16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਪਿੰਡ ਵੈਰੋਕੋ 'ਚ ਸ਼ਾਹ ਬਖ਼ਤਿਆਰ ਦੀ ਦਰਗਾਹ 'ਤੇ ਸੱਭਿਆਚਾਰਕ ਮੇਲਾ ਕਰਵਾਇਆ

ਅਜੀਤ ਡੈਸਕ 21-06-2025
ਚੋਗਾਵਾਂ, 20 ਜੂਨ (ਗੁਰਵਿੰਦਰ ਸਿੰਘ ਕਲਸੀ)-ਪਿੰਡ ਵੈਰੋਕੇ ਵਿਖੇ ਪੀਰ ਬਾਬਾ ਸ਼ਾਹ ਬਖਤਿਆਰ ਦੀ ਯਾਦ 'ਚ ਸਾਲਾਨਾ ਸੱਭਿਆਚਾਰਕ ਮੇਲਾ ਸਮੂਹ ਪਿੰਡ ਦੇ ਸਹਿਯੋਗ ਤੇ ਮੇਲਾ ਪ੍ਰਬੰਧਕ ਕਮੇਟੀ ਵਲੋਂ ਕਰਵਾਇਆ ਗਿਆ | ਸਵੇਰ ਤੋਂ ਹੀ ਵੱਡੀ ਗਿਣਤੀ 'ਚ ਪਿੰਡ ਵਾਸੀਆਂ ਨੇ ਦਰਗਾਹ 'ਤੇ ਪੁੱਜਣਾ ਸ਼ੁਰੂ ਕਰ ਦਿੱਤਾ, ਥਾਂ-ਥਾਂ 'ਤੇ ਠੰਢੇ ਮਿੱਠੇ ਜਲ, ਪਕੌੜੇ, ਮਠਿਆਈਆਂ ਦੇ ਲੰਗਰ ਚਾਲੂ ਕਰ ਦਿੱਤੇ | ਮੇਲੇ ਦੀ ਸ਼ੁਰੂਆਤ ਸੇਵਾਦਾਰ ਮਨਿੰਦਰ ਸਿੰਘ ਬਿੱਟੂ ਔਲਖ, ਸਰਪੰਚ ਸੁਖਦੀਪ ਸਿੰਘ ਔਲਖ, ਸੁਖਵਿੰਦਰ ਸਿੰਘ, ਡਾ. ਰਵੇਲ ਸਿੰਘ ਸਾਬਕਾ ਚੀਫ਼, ਦਲਜੀਤ ਸਿੰਘ ਸੈਕਟਰੀ, ਮੰਗਲ ਸਿੰਘ, ਬਲਰਾਜ ਸਿੰਘ, ਅੰਗਰੇਜ਼ ਸਿੰਘ, ਬਿਕਰਮਜੀਤ ਸਿੰਘ, ਜਗਦੀਪ ਸਿੰਘ, ਹਰਮਨਦੀਪ ਸਿੰਘ, ਡਾ. ਸਕੱਤਰ ਸਿੰਘ, ਪ੍ਰਭਦੀਪ ਸਿੰਘ, ਜੁਗਰਾਜ ਸਿੰਘ, ਮੰਗਾ ਚੱਕ ਮਿਸਰੀ ਖਾਂ ਸਮੇਤ ਹੋਰਨਾਂ ਦਰਗਾਹ ਉਪਰ ਚਾਦਰ ਚੜ੍ਹਾ ਕੇ ਕੀਤੀ |
ਉਪਰੰਤ ਲੱਗੇ ਖੁੱਲ੍ਹੇ ਅਖਾੜੇ 'ਚ ਪੰਜਾਬ ਦੇ ਪ੍ਰਸਿੱਧ ਗਾਇਕ ਰੰਮੀ ਰੰਧਾਵਾ ਤੇ ਪਿ੍ੰਸ ਰੰਧਾਵਾ ਨੇ ਆਪਣੇ ਨਵੇਂ ਪੁਰਾਣੇ ਗੀਤਾਂ ਰਾਹੀਂ ਹਜ਼ਾਰਾਂ ਦੀ ਗਿਣਤੀ 'ਚ ਜੁੜੇ ਮੇਲਾ ਪ੍ਰੇਮੀਆਂ ਦੇ ਦਿਲ ਜਿੱਤ ਲਏ | ਪ੍ਰਬੰਧਕਾਂ ਵਲੋਂ ਆਏ ਕਲਾਕਾਰਾਂ ਤੇ ਹੋਰ ਪਹੁੰਚੀਆਂ ਅਹਿਮ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ | ਇਸ ਮੌਕੇ ਬਿੱਟੂ ਔਲਖ ਨੇ ਕਿਹਾ ਕਿ ਪੀਰਾਂ ਦੀ ਦਰਗਾਹ 'ਤੇ ਲੱਗਦੇ ਮੇਲੇ ਆਪਸੀ ਪ੍ਰੇਮ ਪਿਆਰ ਦੀ ਵੱਡੀ ਮਿਸਾਲ ਹੈ | ਇਸ ਮੌਕੇ ਵੱਡੀ ਗਿਣਤੀ ਸਮੇਤ ਸਮੂਹ ਪਿੰਡ ਵਾਸੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਪੰਚਾਇਤ ਨੇ ਪਾਣੀ ਦੇ ਨਿਕਾਸ ਲਈ ਛੱਪੜ ਦੀ ਸਫ਼ਾਈ ਕਰਵਾਈ ਅਗਲੀ ਖ਼ਬਰ ਪੀਰ ਬਾਬਾ ਬੋਦੇ ਸ਼ਾਹ ਦਾ ਸਾਲਾਨਾ ਮੇਲਾ ਕਰਵਾਇਆ ਅਮਨਦੀਪ ਕੌਰ ਧਾਲੀਵਾਲ ਤੇ ਹਰਪ੍ਰਤਾਪ ਸਿੰਘ ਅਜਨਾਲਾ ਨੇ ਮੇਲੇ 'ਚ ਭਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।