21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਨਿਰਮਲ ਤਖ਼ਤ ਤਲਾਬ ਬਾਬਾ ਬੁੱਢਾ ਸਾਹਿਬ ਵਲੋਂ ਹੜ੍ਹ ਪੀੜਤਾਂ ਲਈ ਦਵਾਈਆਂ ਤੇ ਰਸੋਈ ਦੇ ਸਾਮਾਨ ਦਾ ਲਾਇਆ ਲੰਗਰ <br/>

ਅਜੀਤ ਡੈਸਕ 23-09-2025
ਗੱਗੋਮਾਹਲ/ਰਮਦਾਸ 22 ਸਤੰਬਰ (ਸੰਧੂ, ਵਾਹਲਾ)-ਨਿਰਮਲ ਤਖਤ ਤਲਾਬ ਬਾਬਾ ਬੁੱਢਾ ਸਾਹਿਬ ਜੀ ਦੇ ਗੱਦੀ ਨਸ਼ੀਨ ਬਾਬਾ ਭਗਵੰਤ ਭਜਨ ਸਿੰਘ ਵਲੋਂ ਅੱਜ ਕਸਬਾ ਰਮਦਾਸ ਵਿਖੇ ਦਵਾਈਆਂ ਦਾ ਲੰਗਰ ਲਗਾਇਆ ਗਿਆ | ਜਿਸ ਦਾ ਉਦਘਾਟਨ ਹਲਕਾ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਵਲੋਂ ਕੀਤਾ ਗਿਆ | ਇਸ ਸਮੇਂ ਬੋਲਦਿਆਂ ਧਾਲੀਵਾਲ ਨੇ ਕਿਹਾ ਕਿ ਸੰਤਾ ਮਹਾਂ ਪੁਰਖਾਂ ਦੇ ਅਸ਼ੀਰਵਾਦ ਸਦਕਾ ਹੀ ਇਹ ਖੇਤਰ ਸਮੱਸਿਆ ਵਿਚੋਂ ਨਿਕਲ ਸਕਦਾ ਹੈ | ਉਨ੍ਹਾਂ ਕਿਹਾ ਕਿ ਬਾਬਾ ਭਗਵੰਤ ਭਜਨ ਸਿੰਘ ਜੀ ਤੇ ਉਨ੍ਹਾਂ ਪਰਿਵਾਰ ਵਲੋਂ ਪੀੜਤ ਲੋਕਾਂ ਦੀ ਬਾਂਹ ਫੜਨਾ ਸਮੇਂ ਦੀ ਲੋੜ ਸੀ ਤੇ ਮੈਂ ਇਨ੍ਹਾਂ ਦਾ ਸ਼ੁਕਰਾਨਾ ਕਰਦਾ ਹਾਂ | ਇਸ ਸਮੇਂ ਗੱਦੀ ਨਸ਼ੀਨ ਬਾਬਾ ਭਗਵੰਤ ਭਜਨ ਸਿੰਘ ਨੇ ਕਿਹਾ ਕਿ 1955 ਤੋਂ ਲੈ ਕੇ 2025 ਤੱਕ ਆਏ ਹੜ੍ਹ ਉਨ੍ਹਾਂ ਨੇ ਆਪਣੀ ਅੱਖੀਂ ਵੇਖੇ ਹਨ ਪ੍ਰੰਤੂ 2025 ਦੇ ਹੜ੍ਹ ਨੇ ਖੇਤਰ ਦੇ ਲੋਕਾਂ ਨੂੰ ਜਿੰਨਾ ਵੱਡਾ ਨੁਕਸਾਨ ਪਹੁੰਚਾਇਆ ਹੈ ਇਸ ਦੀ ਭਰਪਾਈ ਕਈ ਸਾਲ ਨਹੀਂ ਹੋ ਸਕਦੀ | ਸਾਡੇ ਪਰਿਵਾਰ ਵਲੋਂ ਨਿੱਕਾ ਜਿਹਾ ਉਪਰਾਲਾ ਕੀਤਾ ਗਿਆ ਹੈ ਕਿ ਲੋੜਵੰਦਾਂ ਲਈ ਜ਼ਰੂਰੀ ਦਵਾਈਆਂ ਤੇ ਰਸੋਈ ਦਾ ਸਾਮਾਨ ਮੁਹੱਈਆ ਕਰਵਾਇਆ ਜਾਵੇ | ਇਸ ਸਮੇਂ ਉਨ੍ਹਾਂ ਹਲਕਾ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਸਮੇਤ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸਨਮਾਨਿਤ ਵੀ ਕੀਤਾ | ਇਸ ਮੌਕੇ ਡਾ. ਅੰਤਰਪੁਨੀਤ ਸਿੰਘ, ਮੈਨੇਜਰ ਬਲਵਿੰਦਰ ਸਿੰਘ, ਸ਼ਹਿਰੀ ਪ੍ਰਧਾਨ ਹਰਪਾਲ ਸਿੰਘ ਸਿੰਧੀ, ਨਗਰ ਕੌਂਸਲ ਮੀਤ ਪ੍ਰਧਾਨ ਦਿਨੇਸ਼ ਸੋਨੀ, ਤਰਵਿੰਦਰ ਸਿੰਘ ਰੰਧਾਵਾ, ਕਰਨਜੀਤ ਸਿੰਘ ਬਿੱਟੂ, ਜਸਪਾਲ ਸਿੰਘ, ਡਾ. ਦੀਪਕ ਕੁਮਾਰ, ਡਾ. ਦੀਦਾਰ ਸਿੰਘ, ਸੰਤੋਖ ਸਿੰਘ ਭੋਲਾ, ਬਲਵਿੰਦਰ ਸਿੰਘ ਬੰਟੀ, ਜਗਪ੍ਰੀਤ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਪਿੰਡ ਦਸਮੇਸ਼ ਨਗਰ ਵਿਖੇ ਹੜ੍ਹਾਂ ਦੇ ਪਾਣੀ ਦੇ ਮਾਰ ਹੇਠ ਸੈਂਕੜੇ ਏਕੜ ਫ਼ਸਲਾਂ ਗਲ ਸੜ ਰਹੀਆਂ <br/> ਅਗਲੀ ਖ਼ਬਰ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਦੀਦਾਰਿਆਂ ਨੂੰ ਆਉਂਦੀਆਂ ਸੰਗਤਾਂ ਨੂੰ ਮੁੱਖ ਮਾਰਗ 'ਤੇ ਆ ਰਹੀ ਆ ਭਾਰੀਆਂ ਮੁਸ਼ਕਿਲਾਂ-...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।