ਚਵਿੰਡਾ ਦੇਵੀ, 20 ਜੂਨ (ਸਤਪਾਲ ਸਿੰਘ ਢੱਡੇ)-ਮਜੀਠਾ ਹਲਕੇ ਦੇ ਪਿੰਡ ਮੀਆਂ ਪੰਧੇਰ ਵਿਖੇ ਵਿਤੀ ਸਾਖਰਤਾ ਕੈਂਪ ਲਗਾਇਆ ਗਿਆ | ਇਸ ਕੈਂਪ ਵਿਚ ਉਚੇਚੇ ਤੌਰ ਤੇ ਅਪਰਨਾ ਸ਼ਰਮਾ ਐੱਲ. ਡੀ. ਐੱਮ. ਅੰਮਿ੍ਤਸਰ, ਦੀਪਕ ਸਿੰਗਲਾ ਐੱਲ.ਡੀ.ਓ.ਆਰ.ਬੀ. ਆਈ. ਬੈਂਕਾਂ ਦੇ ਮੈਨੇਜਰ ਪਹੁੰਚ ਕੇ ਲੋਕਾਂ ਨੂੰ ਬੈਂਕ ਦੁਆਰਾ ਚੱਲ ਰਹੀਆਂ ਵੱਖ-ਵੱਖ ਸਕੀਮਾਂ ਤੋਂ ਜਾਣੂ ਕਰਵਾਇਆ | ਇਸ ਮੌਕੇ ਅਪਰਨਾ ਸ਼ਰਮਾ ਐੱਲ.ਡੀ.ਐੱਮ. ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਆਪਣੀ ਆਮਦਨ ਵਿਚ ਕਿਵੇਂ ਵਾਧਾ ਕਰਕੇ ਵੱਧ ਤੋਂ ਵੱਧ ਸੇਵਿੰਗ ਕਰਨੀ ਚਾਹੀਦੀ ਹੈ ਤੇ ਲੋਕਾਂ ਨਾਲ ਹੋ ਰਹੇ ਸਾਈਬਰ ਧੋਖਾਧੜੀ ਬਾਰੇ ਜਾਣਕਾਰੀ ਦਿੱਤੀ ਗਈ ਕਿ ਧੋਖਾਧੜੀ ਤੋਂ ਕਿਵੇ ਬਚਿਆ ਜਾ ਸਕਦਾ ਹੈ | ਇਸ ਕੈਂਪ ਵਿਚ ਲੋਕਾਂ ਦੇ ਜ਼ੀਰੋ ਬੈਲੇਂਸ ਦੇ ਬੈਂਕ ਖਾਤੇ ਵੀ ਖੋਲੇ ਗਏ ਅਤੇ ਲੋਨ ਲੈਣ ਵਾਲੇ ਲੋੜਵੰਦ ਲੋਕਾਂ ਦੇ ਫਾਰਮ ਭਰਨ ਤੋਂ ਇਲਾਵਾ ਬੀਮਾ ਫਾਰਮ ਵੀ ਭਰੇ ਗਏ | ਜਿਸ ਦੇ ਵਿਚ ਬੇਰੁਜ਼ਗਾਰ ਮੁੰਡੇ ਤੇ ਕੁੜੀਆਂ ਨੂੰ ਫ੍ਰੀ ਕੋਰਸ ਦੀ ਜਾਣਕਾਰੀ ਵੀ ਦਿੱਤੀ ਗਈ ਕਿ ਨੌਜਵਾਨ ਕਿਵੇਂ ਆਪਣਾ ਕਾਰੋਬਾਰ ਕਰ ਸਕਦੇ ਹਨ | ਇਸ ਮੌਕੇ ਸਰਪੰਚ ਕਾਬਲ ਸਿੰਘ, ਮੈਨੇਜਰ ਦੀਪਕ ਕੁਮਾਰ, ਮੈਨੇਜਰ ਅੰਗਰੇਜ਼ ਸਿੰਘ ਢੱਡੇ, ਫੀਲਡ ਕੋਆਰਡੀਨੇਟਰ ਦਵਿੰਦਰ ਕੌਰ, ਫੀਲਡ ਕੋਆਰਡੀਨੇਟਰ ਪ੍ਰਭਜੀਤ ਸਿੰਘ, ਬੈਂਕ ਮੈਨੇਜਰ ਬੈਂਕ ਆਫ਼ ਇੰਡੀਆ ਸਚਿਨ ਵਰਮਾ ਕੋਟਕ ਮਹਿੰਦਰਾ, ਸ੍ਰੀ ਜੋਸ਼ੀ ਅਤੇ ਵੱਡੀ ਗਿਣਤੀ 'ਚ ਲੋਕ ਹਾਜ਼ਰ ਸਨ |