27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੂਸਰੇ ਵਿਭਾਗਾਂ ਦਾ ਵਾਧੂ ਕੰਮ ਨਹੀਂ ਕਰਨਗੀਆਂ

ਅਜੀਤ ਡੈਸਕ 22-09-2025
ਜਗਦੇਵ ਕਲਾਂ/ਅਜਨਾਲਾ, 21 ਸਤੰਬਰ (ਗਿੱਲ, ਢਿੱਲੋਂ)-ਆਂਗਣਵਾੜੀ ਮੁਲਾਜ਼ਮ ਵਰਕਰਜ਼ ਐਂਡ ਹੈਲਪਰਜ਼ ਯੂਨੀਅਨ (ਸੀਟੂ) ਪੰਜਾਬ ਬਲਾਕ ਅਜਨਾਲਾ ਦੇ ਪ੍ਰਧਾਨ ਗੁਰਿੰਦਰ ਕੌਰ ਵਲੋਂ ਜਾਰੀ ਪ੍ਰੈਸ ਬਿਆਨ ਅਨੁਸਾਰ ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਵਲੋਂ ਡੀਪੂ ਕਾਰਡ ਹੋਲਡਰ ਨਾਲ ਸੰਬੰਧਿਤ ਰਾਸ਼ਨ ਕਾਰਡਾਂ ਦੀ ਕੇ. ਵਾਈ. ਸੀ. ਦਾ ਕੰਮ ਬਿਲਕੁਲ ਨਹੀਂ ਕੀਤਾ ਜਾਵੇਗਾ | ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਫਰੰਟ ਲਾਈਨ ਵਰਕਰਾਂ ਦੁਆਰਾ 0 ਤੋਂ 6 ਸਾਲ ਦੇ ਬੱਚਿਆਂ, ਗਰਭਵਤੀ ਮਹਿਲਾਵਾਂ, ਦੁੱਧ ਪਿਲਾਓ ਮਾਂਵਾਂ ਦੀ ਸਿਹਤ ਅਤੇ ਪੋਸ਼ਣ ਪੱਧਰ ਉੱਚਾ ਚੁੱਕਣ ਸੰਬੰਧੀ ਮਹੱਤਵਪੂਰਨ ਕੰਮਾਂ ਦੇ ਨਾਲ-ਨਾਲ ਲਿਖੀਆਂ ਵਿਭਾਗੀ ਸਕੀਮਾਂ ਨੂੰ ਜ਼ਮੀਨੀ ਪੱਧਰ 'ਤੇ ਲਾਗੂ ਕੀਤਾ ਜਾਂਦਾ ਹੈ | ਉਨ੍ਹਾਂ ਨੇ ਦੱਸਿਆ ਕਿ ਬੀਤੇ ਦਿਨੀ ਸਾਡੇ ਵਿਭਾਗ ਵਲੋਂ ਖੁਰਾਕ ਸਪਲਾਈ ਸਪਲਾਈ ਮਹਿਕਮੇ ਨਾਲ ਵਰਕਰਾਂ ਦੀ ਮੀਟਿੰਗ ਕਰਵਾਈ ਗਈ ਸੀ, ਜਿਸ ਵਿਚ ਆਂਗਣਵਾੜੀ ਵਰਕਰਾਂ ਨੂੰ ਡੀਪੂ ਦੇ ਰਾਸ਼ਨ ਕਾਰਡਾਂ ਦੀ ਕੇ. ਵਾਈ. ਸੀ. ਕਰਨ ਸੰਬੰਧੀ ਕਿਹਾ ਗਿਆ | ਉਨ੍ਹਾਂ ਕਿਹਾ ਕਿ ਜੋ ਸਾਡੀ ਟੀਮ (ਸੀਟੂ) ਯੂਨੀਅਨ ਵਲੋਂ ਆਪਣੇ ਵਿਭਾਗ ਤੋਂ ਬਾਹਰੀ ਇਸ ਕੰਮ ਦਾ ਸੰਪੂਰਨ ਤੌਰ 'ਤੇ ਬਾਈਕਾਟ ਕਰਦੀ ਹੈ | ਉਨ੍ਹਾਂ ਨੇ ਬਾਲ ਵਿਕਾਸ ਪ੍ਰੋਜੈਕਟ ਅਫਸਰ ਅਜਨਾਲਾ ਨੂੰ ਇਕ ਬੇਨਤੀ ਪੱਤਰ ਦੁਆਰਾ ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਦੀ ਰਾਸ਼ਨ ਕਾਰਡਾਂ ਦਾ ਕੰਮ ਕਰਨ ਸੰਬੰਧੀ ਡਿਊਟੀ ਨਾ ਲਗਾਉਣ ਦੀ ਮੰਗ ਕੀਤੀ ਹੈ | ਉਨ੍ਹਾਂ ਕਿਹਾ ਕਿ ਜੇਕਰ ਵਰਕਰਾਂ ਤੇ ਜ਼ਿਆਦਾ ਦਬਾਅ ਪਾਇਆ ਗਿਆ ਤਾਂ ਜਥੇਬੰਦੀ ਸੰਘਰਸ਼ ਕਰਨ ਲਈ ਮਜ਼ਬੂਰ ਹੋਵੇਗੀ | ਇਸ ਮੌਕੇ ਸਰਕਲ ਪ੍ਰਧਾਨ ਰਾਜਮੀਤ ਕੌਰ, ਸਰਬਜੀਤ ਕੌਰ ਸਰਕਲ ਭੱਖਾ ਤਾਰਾ ਸਿੰਘ, ਬਲਜੀਤ ਕੌਰ ਅਵਾਣ, ਸਰਕਲ ਪ੍ਰਧਾਨ ਗੁਰਸ਼ਰਨ ਕੌਰ ਗੁਜਰਪੁਰਾ, ਸਰਕਲ ਪ੍ਰਧਾਨ ਸੁਖਵਿੰਦਰ ਕੌਰ ਗੱਗੋਮਾਹਲ, ਜਗਜੀਤ ਕੌਰ ਜਨਰਲ ਸਕੱਤਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਹਲਕਾ ਮਜੀਠਾ ਵਿਕਾਸ ਦੀਆਂ ਬੁਲੰਦੀਆਂ ਤੱਕ ਪਹੁੰਚਾਉਣ ਲਈ ਹਰ ਉਪਰਾਲਾ ਕਰਾਂਗਾ-ਤਲਬੀਰ ਗਿੱਲ ਅਗਲੀ ਖ਼ਬਰ ਕਾਂਗਰਸ ਤੇ ਆਮ ਆਦਮੀ ਪਾਰਟੀ ਆਪਸ ਵਿਚ ਘਿਓ ਖਿਚੜੀ-ਹਰਦੀਪ ਗਿੱਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।