ਅਜਨਾਲਾ, 15 ਜੂਨ (ਗੁਰਪ੍ਰੀਤ ਸਿੰਘ ਢਿੱਲੋਂ)-ਸਰਹੱਦੀ ਖੇਤਰ ਦੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਹਮੇਸ਼ਾ ਤਤਪਰ ਰਹਿਣ ਵਾਲੇ ਸਵਰਾਜ ਸਪੋਰਟਸ ਕਲੱਬ ਅਜਨਾਲਾ ਦੇ ਪ੍ਰਧਾਨ ਮੰਗਲ ਸਿੰਘ ਨਿੱਝਰ ਦੇ ਛੋਟੇ ਪੁੱਤਰ ਤੇ ਨਾਮਵਰ ਫੁੱਟਬਾਲ ਖਿਡਾਰੀ ਹੁਸ਼ਨਪ੍ਰੀਤ ਸਿੰਘ ਨਿੱਝਰ ਤੇ ਕੱਲ੍ਹ ਅੱਧੀ ਰਾਤ ਨੂੰ ਕੁੱਝ ਨੌਜਵਾਨਾਂ ਵਲੋਂ ਸਿੱਧੀਆਂ ਗੋਲੀਆਂ ਚਲਾਈਆਂ ਗਈਆਂ, ਜਿਸ ਵਿਚ ਹੁਸ਼ਨਪ੍ਰੀਤ ਸਿੰਘ ਨਿੱਝਰ ਦਾ ਵਾਲ-ਵਾਲ ਬਚਾਅ ਹੋ ਗਿਆ ਤੇ ਕੁਝ ਗੋਲੀਆਂ ਮੋਟਰਸਾਈਕਲ ਨੂੰ ਵੀ ਲੱਗੀਆਂ, ਪੁਲਿਸ ਵਲੋਂ ਗੋਲੀਆਂ ਚਲਾਉਣ ਵਾਲਿਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਫੁੱਟਬਾਲ ਖਿਡਾਰੀ ਹੁਸ਼ਨਪ੍ਰੀਤ ਸਿੰਘ ਨਿੱਝਰ ਨੇ ਦੱਸਿਆ ਕਿ 13-14 ਜੂਨ ਦੀ ਦਰਿਮਆਨੀ ਰਾਤ ਨੂੰ ਕਰੀਬ 12:20 ਵਜੇ ਮੈਂ ਅਜਨਾਲਾ ਵਾਲੀ ਸਾਈਡ ਤੋਂ ਆਪਣੇ ਮੋਟਰਸਾਈਕਲ 'ਤੇ ਘਰ ਨੂੰ ਆ ਰਿਹਾ ਸੀ ਕਿ ਜਦੋਂ ਮੈਂ ਅਜਨਾਲਾ ਅੰਮਿ੍ਤਸਰ ਮੁੱਖ ਮਾਰਗ 'ਤੇ ਵਣ ਵਿਭਾਗ ਦੇ ਦਫ਼ਤਰ ਕੋਲ ਪੁੱਜਾ ਤਾਂ ਅੰਮਿ੍ਤਸਰ ਰੋਡ ਵਾਲੀ ਸਾਈਡ ਤੋਂ ਦੋ ਗੱਡੀਆਂ ਆਈਆਂ ਤੇ ਚਾਲਕਾਂ ਨੇ ਗੱਡੀਆਂ ਮੇਰੇ ਮੋਟਰਸਾਈਕਲ ਦੇ ਸਾਹਮਣੇ ਰੋਕ ਦਿੱਤੀਆਂ ਤਾਂ ਗੱਡੀਆਂ ਵਿਚੋਂ ਪਿ੍ੰਸਪਾਲ ਸਿੰਘ, ਜੁਗਰਾਜ ਸਿੰਘ, ਵਰਿੰਦਰ ਸਿੰਘ, ਜਗਰੂਪ ਸਿੰਘ, ਗੁਰਪ੍ਰੀਤ ਸਿੰਘ, ਸਰਤਾਜ ਸਿੰਘ ਅਤੇ 3-4 ਅਣਪਛਾਤੇ ਵਿਅਕਤੀ ਗੱਡੀਆਂ ਵਿਚੋਂ ਬਾਹਰ ਨਿਕਲੇ, ਜਿਨ੍ਹਾਂ ਕੋਲ ਮਾਰੂ ਹਥਿਆਰ ਸਨ | ਉਸਨੇ ਅੱਗੇ ਦੱਸਿਆ ਕਿ ਪਿ੍ੰਸਪਾਲ ਸਿੰਘ ਨੇ ਲਲਕਾਰਾ ਮਾਰਿਆ ਕਿ ਫੜ ਲਉ ਹੁਸ਼ਨਪ੍ਰੀਤ ਨੂੰ ਇਸ ਨੂੰ ਸਾਡੇ ਨਾਲ ਪੰਗਾ ਲੈਣ ਦਾ ਮਜਾ ਚਖਾ ਦਿਉ ਤਾਂ ਪਿ੍ੰਸਪਾਲ ਸਿੰਘ ਨੇ ਆਪਣੀ ਰਾਈਫ਼ਲ ਨਾਲ ਮਾਰ ਦੇਣ ਦੀ ਨੀਅਤ ਨਾਲ ਮੇਰੇ ਤੇ ਫਾਇਰ ਕੀਤਾ ਜੋ ਮੇਰੇ ਮੋਟਰਸਾਈਕਲ 'ਤੇ ਲੱਗਾ ਅਤੇ ਫਿਰ ਜੁਗਰਾਜ ਸਿੰਘ ਨੇ ਆਪਣੇ ਪਿਸਟਲ ਨਾਲ ਫਾਇਰ ਕੀਤਾ ਜੋ ਮੇਰੇ ਮੋਟਰਸਾਈਕਲ ਦੀ ਪਿਛਲੀ ਲਾਈਟ 'ਤੇ ਲੱਗਾ ਤਾਂ ਮੈਂ ਯਕਦਮ ਆਪਣਾ ਮੋਟਰਸਾਈਕਲ ਭਜਾ ਕੇ ਇਨ੍ਹਾਂ ਪਾਸੋਂ ਆਪਣੀ ਜਾਨ ਬਚਾਈ | ਹੁਸ਼ਨਪ੍ਰੀਤ ਸਿੰਘ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਮੇਰੇ ਤੇ ਗੋਲੀ ਚਲਾਉਣ ਵਾਲਿਆਂ ਨੂੰ ਜਲਦ ਗਿ੍ਫ਼ਤਾਰ ਕੀਤਾ ਜਾਵੇ | ਇਸ ਸੰਬੰਧੀ ਗੱਲ ਕਰਨ 'ਤੇ ਐੱਸ. ਐੱਚ. ਓ. ਇੰਸਪੈਕਟਰ ਮੁਖ਼ਤਿਆਰ ਸਿੰਘ ਨੇ ਦੱਸਿਆ ਕਿ ਹੁਸ਼ਨਪ੍ਰੀਤ ਸਿੰਘ 'ਤੇ ਗੋਲੀ ਚਲਾਉਣ ਵਾਲੇ ਪਿ੍ੰਸਪਾਲ ਸਿੰਘ ਪੁੱਤਰ ਰੇਸ਼ਮ ਸਿੰਘ, ਜੁਗਰਾਜ ਸਿੰਘ ਪੁੱਤਰ ਰਾਜਬੀਰ ਸਿੰਘ, ਵਰਿੰਦਰ ਸਿੰਘ ਪੁੱਤਰ ਬਲਦੇਵ ਸਿੰਘ, ਜਗਰੂਪ ਸਿੰਘ ਪੁੱਤਰ ਚਮਕੌਰ ਸਿੰਘ ਤੇ ਗੁਰਪ੍ਰੀਤ ਸਿੰਘ ਸਾਰੇ ਵਾਸੀ ਉਗਰ ਔਲਖ, ਸਰਤਾਜ ਸਿੰਘ ਪੁੱਤਰ ਸੁਖਰਾਜ ਸਿੰਘ ਵਾਸੀ ਪਿੰਡ ਭੋਏਵਾਲੀ ਅਤੇ 3-4 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਥਾਣਾ ਅਜਨਾਲਾ ਵਿਖੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ਼ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |
ਅਜਨਾਲਾ 'ਚ ਨੌਜਵਾਨਾਂ ਨੇ ਫੁੱਟਬਾਲ ਖਿਡਾਰੀ 'ਤੇ ਚਲਾਈਆਂ ਗੋਲੀਆਂ, ਵਾਲ-ਵਾਲ ਹੋਇਆ ਬਚਾਅ
ਅਜੀਤ ਡੈਸਕ
16-06-2025