ਜੇਠੂਵਾਲ, 31 ਅਗਸਤ (ਮਿੱਤਰਪਾਲ ਸਿੰਘ ਰੰਧਾਵਾ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਦੀ ਖੁਸ਼ੀ ਮੌਕੇ ਪਿੰਡ ਜੇਠੂਵਾਲ ਵਿਖੇ ਸ਼ਰਧਾ ਅਤੇ ਉਤਸ਼ਾਹ ਨਾਲ ਸਮਾਗਮ ਕਰਵਾਇਆ ਗਿਆ | ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ਼ੁਰੂ ਹੋਈ 'ਬਰਾਤ ਰੂਪੀ' ਚੌਂਕੀ ਸ੍ਰੀ ਅੰਮਿ੍ਤਸਰ ਸਾਹਿਬ ਹੁੰਦੀ ਹੋਈ ਰਾਤ ਕਰੀਬ ਇਕ ਵਜੇ ਪਿੰਡ ਜੇਠੂਵਾਲ ਪਹੁੰਚੀ | ਪਿੰਡ ਵਾਸੀਆਂ ਨੇ ਸੰਗਤਾਂ ਦਾ ਨਿੱਘਾ ਅਤੇ ਭਰਵਾਂ ਸਵਾਗਤ ਕੀਤਾ | ਸਮਾਗਮ ਦੀ ਸ਼ੁਰੂਆਤ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਨਾਲ ਹੋਈ | ਇਸ ਤੋਂ ਬਾਅਦ ਰਾਤ ਦੇ ਸਮੇਂ ਵਿਸ਼ੇਸ਼ ਦੀਵਾਨ ਸਜਾਏ ਗਏ, ਜਿਨ੍ਹਾਂ ਵਿਚ ਗਿਆਨੀ ਗੁਰਲਾਲ ਸਿੰਘ ਜੀ ਨੇ ਪੁਰਾਤਨ ਸ੍ਰੋਤ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਦੇ ਹਵਾਲੇ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਦੇ ਪਾਵਨ ਇਤਿਹਾਸ ਦੀ ਕਥਾ ਸੁਣਾਈ | ਸਿੱਖੀ ਸੇਵਾ ਗੁਰਮਤਿ ਵਿਦਿਆਲੇ ਦੇ ਮੁੱਖ ਸੇਵਾਦਾਰ ਭਾਈ ਪਰਮਜੀਤ ਸਿੰਘ ਅਕਾਲੀ ਨੂੰ 28 ਬੱਚਿਆਂ ਨੂੰ ਅੰਮਿ੍ਤ ਪਾਨ ਕਰਵਾਉਣ ਦੀ ਸੇਵਾ ਲਈ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਸਮਾਗਮ ਦੀ ਸਟੇਜ ਸੰਚਾਲਨ ਦੀ ਜਿੰਮੇਵਾਰੀ ਭਾਈ ਸ਼ਮਸ਼ੇਰ ਸਿੰਘ ਨੇ ਬਾਖੂਬੀ ਨਿਭਾਈ | ਇਸ ਮੌਕੇ ਗੁਰਪ੍ਰੀਤ ਸਿੰਘ ਗੋਪੀ, ਚਰਨਜੀਤ ਸਿੰਘ, ਬਲਜਿੰਦਰ ਸਿੰਘ ਬੁੱਟਰ, ਦਿਲਦਾਰ ਸਿੰਘ ਢਿਲੋਂ, ਸ਼ਮਸ਼ੇਰ ਸਿੰਘ ਜੇਠੂਵਾਲ, ਮੰਗਲਜੀਤ ਸਿੰਘ, ਪ੍ਰੋਫੈਸਰ ਸ਼ਮਸ਼ੇਰ ਸਿੰਘ, ਗਿੰਦਰ ਹੰਜਰਾ, ਤਰਸੇਮ ਸਿੰਘ, ਕੁਲਦੀਪ ਸਿੰਘ ਨੰਬਰਦਾਰ, ਅਮਨ ਸਿੰਘ ਸੋਖਲ, ਅਮਨਦੀਪ ਸਿੰਘ ਸੰਧੂ, ਬਿਕਰਮਜੀਤ ਸਿੰਘ, ਜਸਵਿੰਦਰ ਸਿੰਘ ਲਾਲੀ, ਜਰਨੈਲ ਸਿੰਘ ਬਿੱਟੂ ਸੰਗਤਾਂ ਹਾਜ਼ਰ ਸਨ |