28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2025

ਭੋਆ ਫ਼ਤਹਿਗੜ੍ਹ ਦੀ ਪੰਚਾਇਤ ਵਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਇਕ ਸਾਲ 'ਚ ਲੱਖਾਂ ਦੇ ਵਿਕਾਸ ਕੰਮ ਕਰਵਾਏ-ਸਰਪੰਚ ਮਨਜੀਤ ਕੌਰ ਜੌਹਲ

ਅਜੀਤ ਡੈਸਕ 16-10-2025
ਜੇਠੂਵਾਲ, 15 ਅਕਤੂਬਰ (ਮਿੱਤਰਪਾਲ ਸਿੰਘ ਰੰਧਾਵਾ)-ਹਲਕਾ ਮਜੀਠਾ ਦੇ ਪਿੰਡ ਭੋਆ ਫਤਿਹਗੜ੍ਹ ਵਿਖੇ ਸਮੂਹ ਪੰਚਾਇਤ ਵਲੋਂ ਨਗਰ ਦੇ ਸਹਿਯੋਗ ਨਾਲ ਪਿੰਡ ਵਿਚਲੇ ਪਏ ਅਧੂਰੇ ਵਿਕਾਸ ਕੰਮ ਸਰਪੰਚੀ ਦੇ ਪਹਿਲੇ ਇਕ ਸਾਲ ਵਿਚ ਲੱਖਾਂ ਰੁਪਏ ਦੀ ਲਾਗਤ ਨਾਲ ਪਹਿਲ ਦੇ ਆਧਾਰ 'ਤੇ ਕਰਵਾ ਕੇ ਪਿੰਡ ਵਾਸੀਆਂ ਦੀਆਂ ਉਮੀਦਾਂ 'ਤੇ ਖਰੇ ਉਤਰਣ ਦਾ ਯਤਨ ਕੀਤਾ ਹੈ ਤੇ ਰਹਿੰਦੇ ਵਿਕਾਸ ਕਾਰਜ ਆਉਣ ਵਾਲੇ ਸਮੇਂ ਵਿਚ ਪਹਿਲ ਦੇ ਅਧਾਰ 'ਤੇ ਪੂਰੇ ਕੀਤੇ ਜਾਣਗੇ | ਇਹ ਵਿਚਾਰ ਯੂਥ ਅਕਾਲੀ ਦਲ ਅੰਮਿ੍ਤਸਰ ਦਿਹਾਤੀ ਦੇ ਜਨਰਲ ਸਕੱਤਰ ਗੁਰਭੇਜ ਸਿੰਘ ਸੋਨਾ ਤੇ ਉਨ੍ਹਾਂ ਦੀ ਪਤਨੀ ਸਰਪੰਚ ਬੀਬਾ ਮਨਜੀਤ ਕੌਰ ਜੌਹਲ ਵਲੋਂ ਵਿਕਾਸ ਕੰਮਾਂ ਸੰਬੰਧੀ ਸਮੂਹ ਪੰਚਾਇਤ ਮੈਂਬਰਾਂ ਤੇ ਮੋਹਤਬਰ ਆਗੂਆਂ ਨਾਲ ਵਿਚਾਰ ਚਰਚਾ ਕਰਨ ਮੌਕੇ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਸਮੂਹ ਪੰਚਾਇਤ ਵਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਿੰਡ ਦੇ ਵਿਕਾਸ ਕੰਮ ਪਾਰਟੀਬਾਜੀ ਤੋਂ ਉਪਰ ਉਠ ਕੇ ਕਰਵਾਏ ਜਾਣਗੇ ਤਾਂ ਕਿ ਵਿਕਾਸ ਕੰਮਾਂ ਪੱਖੋਂ ਭੋਆ ਫਤਿਹਗੜ੍ਹ ਨੂੰ ਹਲਕਾ ਮਜੀਠਾ ਵਿਚੋਂ ਨੰਬਰ ਇਕ ਦਾ ਪਿੰਡ ਬਣਾਇਆ ਜਾ ਸਕੇ | ਸੋਨਾ ਭੋਆ ਨੇ ਗੱਲਬਾਤ ਕਰਦਿਆਂ ਕਿਹਾ ਕਿ ਰਹਿੰਦੇ ਵਿਕਾਸ ਕੰਮਾਂ ਨੂੰ ਨੇਪਰੇ ਚੜਾਉਣ ਲਈ ਪਿੰਡ ਵਾਸੀ ਪੰਚਾਇਤ ਨੂੰ ਪੂਰਨ ਸਹਿਯੋਗ ਦੇਣ ਤਾਂ ਪੰਚਾਇਤ ਪਿੰਡ ਨੂੰ ਵਿਕਾਸ ਕੰਮੋ ਮੋਹਰੀ ਬਣਾਇਆ ਜਾ ਸਕੇ | ਉਨ੍ਹਾਂ ਕਿਹਾ ਕਿ ਗ੍ਰਾਂਟ ਦੇ ਰੂਪ ਵਿਚ ਮਿਲਣ ਵਾਲਾ ਇਕ ਇਕ ਪੈਸਾ ਪਿੰਡ ਦੇ ਵਿਕਾਸ ਕੰਮਾਂ ਲਈ ਇਮਾਨਦਾਰੀ ਨਾਲ ਖ਼ਰਚ ਕੀਤਾ ਜਾਵੇਗਾ | ਇਸ ਮੌਕੇ ਸਾਬਕਾ ਸਰਪੰਚ ਜਸਪਾਲ ਸਿੰਘ ਭੋਆ, ਪੰਚ ਬਲਵਿੰਦਰ ਸਿੰਘ ਬਿੱਟੂ, ਪੰਚ ਗੁਰਮੇਜ ਸਿੰਘ, ਪੰਚ ਬੀਬੀ ਰਾਜਵਿੰਦਰ ਕੌਰ ਰਾਜੂ, ਪੰਚ ਹਰਮੀਤ ਕੌਰ, ਪੰਚ ਰਵਿੰਦਰ ਕੌਰ, ਗੁਰਬਾਜ ਸਿੰਘ ਬਾਜਾ, ਜਥੇਦਾਰ ਅਨੂਪ ਸਿੰਘ, ਹਰਦੇਵ ਸਿੰਘ ਦਾਨਾ, ਮਿਸਤਰੀ ਹਰਵਿੰਦਰ ਸਿੰਘ, ਬਾਬਾ ਸੁਖਦੇਵ ਸਿੰਘ, ਮਲਕੀਤ ਸਿੰਘ ਬੱਬਲੂ, ਗੁਰਭੇਜ ਸਿੰਘ ਭੇਜਾ, ਸੁਖਚੈਨ ਸਿੰਘ ਬਿੱਕਾ, ਕੇਵਲ ਸਿੰਘ ਭੋਆ, ਹਰਜੀਤ ਸਿੰਘ ਜੀਤੂ ਸਮੇਤ ਹੋਰ ਸ਼ਾਮਿਲ ਸਨ |
ਪਿਛਲੀ ਖ਼ਬਰ ਅਨੰਦ ਕਾਲਜ ਜੇਠੂਵਾਲ ਦੀ ਪਿ੍ੰਸੀਪਲ ਕਵਲਬੀਰ ਕੌਰ ਮਾਹਲ ਨੂੰ 'ਆਈ.ਐਸ.ਟੀ ਨੈਸ਼ਨਲ ਅਚੀਵਰਜ਼ ਐਵਾਰਡ' ਨਾਲ ਕੀਤਾ ਸਨਮਾਨਿਤ... ਅਗਲੀ ਖ਼ਬਰ ਗਿਆਨੀ ਸਤਨਾਮ ਸਿੰਘ ਬਾਠ ਨਮਿੱਤ ਪਿੰਡ ਕੋਹਾਲੀ ਵਿਖੇ ਸ਼ਰਧਾਂਜਲੀ ਸਮਾਰੋਹ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।