16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਪਿੰਡ ਤਰਸਿੱਕਾ ਦੀਆਂ ਸਟਰੀਟ ਲਾਈਟਾਂ ਬੰਦ ਹੋਣ ਕਰਕੇ ਲੋਕ ਪ੍ਰੇਸ਼ਾਨ

ਅਜੀਤ ਡੈਸਕ 21-06-2025
ਤਰਸਿੱਕਾ, 20 ਜੂਨ (ਅਤਰ ਸਿੰਘ ਤਰਸਿੱਕਾ)-ਹਰਭਜਨ ਸਿੰਘ ਈ. ਟੀ. ਓ. ਕੈਬਨਿਟ ਮੰਤਰੀ ਪੰਜਾਬ ਨੇ ਜਦ ਪਿੰਡ ਤਰਸਿੱਕਾ ਤੋਂ ਲੈ ਕੇ ਕਸਬਾ ਪੁਲ ਨਹਿਰ ਤਰਸਿੱਕਾ ਤੱਕ ਸੜਕ ਕਿਨਾਰੇ ਸਟਰੀਟ ਲਾਈਟਾਂ ਲਾਈਆਂ ਸਨ ਤਾਂ ਲੋਕ ਬਹੁਤ ਖੁਸ਼ ਹੋਏ ਸਨ, ਪਰ ਇਹ ਖੁਸ਼ੀ ਕੁਝ ਅਰਸੇ ਬਾਅਦ ਹੀ ਪ੍ਰੇਸ਼ਾਨੀ 'ਚ ਬਦਲ ਗਈ ਤੇ ਇਹ ਲਾਈਟਾਂ ਕਦੇ ਮਰਜ਼ੀ ਨਾਲ ਵਰਤੋਂ ਬੇਵਕਤ ਜਗ ਪੈਂਦੀਆਂ ਤੇ ਕਦੇ ਬੰਦ ਹੋ ਜਾਂਦੀਆਂ | ਹੁਣ ਹਾਲਤ ਇਹ ਹੈ ਕਿ ਇਨ੍ਹਾਂ ਸਟਰੀਟ ਲਾਈਟਾਂ 'ਚੋਂ ਅੱਧੀਆਂ ਤੋਂ ਵੱਧ ਪਿੰਡ ਤਰਸਿੱਕਾ ਤੋਂ ਲੈ ਕੇ ਰਾਧਾ ਸੁਆਮੀ ਸਤਿਸੰਗ ਤਰਸਿੱਕਾ ਤਕ ਪਿਛਲੇ ਦੋ ਹਫ਼ਤਿਆਂ ਤੋਂ ਉੱਕਾ ਹੀ ਬੰਦ ਹਨ ਤੇ ਇਹ ਚਿੱਟਾ ਹਾਥੀ ਬਣ ਕੇ ਰਹਿ ਗਈਆਂ ਹਨ | ਇਨ੍ਹਾਂ ਬੰਦ ਹੋਈਆਂ ਲਾਈਟਾਂ ਕਾਰਨ ਰਾਤ ਦੇ ਹਨੇਰੇ 'ਚ ਜਿੱਥੇ ਸੜਕੀ ਹਾਦਸੇ ਵਾਪਰਦੇ ਹਨ ਓਥੇ ਲੁੱਟਾਂ ਖੋਹਾਂ ਤੇ ਚੋਰੀਆਂ ਕਰਨ ਵਾਲੇ ਸਮਾਜ ਵਿਰੋਧੀ ਅਨਸਰਾਂ ਨੂੰ ਮੌਜ ਲੱਗੀ ਹੋਈ ਹੈ | ਹੈਰਾਨੀ ਦੀ ਗੱਲ ਹੈ ਕਿ ਸਥਾਨਕ ਆਮ ਆਦਮੀ ਪਾਰਟੀ ਦੇ ਪ੍ਰਮੁੱਖ ਆਗੂਆਂ ਦੇ ਧਿਆਨ ਚ ਲਿਆਉਣ ਤੇ ਵੀ ਇਹ ਬੰਦ ਹੇਈਆ ਸਟਰੀਟ ਲਾਈਟਾਂ ਅੱਜ ਤੱਕ ਚਾਲੂ ਨਹੀਂ ਹੋਈਆਂ | ਪਿੰਡ ਤਰਸਿੱਕਾ ਤੇ ਮੁੱਖ ਬਾਜ਼ਾਰ ਦੇ ਦੁਕਾਨਦਾਰਾਂ ਨੇ ਸਬੰਧਤ ਅਧਿਕਾਰੀਆਂ ਤੋਂ ਇਹ ਬੰਦ ਹੇਈਆ ਸਟਰੀਟ ਲਾਈਟਾਂ ਤੁਰੰਤ ਚਾਲੂ ਕਰਨ ਦੀ ਮੰਗ ਕੀਤੀ ਹੈ ਤਾਂ ਕਿ ਲੋਕਾਂ ਨੂੰ ਰਾਹਤ ਮਿਲ ਸਕੇ |
ਪਿਛਲੀ ਖ਼ਬਰ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਨੇ 3 ਰੋਜ਼ਾ ਫ਼ਸਟ ਏਡ ਸਿਖਲਾਈ ਸੈਮੀਨਾਰ ਲਗਾਇਆ <br/> ਅਗਲੀ ਖ਼ਬਰ ਪਿੰਡ ਮੀਆਂ ਪੰਧੇਰ ਵਿਖੇ ਵਿਤੀ ਸਾਖਰਤਾ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।