28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਫੋਕਲੋਰ ਰਿਸਰਚ ਅਕਾਦਮੀ ਅੰਮਿ੍ਤਸਰ, ਮੁਸਲਿਮ ਵੂਮੈਨਜ਼ ਫੋਰਮ ਅਤੇ ਰੋਟਰੀ ਕਲੱਬ ਅੰਮਿ੍ਤਸਰ ਸਿਵਲ ਲਾਈਨ ਵਲੋਂ ਹੜ੍ਹ ਪੀੜਤਾਂ ਲਈ ਪਿੰਡ ਜੱਟਾਂ ਵਿਖੇ ਕੈਂਪ <br/>

ਅਜੀਤ ਡੈਸਕ 22-09-2025
ਰਮਦਾਸ, 21 ਸਤੰਬਰ (ਜਸਵੰਤ ਸਿੰਘ ਵਾਹਲਾ)-ਫੋਕਲੋਰ ਰਿਸਰਚ ਅਕਾਦਮੀ ਅੰਮਿ੍ਤਸਰ, ਮੁਸਲਿਮ ਵੂਮੈਨਜ ਫੋਰਮ ਅਤੇ ਰੋਟਰੀ ਕਲੱਬ ਅੰਮਿ੍ਤਸਰ ਸਿਵਲ ਲਾਈਨ ਵਲੋਂ ਅਜਨਾਲਾ ਖੇਤਰ ਦੇ ਹੜ੍ਹ ਪੀੜ੍ਹਤਾਂ 'ਚ ਸੰਭਾਵੀ ਚਮੜੀ ਰੋਗ ਤੋਂ ਬਚਾਉਣ ਲਈ ਸਰਹੱਦੀ ਖੇਤਰ ਦੇ ਪਿੰਡਾਂ ਜੱਟਾ, ਪਸ਼ੀਆ, ਨਿੱਸੋਕੇ, ਸਿੰਘੋਕੇ ਆਦਿ ਪਿੰਡਾਂ 'ਚ ਵਸਦੇ ਕਿਸਾਨਾਂ, ਮਜਦੂਰਾਂ ਦੀ ਮੈਡੀਕਲ ਸਹਾਇਤਾ ਲਈ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਧਨਵੰਤ ਸਿੰਘ ਖਤਰਾਏ ਕਲ੍ਹਾਂ ਦੀ ਅਗਵਾਈ 'ਚ ਗੁਰੂ ਨਾਨਕ ਦੇਵ ਹਸਪਤਾਲ ਅੰਮਿ੍ਤਸਰ ਦੇ ਚਮੜੀ ਰੋਗਾਂ ਦੇ ਵਿਭਾਗ ਦੀ ਮੁਖੀ ਡਾ. ਤੇਜਿੰਦਰ ਕੌਰ ਦੀ ਮਾਹਿਰ ਡਾਕਟਰਾਂ ਦੀ ਟੀਮ ਵਲੋਂ ਪਿੰਡ ਜੱਟਾ ਵਿਖੇ ਮੁਫਤ ਇਲਾਜ ਕੈਂਪ ਲਗਾਇਆ ਗਿਆ | ਪਿੰਡ ਜੱਟਾਂ ਵਿਖੇ ਮੈਡੀਕਲ ਕੈਂਪ 'ਚ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਫੋਕਲੋਰ ਰਿਸਰਚ ਅਕਾਦਮੀ ਦੇ ਪ੍ਰਧਾਨ ਰਮੇਸ਼ ਯਾਦਵ ਨੇ ਕਿਹਾ ਕਿ ਜਿੱਥੇ ਅੱਜ ਅਕਾਦਮੀ ਆਪਣੀਆਂ ਉਕਤ ਸਹਿਯੋਗੀ ਮੁਸਲਿਮ ਵੂਮੈਨਜ ਫੋਰਮ ਤੇ ਰੋਟਰੀ ਕਲੱਬ ਦੇ ਸਹਿਯੋਗ ਨਾਲ ਕੈਂਪ ਨੂੰ ਚਮੜੀ ਰੋਗਾਂ ਦੀਆਂ ਦਵਾਈਆਂ ਤੇ ਹੜ੍ਹ ਪੀੜ੍ਹਤਾਂ ਲਈ ਕਪੜੇ ਆਦਿ ਰਾਹਤ ਸਮੱਗਰੀ ਦਿੱਤੀ ਗਈ ਹੈ | ਇਸ ਤੋਂ ਪਹਿਲਾਂ ਵੀ ਜ਼ਿਲ੍ਹਾ ਅੰਮਿ੍ਤਸਰ, ਗੁਰਦਾਸਪੁਰ ਦੇ ਵੱਖ-ਵੱਖ ਪਿੰਡਾਂ ਵਿਚ ਹੜ੍ਹ ਪੀੜਤਾਂ 'ਚ ਖਾਣ ਪੀਣ ਲਈ ਵਸਤਾਂ ਤੇ ਰਾਹਤ ਸਮੱਗਰੀ ਵੰਡੀ ਜਾ ਚੁੱਕੀ ਹੈ | ਅਕਾਦਮੀ ਦੇ ਸਰਪ੍ਰਸਤ ਐੱਸ. ਪ੍ਰਸ਼ੋਤਮ ਨੇ ਕਿਹਾ ਕਿ ਅਕਾਦਮੀ ਦੇ ਸਾਹਿਤ ਤੇ ਸਭਿਆਚਾਰ ਸਰਗਰਮੀਆਂ ਦੇ ਉਦਮ ਦੇ ਨਾਲ ਨਾਲ ਕੁਦਰਤੀ ਕਰੋਪੀ ਹੜ੍ਹਾਂ ਆਦਿ ਤੋਂ ਪ੍ਰਭਾਵਿਤ ਲੋਕਾਂ ਨੂੰ ਸਹਾਇਤਾ ਮੁਹੱਈਆ ਕਰਵਾਉਣਾ ਇਕ ਪਵਿੱਤਰ ਕਾਰਜ ਹੈ | ਕੈਂਪ ਦੌਰਾਨ ਡਾ. ਤੇਜਿੰਦਰ ਕੌਰ 'ਤੇ ਅਧਾਰਿਤ ਮਾਹਿਰ ਡਾਕਟਰਾਂ ਦੀਆ ਟੀਮਾਂ ਵਲੋਂ 200 ਦੇ ਕਈਬ ਮਰੀਜਾਂ ਦਾ ਮੁਫਤ ਇਲਾਜ ਕੀਤਾ ਗਿਆ | ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਦਿਲਬਾਗ ਸਿੰਘ ਸਰਕਾਰੀਆ, ਵਿੱਤ ਸਕੱਤਰ ਹਰਜੀਤ ਸਿੰਘ ਸਰਕਾਰੀਆ, ਹਰੀਸ਼ ਸਾਬਰੀ, ਮੈਨੇਜਰ ਗੋਬਿੰਦ ਕੁਮਾਰ ਤੋਂ ਇਲਾਵਾ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਹਰਪਾਲ ਸਿੰਘ ਛੀਨਾ, ਕਾਬਲ ਸਿੰਘ ਛੀਨਾ, ਰਜਿੰਦਰ ਸਿੰਘ ਭਲਾ ਪਿੰਡ, ਹਰਜਿੰਦਰ ਸਿੰਘ ਗੱਗੜ, ਸਤਨਾਮ ਸਿੰਘ ਜਾਫਰਕੋਟ, ਮੰਨੂ ਕਿਆਮਪੁਰ, ਸੁਖਜੀਤ ਸਿੰਘ ਲੱਲਾ, ਮਹਿੰਦਰ ਸਿੰਘ ਜੱਟਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਵਿਖੇ ਭਾਰੀ ਧਾਰਮਿਕ ਦੀਵਾਨ ਸਜਾਏ <br/> ਅਗਲੀ ਖ਼ਬਰ ਡੋਨਾਲਡ ਟਰੰਪ ਐੱਚ-1 ਬੀ ਵੀਜ਼ਾ ਫ਼ੀਸ ਵਧਾਉਣ ਦਾ ਫ਼ੈਸਲਾ ਤੁਰੰਤ ਵਾਪਸ ਲੈਣ-ਧਾਲੀਵਾਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।