28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2025

ਚੇਅਰਮੈਨ ਬਲਕਾਰ ਸਿੰਘ ਵਡਾਲਾ ਵਲੋਂ ਦਲਿਤਾਂ ਉਪਰ ਹੋ ਰਹੇ ਅੱਤਿਆਚਾਰ ਦੀ ਸਖਤ ਨਿੰਦਾ

ਅਜੀਤ ਡੈਸਕ 16-10-2025
ਬਾਬਾ ਬਕਾਲਾ ਸਾਹਿਬ, 15 ਅਕਤੂਬਰ (ਰਾਜਨ)-ਇੱਥੇ ਆਲ ਇੰਡੀਆ ਕਾਂਗਰਸ ਕਮੇਟੀ ਨੈਸ਼ਨਲ ਸਕੱਤਰ ਐਸ.ਸੀ. ਸੈੱਲ ਦਿੱਲੀ ਦੇ ਸੀਨੀਅਰ ਆਗੂ ਅਤੇ ਚੇਅਰਮੈਨ ਪੰਜਾਬ ਬਲਕਾਰ ਸਿੰਘ ਵਡਾਲਾ ਨੇ ਦੇਸ਼ ਭਰ ਵਿਚ ਦਲਿਤ ਭਾਈਚਾਰੇ ਉਪਰ ਵੱਧ ਰਹੇ ਅੱਤਿਆਚਾਰਾਂ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ ਅਤੇ ਇਸ ਲਈ ਕੇਂਦਰ ਦੀ ਭਾਜਪਾ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ | ਚੇਅਰਮੈਨ ਬਲਕਾਰ ਸਿੰਘ ਵਡਾਲਾ ਨੇ ਕਿਹਾ ਹੈ ਕਿ ਰਾਏ ਬਰੇਲੀ ਵਿਚ ਦਲਿਤ ਵਿਅਕਤੀ ਹਰੀ ਓਮ ਵਾਲਮੀਕ ਦੀ ਬੇ-ਰਹਿਮੀ ਨਾਲ ਹੱਤਿਆ, ਸੁਪਰੀਮ ਕੋਰਟ ਦੇ ਜੱਜ ਜਸਟਿਸ ਬੀ.ਆਰ. ਗਵਈ 'ਤੇ ਜੁੱਤੀ ਸੁੱਟਣ ਦੀ ਕੋਸ਼ਿਸ਼ ਅਤੇ ਹਰਿਆਣਾ ਦੇ ਸੀਨੀਅਰ ਆਈ.ਪੀ.ਐੱਸ. ਅਧਿਕਾਰੀ ਵਾਈ ਪੂਰਨ ਕੁਮਾਰ ਦੀ ਖੁਦਕੁਸ਼ੀ ਇਹ ਤਿੰਨਾਂ ਘਟਨਾਵਾਂ ਨੇ ਦੇਸ਼ ਭਰ ਵਿਚ ਦਲਿਤ ਭਾਈਚਾਰੇ ਨੂੰ ਹਿਲਾ ਕੇ ਰੱਖ ਦਿੱਤਾ ਹੈ | ਸ: ਵਡਾਲਾ ਨੇ ਕਿਹਾ ਕਿ ਦੇਸ਼ ਅਤੇ ਪੰਜਾਬ ਦੀ ਕਾਂਗਰਸ ਦਲਿਤਾਂ ਦੇ ਨਾਲ ਖੜ੍ਹੀ ਹੈ |

ਪਿਛਲੀ ਖ਼ਬਰ ਸ੍ਰੀ ਮਾਤਾ ਗੰਗਾ ਜੀ ਸੀਨੀਅਰ ਸੈਕੰਡਰੀ ਸਕੂਲ, ਬਾਬਾ ਬਕਾਲਾ ਸਾਹਿਬ ਵਿਖੇ ਧਾਰਮਿਕ ਪ੍ਰੀਖਿਆ <br/> ਅਗਲੀ ਖ਼ਬਰ ਤਲਬੀਰ ਗਿੱਲ ਦੀ ਅਗਵਾਈ ਹੇਠ 17 ਨੂੰ ਜਾਵੇਗਾ ਸੰਧੂ ਦੇ ਕਾਗਜ਼ ਭਰਵਾਉਣ ਲਈ ਵੱਡਾ ਕਾਫਲਾ-ਪ੍ਰਧਾਨ ਲੁੱਧੜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।