28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2025

ਅਨੰਦ ਕਾਲਜ ਜੇਠੂਵਾਲ ਦੀ ਪਿ੍ੰਸੀਪਲ ਕਵਲਬੀਰ ਕੌਰ ਮਾਹਲ ਨੂੰ 'ਆਈ.ਐਸ.ਟੀ ਨੈਸ਼ਨਲ ਅਚੀਵਰਜ਼ ਐਵਾਰਡ' ਨਾਲ ਕੀਤਾ ਸਨਮਾਨਿਤ <br/>

ਅਜੀਤ ਡੈਸਕ 16-10-2025
ਜੇਠੂਵਾਲ, 15 ਅਕਤੂਬਰ (ਮਿੱਤਰਪਾਲ ਸਿੰਘ ਰੰਧਾਵਾ)-ਅਨੰਦ ਕਾਲਜ ਆਫ਼ ਐਜੂਕੇਸ਼ਨ ਫਾਰ ਵੋਮੈਨ ਜੇਠੂਵਾਲ ਬਟਾਲਾ ਰੋਡ ਦੀ ਪਿ੍ੰਸੀਪਲ ਨੂੰ ਆਈ.ਐਸ.ਟੀ. ਨੈਸ਼ਨਲ ਅਚੀਵਰਜ਼ ਐਵਾਰਡ 2025 ਨਾਲ ਸਨਮਾਨਿਤ ਕੀਤਾ ਗਿਆ | ਲੁਧਿਆਣਾ ਦੇ ਸੀ.ਟੀ. ਯੂਨੀਵਰਸਿਟੀ ਵਿਚ ਹੋਏ ਆਈ.ਐੱਸ.ਟੀ ਨੈਸ਼ਨਲ ਅਚੀਵਰਜ਼ ਐਵਾਰਡ 2025 ਸਮਾਰੋਹ ਵਿਚ ਦੇਸ਼ ਦੇ ਵੱਖ-ਵੱਖ 45 ਸੰਸਥਾਵਾਂ ਨੇ ਹਿੱਸਾ ਲਿਆ | ਇਸ ਪ੍ਰੋਗਰਾਮ ਦੌਰਾਨ ਸਿੱਖਿਆ ਅਤੇ ਸਮਾਜਿਕ ਵਿਕਾਸ ਵਿਚ ਵਿਸ਼ੇਸ਼ ਯੋਗਦਾਨ ਪਾਉਣ ਵਾਲੇ ਪ੍ਰੋ-ਚਾਂਸਲਰ, ਪਿ੍ੰਸੀਪਲਾਂ ਅਤੇ ਹੋਰ ਸਿੱਖਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਦੀ ਮੁੱਖ ਮਹਿਮਾਨ, ਸਰਵਜੀਤ ਕੌਰ ਮਾਨੂਕੇ, ਐੱਮ.ਐਲ.ਏ. ਜਗਰਾਓਾ ਨੇ ਸ਼ਮੂਲੀਅਤ ਕੀਤੀ ਅਤੇ ਸਾਰੇ ਐਵਾਰਡੀਜ਼ ਨੂੰ ਉਨ੍ਹਾਂ ਦੀ ਨਿਸ਼ਠਾ ਅਤੇ ਉਤਕ੍ਰਿਸ਼ਟ ਪ੍ਰਦਰਸ਼ਨ ਲਈ ਵਧਾਈ ਦਿੱਤੀ | ਮਿਸਟਰ ਸਮਰਥ ਸ਼ਰਮਾ, ਸੀ.ਈ.ਓ., ਨੈਸ਼ਨਲ ਐਡੂ ਟਰੱਸਟ ਆਫ਼ ਇੰਡੀਆ ਐਨ.ਈ.ਆਈ ਨੇ ਹਿੱਸਾ ਲੈਣ ਵਾਲੇ ਸਾਰੇ ਸੰਸਥਾਨਾਂ ਅਤੇ ਪਿ੍ੰਸੀਪਲਾਂ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ | ਅਨੰਦ ਕਾਲਜ ਆਫ਼ ਐਜੂਕੇਸ਼ਨ (ਮਹਿਲਾਵਾਂ), ਜੇਠੂਵਾਲ ਬਟਾਲਾ ਰੋਡ ਦੀ ਪਿ੍ੰਸੀਪਲ ਨੂੰ ਵੀ ਇਸ ਸਮਾਰੋਹ ਵਿਚ ਸਿੱਖਿਆ ਖੇਤਰ ਵਿਚ ਉਤਕ੍ਰਿਸ਼ਟ ਯੋਗਦਾਨ ਲਈ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ | ਇਸ ਪ੍ਰਾਪਤੀ 'ਤੇ ਕਾਲਜ ਦੇ ਮੈਨੇਜਮੈਂਟ ਦੇ ਚੇਅਰਮੈਨ ਡਾ. ਐੱਮ.ਐੱਮ. ਅਨੰਦ ਅਤੇ ਐੱਮ.ਡੀ. ਸੂਰਯਾ ਪ੍ਰਕਾਸ਼ ਅਨੰਦ, ਐਡਮਨਿਸਟਰੇਟਰ ਰੇਨੂ ਠਾਕੁਰ ਨੇ ਪਿ੍ੰਸੀਪਲ ਨੂੰ ਦਿਲੋਂ ਵਧਾਈ ਦਿੰਦਿਆਂ ਕਿਹਾ ਕਿ ਅਨੰਦ ਕਾਲਜ ਦੇ ਪਿ੍ੰਸੀਪਲ ਤੇ ਸਮੂਹ ਸਟਾਫ਼ ਦੀ ਮਿਹਨਤ ਬਦੌਲਤ ਪਹਿਲਾਂ ਵੀਂ ਪਿ੍ੰਸੀਪਲਾਂ ਨੂੰ ਐਵਾਰਡ ਮਿਲਦੇ ਰਹੇ ਹਨ ਅਤੇ ਪਿ੍ੰਸੀਪਲ ਕਵਲਬੀਰ ਕੌਰ ਨੂੰ ਅਵਾਰਡ ਮਿਲਣ ਨਾਲ ਕਾਲਜ ਦਾ ਨਾਮ ਸੂਬੇ ਵਿਚ ਰੋਸ਼ਨ ਹੋਇਆ ਹੈ |

ਪਿਛਲੀ ਖ਼ਬਰ ਅਜਨਾਲਾ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਵਿਚ 'ਖ਼ੁਸ਼ੀਆਂ ਦਾ ਬਸਤਾ' ਲੈ ਕੇ ਆਈ ਅਕਾਲ ਪੁਰਖ ਕੀ ਫ਼ੌਜ ਅਗਲੀ ਖ਼ਬਰ ਭੋਆ ਫ਼ਤਹਿਗੜ੍ਹ ਦੀ ਪੰਚਾਇਤ ਵਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਇਕ ਸਾਲ 'ਚ ਲੱਖਾਂ ਦੇ ਵਿਕਾਸ ਕੰਮ ਕਰਵਾਏ-ਸਰਪੰਚ ਮਨਜ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।