਦੇ ਭੱਠਿਆਂ ਤੇ ਛੋਟੇ ਬੱਚਿਆਂ 0-5 ਸਾਲ ਤੇ ਗਰਭਵਤੀ ਔਰਤਾਂ ਲਈ ਟੀਕਾਕਰਨ ਕੈਂਪ ਲਗਾਇਆ | ਸਿਹਤ ਕਰਮਚਾਰੀ ਹਰਗੋਪਾਲ ਸੈਣੀ ਵਲੋਂ ਲੋਕਾਂ ਨੂੰ ਟੀਕਾਕਰਨ ਪ੍ਰੋਗਰਾਮ, ਸੰਤੁਲਿਤ ਖੁਰਾਕ ਬਾਰੇ ਜਾਣਕਾਰੀ ਦਿੱਤੀ ਗਈ | ਸ੍ਰੀ ਸੈਣੀ ਵਲੋਂ ਭੱਠਿਆਂ ਤੇ ਰਹਿੰਦੇ ਲੋਕਾਂ ਨੂੰ ਇਨ੍ਹਾਂ ਪ੍ਰੋਗਰਾਮਾਂ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਉਤਸ਼ਾਹਿਤ ਕੀਤਾ | ਇਸ ਮੌਕੇ ਐਸ. ਆਈ. ਜਗਦੀਸ਼ ਸਿੰਘ, ਸੀ. ਐਚ. ਓ. ਨੇਹਾ ਸੈਣੀ, ਏ. ਐਨ. ਐਮ. ਰਾਜਵੀਰ ਕੌਰ, ਆਰਤੀ, ਪਰਮਜੀਤ ਕੌਰ ਆਸਾ ਵਰਕਰ, ਕੁਲਵਿੰਦਰ ਸਿੰਘ, ਮੁਨਸ਼ੀ ਰਾਮ ਤੇ ਲਾਭਪਾਤਰੀ ਹਾਜ਼ਰ ਸਨ |
ਪਿਛਲੀ ਖ਼ਬਰ ਅਧਿਆਪਕਾਂ ਦਾ ਬਲਾਕ ਪੱਧਰੀ ਬਚਾਓ ਤੇ ਸੁਰੱਖਿਆ ਸੰਬੰਧੀ ਲਗਾਇਆ ਇਕ ਰੋਜ਼ਾ ਸੈਮੀਨਾਰ ਅਗਲੀ ਖ਼ਬਰ ਖ਼ੂਨਦਾਨ ਕੈਂਪ ਦੌਰਾਨ 106 ਯੂਨਿਟ ਖ਼ੂਨ ਇਕੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।