ਬਾਬਾ ਬਕਾਲਾ ਸਾਹਿਬ, 31 ਅਗਸਤ (ਸ਼ੇਲਿੰਦਰਜੀਤ ਸਿੰਘ ਰਾਜਨ)-ਇੱਥੇ ਇਤਿਹਾਸਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਬਾਬਾ ਬਕਾਲਾ ਸਾਹਿਬ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਕੀਰਤਨ ਸਮਾਗਮ ਅਤੇ ਅੰਮਿ੍ਤ ਸੰਚਾਰ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ (ਚੈਰੀਟੇਬਲ), ਸ਼ਬਦ ਚੌਂਕੀ ਜਥਾ ਗੁਰਦੁਆਰਾ ਸੀਸ ਗੰਜ ਸਾਹਿਬ ਦਿੱਲੀ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਕਰਵਾਇਆ ਗਿਆ | ਇਸ ਮੌਕੇ ਅੰਮਿ੍ਤ ਸੰਚਾਰ ਕਰਵਾਇਆ ਗਿਆ, ਜਿਸ ਵਿਚ 15 ਪ੍ਰਾਣੀ ਅੰਮਿ੍ਤ ਛਕ ਕੇ ਗੁਰੂ ਵਾਲੇ ਬਣੇ | ਉਪਰੰਤ ਕੀਰਤਨ ਦਰਬਾਰ ਵਿਚ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ (ਚੈਰੀਟੇਬਲ) ਵਲੋਂ ਭਾਈ ਸੁਖਵਿੰਦਰ ਸਿੰਘ ਗੋਗਾ, ਭਾਈ ਸਤਿੰਦਰਬੀਰ ਸਿੰਘ ਹਜ਼ੂਰੀ ਰਾਗੀ ਸ੍ਰੀ ਹਰਿਮੰਦਰ ਸਾਹਿਬ, ਭਾਈ ਉਂਕਾਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਜਸਪ੍ਰੀਤ ਸਿੰਘ ਸੋਨੂੰ ਵੀਰ ਜੀ ਅਤੇ ਭਾਈ ਸੁਰਿੰਦਰ ਸਿੰਘ ਪਟੇਲ ਨਗਰ ਦਿੱਲੀ ਵਾਲਿਆਂ ਦੇ ਜਥੇ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਤਰਨਾ ਦਲ ਬਾਬਾ ਬਕਾਲਾ ਸਾਹਿਬ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਜੋਗਾ ਸਿੰਘ, ਬਾਬਾ ਸੁੱਖਾ ਸਿੰਘ, ਬਾਬਾ ਸੁੱਚਾ ਸਿੰਘ-ਬਾਬਾ ਸਤਨਾਮ ਸਿੰਘ ਕਾਰ ਸੇਵਾ ਕਿਲ੍ਹਾ ਆਨੰਦਗੜ੍ਹ ਸਾਹਿਬ, ਸਾਬਕਾ ਵਿਧਾਇਕ ਜਥੇਦਾਰ ਬਲਜੀਤ ਸਿੰਘ ਜਲਾਲ ਉਸਮਾ, ਬੀਬੀ ਗੁਰਵਿੰਦਰ ਕੌਰ ਜਲਾਲ ਉਸਮਾ ਸਾ: ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਮਾਤਾ ਵਿਪਨਜੀਤ ਕੌਰ ਲੁਧਿਆਣਾ, ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ (ਚੈਰੀਟੇਬਲ) ਵਲੋਂ ਭਾਈ ਗੁਰਇਕਬਾਲ ਸਿੰਘ, ਮੈਨੇਜਰ ਭਾਈ ਗੁਰਪ੍ਰੀਤ ਸਿੰਘ ਮੱਲੇਵਾਲ, ਐਡੀਸ਼ਨਲ ਮੈਨੇਜਰ ਭਾਈ ਬਲਜੀਤ ਸਿੰਘ ਕੰਗ ਮੀਤ ਮੈਨੇਜਰ ਭਾਈ ਜਗਤਾਰ ਸਿੰਘ, ਮੀਤ ਮੈਨੇਜਰ ਭਾਈ ਸ਼ੇਰ ਸਿੰਘ, ਇੰਚਾਰਜ ਸੁਖਵਿੰਦਰ ਸਿੰਘ ਬੁਤਾਲਾ, ਭਾਈ ਸੁਖਵਿੰਦਰ ਸਿੰਘ ਗੋਗਾ, ਭਾਈ ਭੁਪਿੰਦਰ ਸਿੰਘ, ਸੁਰਜੀਤ ਸਿੰਘ ਕੰਗ ਪ੍ਰਧਾਨ ਨਗਰ ਪੰਚਾਇਤ ਬਾਬਾ ਬਕਾਲਾ, ਕੌਂਸਲਰ ਜੈਮਲ ਸਿੰਘ ਭੁੱਲਰ, ਤੇਜਿੰਦਰ ਸਿੰਘ ਅਠੌਲਾ ਸਾ: ਮੈਂਬਰ ਬਲਾਕ ਸੰਮਤੀ, ਭੁਪਿੰਦਰ ਸਿੰਘ ਬਾਬਾ ਬਕਾਲਾ ਸਾਹਿਬ ਮੋੜ, ਅਮਰਜੀਤ ਸਿੰਘ ਅਕਾਉਟੈਂਟ, ਜਰਮਨਜੀਤ ਸਿੰਘ ਜਲਾਲ ਉਸਮਾ, ਦਵਿੰਦਰ ਸਿੰਘ ਭੱਟੀਵਾਲ, ਬਿਕਰਮਜੀਤ ਸਿੰਘ ਖਜ਼ਾਨਚੀ, ਨਿਰਮਲ ਸਿੰਘ, ਤੇਜਿੰਦਰ ਸਿੰਘ ਬੱਲ ਸਠਿਆਲਾ, ਹਰਭਿੰਦਰ ਸਿੰਘ ਧਾਰੋਵਾਲੀ, ਗੁਰਭੇਜ ਸਿੰਘ ਕੰਗ ਸਰਾਂ, ਹਰਪ੍ਰੀਤ ਸਿੰਘ ਆਨੰਦ, ਸਤਨਾਮ ਸਿੰਘ, ਜਗਤਾਰ ਸਿੰਘ ਬਹਾਦਰਪੁਰ, ਹਰਦੀਪ ਸਿੰਘ, ਜੋਗਿੰਦਰ ਸਿੰਘ ਪਾਇਲਟ ਤੇ ਹੋਰ ਹਾਜ਼ਰ ਸਨ |