28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2025

ਗਿਆਨੀ ਸਤਨਾਮ ਸਿੰਘ ਬਾਠ ਨਮਿੱਤ ਪਿੰਡ ਕੋਹਾਲੀ ਵਿਖੇ ਸ਼ਰਧਾਂਜਲੀ ਸਮਾਰੋਹ <br/>

ਅਜੀਤ ਡੈਸਕ 16-10-2025
ਰਾਮ ਤੀਰਥ, 15 ਅਕਤੂਬਰ (ਧਰਵਿੰਦਰ ਸਿੰਘ ਔਲਖ)-ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਪਿੰਡ ਕੋਹਾਲੀ ਦੇ ਸਫ਼ਲ ਕਿਸਾਨ ਅਤੇ ਸਾਬਕਾ ਸਰਪੰਚ ਲਖਬੀਰ ਸਿੰਘ ਕੋਹਾਲੀ ਅਤੇ ਮਾਸਟਰ ਦਰਸ਼ਨ ਸਿੰਘ ਬਾਠ ਦੇ ਵੱਡੇ ਭਰਾਤਾ ਗਿਆਨੀ ਸਤਨਾਮ ਸਿੰਘ ਬਾਠ ਦੀ ਆਤਮਿਕ ਸ਼ਾਂਤੀ ਲਈ ਉਨ੍ਹਾਂ ਦੇ ਗ੍ਰਹਿ ਵਿਖੇ ਪਾਠ ਦੇ ਭੋਗ ਪਾਏ ਗਏ | ਉਪਰੰਤ ਕੀਰਤਨ ਅਤੇ ਅੰਤਿਮ ਅਰਦਾਸ ਗੁਰਦੁਆਰਾ ਡੇਰਾ ਬਾਬਾ ਮਿਹਰ ਦਾਸ ਉਦਾਸੀਨ ਪਿੰਡ ਕੋਹਾਲੀ ਵਿਖੇ ਹੋਈ | ਭਾਈ ਬਲਦੇਵ ਸਿੰਘ ਕੋਹਾਲੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਵਲੋਂ ਵੈਰਾਗਮਈ ਕੀਰਤਨ ਸਰਵਣ ਕਰਵਾਇਆ ਗਿਆ | ਬਾਬਾ ਸੁੱਚਾ ਸਿੰਘ ਗੁਰਦੁਆਰਾ ਕਿਲ੍ਹਾ ਅਨੰਦਗੜ੍ਹ ਸਾਹਿਬ ਵਾਲਿਆਂ ਨੇ ਗਿਆਨੀ ਜੀ ਦੇ ਦੋਵਾਂ ਪੁੱਤਰਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ | ਇਸ ਸ਼ੋਕ ਸਮਾਗਮ ਸਮੇਂ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਲਈ ਜਥੇ: ਤਲਵਿੰਦਰ ਸਿੰਘ ਛੀਨਾ, ਗੁਰਸ਼ਰਨ ਸਿੰਘ ਛੀਨਾ, ਸਰਪੰਚ ਗੁਰਜੰਟ ਸਿੰਘ ਗੋਰੂ ਕੋਹਾਲੀ, ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਜ਼ਿਲ੍ਹਾ ਅੰਮਿ੍ਤਸਰ ਦੇ ਪ੍ਰਧਾਨ ਡਾ: ਅਰਜਿੰਦਰ ਸਿੰਘ ਕੋਹਾਲੀ, ਸਰਪੰਚ ਹਰਵਿੰਦਰ ਸਿੰਘ ਸ਼ਾਹ, ਸਾਬਕਾ ਸਰਪੰਚ ਹਰਪਾਲ ਸਿੰਘ ਖਿਆਲਾ, ਡਾ. ਕੁਲਵੰਤ ਸਿੰਘ, ਡਾ. ਗੁਰਪ੍ਰੀਤ ਸਿੰਘ, ਕੁਲਵਿੰਦਰ ਸਿੰਘ ਔਲਖ, ਦਵਿੰਦਰ ਸਿੰਘ ਬੂਆ ਨੰਗਲੀ, ਸਰਪੰਚ ਪ੍ਰਗਟ ਸਿੰਘ ਬਰਾੜ, ਸਵਿੰਦਰ ਸਿੰਘ ਬਰਾੜ, ਕੁਲਰਾਜ ਸਿੰਘ ਭਿੱਟੇਵੱਡ, ਰਤਨ ਸਿੰਘ ਕੋਹਾਲੀ ਸਾਬਕਾ ਐੱਸ. ਡੀ. ਓ., ਬਲਵਿੰਦਰ ਸਿੰਘ ਕਾਲਾ ਕੋਹਾਲੀ, ਡਾ. ਸਤਪਿੰਦਰ ਸਿੰਘ ਰਿੰਕੂ ਕੋਹਾਲੀ, ਜਸਵਿੰਦਰ ਸਿੰਘ ਕੋਹਾਲੀ ਪੰਚ, ਸਵਿੰਦਰ ਸਿੰਘ ਫੌਜੀ, ਮੰਗਲ ਸਿੰਘ ਕੋਹਾਲੀ ਸਾਬਕਾ ਸਰਪੰਚ, ਗੁਰਨਾਮ ਸਿੰਘ ਸ਼ਾਹ, ਰੇਸ਼ਮ ਸਿੰਘ ਨੰਬਰਦਾਰ, ਬਲਦੇਵ ਸਿੰਘ ਰੱਖ ਕੋਹਾਲੀ, ਮਿਲਖਾ ਸਿੰਘ ਕੋਹਾਲੀ, ਪਿ੍ੰ: ਜਸਬੀਰ ਸਿੰਘ, ਮਾ: ਗੁਰਪ੍ਰੀਤ ਸਿੰਘ, ਕੁਲਵਿੰਦਰ ਪਾਲ ਸਿੰਘ ਔਲਖ, ਡਾ. ਰਣਜੀਤ ਸਿੰਘ ਭਿੱਟੇਵੱਡ, ਸਤਨਾਮ ਸਿੰਘ ਪਹਿਲਵਾਨ, ਕਾਬਲ ਸਿੰਘ ਲਾਲੀ ਔਲਖ, ਪਰਮਜੀਤ ਸਿੰਘ ਚਵਿੰਡਾ, ਡਾ. ਗੁਰਸੇਵਕ ਸਿੰਘ ਭੁੱਲਰ, ਪ੍ਰੋ: ਦਰਸ਼ਪ੍ਰੀਤ ਸਿੰਘ ਭੁੱਲਰ, ਲਖਵਿੰਦਰ ਸਿੰਘ ਪ੍ਰਧਾਨ ਕੋਹਾਲੀ ਪ੍ਰਧਾਨ, ਦਲਜੀਤ ਸਿੰਘ ਖਿਆਲਾ ਸਮੇਤ ਵੱਡੀ ਗਿਣਤੀ ਵਿਚ ਇਲਾਕੇ ਦੇ ਲੋਕ ਅਤੇ ਰਿਸ਼ਤੇਦਾਰ ਹਾਜ਼ਰ ਸਨ |

ਪਿਛਲੀ ਖ਼ਬਰ ਭੋਆ ਫ਼ਤਹਿਗੜ੍ਹ ਦੀ ਪੰਚਾਇਤ ਵਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਇਕ ਸਾਲ 'ਚ ਲੱਖਾਂ ਦੇ ਵਿਕਾਸ ਕੰਮ ਕਰਵਾਏ-ਸਰਪੰਚ ਮਨਜ... ਅਗਲੀ ਖ਼ਬਰ ਸ੍ਰੀ ਮਾਤਾ ਗੰਗਾ ਜੀ ਸੀਨੀਅਰ ਸੈਕੰਡਰੀ ਸਕੂਲ, ਬਾਬਾ ਬਕਾਲਾ ਸਾਹਿਬ ਵਿਖੇ ਧਾਰਮਿਕ ਪ੍ਰੀਖਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।