ਅਜਨਾਲਾ, 16 ਜੂਨ (ਗੁਰਪ੍ਰੀਤ ਸਿੰਘ ਢਿੱਲੋਂ)-ਅਜਨਾਲਾ ਸ਼ਹਿਰ 'ਚ ਸਥਿਤ ਦਰਬਾਰ ਪੀਰ ਬੋਦੇ ਸ਼ਾਹ ਦੀ ਯਾਦ ਵਿਚ ਸਾਲਾਨਾ ਉਰਸ 18 ਜੂਨ ਨੂੰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ, ਜਿਸ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਇਹ ਜਾਣਕਾਰੀ ਦਿੰਦਿਆਂ ਪੀਰ ਬਾਬਾ ਬੋਦੇ ਸ਼ਾਹ ਦਰਬਾਰ ਦੇ ਮੁੱਖ ਸੇਵਾਦਾਰ ਦਵਿੰਦਰ ਕੁਮਾਰ ਪੁਰੀ ਨੇ ਦੱਸਿਆ ਕਿ 17 ਜੂਨ ਰਾਤ 8 ਵਜੇ ਮਹਿੰਦੀ ਡੋਰੀ ਦੀ ਰਸਮ ਅਦਾ ਕੀਤੀ ਜਾਵੇਗੀ ਅਤੇ 18 ਜੂਨ ਨੂੰ ਸ਼ਾਮ 8 ਵਜੇ ਸੁਰਾਂ ਦੀ ਮਹਿਫ਼ਲ ਸਜਾਈ ਜਾਵੇਗੀ, ਜਿਸ ਵਿਚ ਪੰਜਾਬ ਦੇ ਨਾਮਵਰ ਸੂਫ਼ੀ ਗਾਇਕ ਯਾਸਿਰ ਹੁਸੈਨ, ਕੌਸ਼ਲਦੀਪ ਅਜਨਾਲਾ ਅਤੇ ਰਾਣਾ ਛੱਲਾ ਆਪਣੀ ਖ਼ੂਬਸੂਰਤ ਕਲਾ ਦੇ ਜਲਵੇ ਬਿਖੇਰਨਗੇ | ਉਨ੍ਹਾਂ ਦੱਸਿਆ ਕਿ ਸਾਲਾਨਾ ਉਰਸ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਵਿਨੋਦ ਅਰੋੜਾ, ਮੀਤ ਪ੍ਰਧਾਨ ਅਸੀਸ ਮਰਵਾਹਾ, ਜਨਰਲ ਸਕੱਤਰ ਜੈਪਾਲ ਸ਼ਰਮਾ, ਖ਼ਜ਼ਾਨਚੀ ਤਰੁਣ ਕੁਮਾਰ ਹੈਪੀ, ਸਲਾਹਕਾਰ ਕੁਲਦੀਪ ਕੁਮਾਰ ਸ਼ਰਮਾ, ਠੇਕੇਦਾਰ ਗੁਲਸ਼ਨ ਕੁਮਾਰ ਤੇ ਹੋਰ ਹਾਜ਼ਰ ਸਨ |