16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਆਨਲਾਈਨ ਸਰਟੀਫਕੇਟ ਪ੍ਰਾਪਤ ਕਰਨ 'ਚ ਹੋ ਰਹੀ ਹੈ ਦੇਰੀ

ਅਜੀਤ ਡੈਸਕ 21-06-2025
ਅੰਮਿ੍ਤਸਰ, 20 ਜੂਨ (ਹਰਮਿੰਦਰ ਸਿੰਘ)-ਜਾਤੀ ਆਧਾਰ, ਉਮਰ ਅਤੇ ਪਹਿਚਾਣ ਅਤੇ ਹੋਰ ਸਰਟੀਫਕੇਟ ਕੌਂਸਲਰਾਂ ਵਲੋਂ ਆਨਲਾਈਨ ਤਸਦੀਕ ਕਰਨ 'ਚ ਹੋਣ ਵਾਲੀ ਦੇਰੀ ਕਾਰਨ ਲੋਕਾਂ ਨੂੰ ਖੱਜਲ ਖੁਆਰ ਹੋਣਾ ਪੈ ਰਿਹਾ ਹੈ | ਮਿਲੀ ਜਾਣਕਾਰੀ ਅਨੁਸਾਰ ਉਪਰੋਕਤ ਸਰਟੀਫਕੇਟ ਪਹਿਲਾਂ ਪਟਵਾਰੀ ਕੋਲ ਜਾਂਦੇ ਹਨ ਅਤੇ ਇਹ ਸਰਟੀਫਕੇਟ ਪੰਜ ਦਿਨਾਂ ਅੰਦਰ ਪਟਵਾਰੀ ਵਲੋਂ ਕੌਂਸਲਰ ਜਾਂ ਪਿੰਡ ਦੇ ਸਰਪੰਚ ਨੂੰ ਭੇਜੇ ਜਾਣੇ ਹੁੰਦੇ ਹਨ, ਐਨ ਸਮੇਂ ਦੀ ਸਮਾਪਤੀ ਦੌਰਾਨ ਕਈ ਵਾਰ ਪਟਵਾਰੀ ਵਲੋਂ ਇਹ ਸਰਟੀਫਕੇਟ ਅੱਗੇ ਭੇਜੇ ਜਾਂਦੇ ਹਨ | ਨਗਰ ਨਿਗਮ ਵਲੋਂ ਇਨ੍ਹਾਂ ਸਰਟੀਫਿਕੇਟਾਂ ਨੂੰ ਜਲਦ ਸਿਰੇ ਲਗਾਉਣ ਲਈ ਤਿੰਨ ਕਲਰਕ ਲਗਾਏ ਗਏ ਹਨ, ਪਰ ਕਈ ਵਾਰ ਕਈ ਕੌਂਸਲਰਾਂ ਵਲੋਂ ਇਹ ਸਰਟੀਫਕੇਟ ਤਸਦੀਕ ਕਰਨ 'ਚ ਆਨਾਕਾਨੀ ਕੀਤੀ ਜਾਂਦੀ ਜਾਂ ਕਿਸੇ ਹੋਰ ਕਾਰਨ ਇਨ੍ਹਾਂ ਨੂੰ ਰੋਕ ਲਿਆ ਜਾਂਦਾ ਹੈ, ਜਿਸ ਕਾਰਨ ਸਰਟੀਫਕੇਟ ਪ੍ਰਾਪਤ ਕਰਨ ਵਾਲਿਆਂ ਨੂੰ ਇਹ ਸਰਟੀਫਕੇਟ ਪ੍ਰਾਪਤ ਕਰਨ ਲਈ ਖੱਜਲ ਖੁਆਰ ਹੋਣਾ ਪੈਂਦਾ ਹੈ ਇਸ ਦੇ ਨਾਲ ਹੀ ਬਕਾਇਆ ਪਏ ਸਰਟੀਫਕੇਟਾਂ ਦੀ ਸੂਚੀ ਲੰਬੀ ਹੁੰਦੀ ਜਾ ਰਹੀ ਹੈ | ਇਸ ਸੰਬੰਧੀ ਮੇਅਰ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਨੇ ਕਿਹਾ ਪੰਜਾਬ ਸਰਕਾਰ ਦੀ ਇਸ ਸਕੀਮ ਦਾ ਲੋਕਾਂ ਨੂੰ ਵਧੇਰੇ ਲਾਭ ਦੇਣ ਲਈ ਕੌਂਸਲਰਾਂ ਨਾਲ ਜਲਦ ਮੀਟਿੰਗ ਕਰਕੇ ਉਨ੍ਹਾਂ ਨੂੰ ਸਰਟੀਫਕੇਟ ਜਲਦ ਕੱਢਣ ਲਈ ਕਿਹਾ ਜਾਵੇਗਾ |
ਪਿਛਲੀ ਖ਼ਬਰ ਯੋਗਾ ਮਾਹਿਰ ਸੁਨੈਨਾ ਰੇਖੀ ਨੇ ਕੀਤੀ ਸ਼ਿਰਕਤ ਫਿੱਕੀ ਫਲੋ ਨੇ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ 'ਇਨਹੇਲ-ਐਕਸਹੇਲ' ਸਮਾਗ... ਅਗਲੀ ਖ਼ਬਰ ਆਬਕਾਰੀ ਵਿਭਾਗ ਦੀ ਟੀਮ ਨੇ ਸ਼ਰਾਬ ਦੇ ਠੇਕਿਆਂ ਤੇ ਪੇਂਟ ਦੀਆਂ ਦੁਕਾਨਾਂ 'ਤੇ ਕੀਤੀ ਚੈਕਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।