28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2025

ਰਾਜਾਸਾਂਸੀ ਹਲਕੇ ਦੀਆਂ ਸੜਕਾਂ ਦੇ ਨਵੀਨੀਕਰਨ ਦਾ ਕੰਮ ਸ਼ੁਰੂ-ਸੋਨੀਆ ਮਾਨ <br/>

ਅਜੀਤ ਡੈਸਕ 16-10-2025
ਓਠੀਆਂ, 15 ਅਕਤੂਬਰ (ਗੁਰਵਿੰਦਰ ਸਿੰਘ ਛੀਨਾ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਸਟਰ ਵਲੋਂ ਪੰਜਾਬ ਵਿਚ ਵੱਡੇ ਪੱਧਰ 'ਤੇ ਸੜਕਾਂ ਬਣਾਉਣ ਦੇ ਮਿਥੇ ਗਏ ਟੀਚੇ ਤਹਿਤ ਅੱਜ ਰਾਜਾਸਾਂਸੀ ਹਲਕੇ ਦੇ ਸਰਹੱਦੀ ਵੱਖ-ਵੱਖ ਪਿੰਡਾਂ ਦੀਆਂ ਚਾਰ ਸੜਕਾਂ ਬਣਾਉਣ ਦਾ ਉਦਘਾਟਨ ਹਲਕਾ ਇੰਚਾਰਜ ਸੋਨੀਆ ਮਾਨ ਵਲੋਂ ਕੀਤਾ ਗਿਆ | ਸੋਨੀਆ ਮਾਨ ਨੇ ਪਿੰਡ ਉਮਰਪੁਰਾ ਵਿਖੇ 'ਅਜੀਤ' ਨਾਲ ਗੱਲਬਾਤ ਕਿਹਾ ਕਿ 'ਆਪ' ਦੀ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਵਿਚ ਵੱਡੇ ਪੱਧਰ 'ਤੇ ਵਿਕਾਸ ਕਾਰਜ ਸ਼ੁਰੂ ਹੋ ਚੁੱਕੇ ਹਨ ਤੇ ਆਉਣ ਵਾਲੇ ਕੁਝ ਮਹੀਨਿਆਂ ਦੇ ਅੰਦਰ ਅੰਦਰ ਪੰਜਾਬ ਦਾ ਕੋਈ ਵੀ ਪਿੰਡ ਸ਼ਹਿਰ ਜਾਂ ਕਸਬਾ ਵਿਕਾਸ ਪੱਖੋਂ ਅਧੂਰਾ ਨਹੀਂ ਰਵੇਗਾ | ਉਨ੍ਹਾਂ ਕਿਹਾ ਕਿ ਅੱਜ ਰਾਜਾਸਾਂਸੀ ਹਲਕੇ ਵਿਚ ਵਿਕਾਸ ਦੀ ਲੜੀ ਨੂੰ ਅੱਗੇ ਤੋਰਦਿਆਂ ਹੋਇਆਂ ਸਰਹੱਦੀ ਪਿੰਡ ਭਿੰਡੀ ਔਲਖ ਤੋਂ ਭਿੰਡੀ ਨੈਨ, ਭਿੰਡੀ ਔਲਖ ਤੋਂ ਘੋਗਾ, ਅਜਨਾਲਾ ਚੋਗਾਵਾਂ ਰੋਡ ਤੋਂ ਛੀਨਾ ਕਰਮ ਸਿੰਘ ਉਮਰਪੁਰਾ ਸੜਕਾਂ ਬਣਾਉਣ ਦਾ ਕੰਮ ਸ਼ੁਰੂ ਕਰਵਾਇਆ ਗਿਆ | ਉਨ੍ਹਾਂ ਕਿਹਾ ਆਉਣ ਵਾਲੇ ਸਮੇਂ ਵਿਚ ਰਾਜਾਸਾਂਸੀ ਹਲਕੇ ਨੂੰ ਪੰਜਾਬ ਦਾ ਖੁਸ਼ਹਾਲ ਹਲਕਾ ਬਣਾਉਣ ਵਿਚ ਕੋਈ ਕਸਰ ਨਹੀਂ ਛੱਡੀ ਜਾਵੇਗੀ | ਇਸ ਮੌਕੇ ਨਸ਼ਾ ਮੁਕਤੀ ਕੋਆਰਡੀਨੇਟਰ ਸੁਖਦੀਪ ਸਿੰਘ ਛੀਨਾ, ਸੰਗਠਨ ਇੰਚਾਰਜ ਇੰਚਾਰਜ ਲਖਵਿੰਦਰ ਸਿੰਘ, ਮੀਡੀਆ ਕੋਆਰਡੀਨੇਟਰ ਸ਼ਿਵ ਕੁਮਾਰ ਚੋਗਾਵਾਂ, ਸੋਸ਼ਲ ਮੀਡੀਆ ਕੋਆਰਡੀਨੇਟਰ ਅਮਿਤੋਜ ਸਿੰਘ, ਟਕਸਾਲੀ ਆਗੂ ਗੁਰਸ਼ਰਨਪ੍ਰੀਤ ਸਿੰਘ ਸੰਧੂ ਮਾਨਾਂਵਾਲਾ ਗੁਰਜੰਟ ਸਿੰਘ ਗਿੱਲ ਸਰਪੰਚ ਅਵਤਾਰ ਸਿੰਘ ਲਾਲੀ ਸਾਰਗੜਾ, ਸਰਪੰਚ ਜਗੀਰ ਸਿੰਘ ਉਮਰਪੁਰਾ, ਸਰਪੰਚ ਗੁਰਸਾਹਿਬ ਸਿੰਘ ਛੀਨਾ, ਹਰਪਾਲ ਸਿੰਘ, ਸਰਪੰਚ ਜਗੀਰ ਸਿੰਘ, ਸਰਪੰਚ ਨਵਤੇਜ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਰਾਜ ਪੱਧਰੀ ਵਾਲੀਬਾਲ ਮੁਕਾਬਲੇ 'ਚ ਗੁਰਦਾਸਪੁਰ ਨੂੰ ਹਰਾ ਕੇ ਪੀ. ਆਈ. ਐੱਸ. ਮੁਹਾਲੀ ਦੀ ਟੀਮ ਬਣੀ ਰਾਜ ਜੇਤੂ <br/> ਅਗਲੀ ਖ਼ਬਰ ਡੀ. ਏ. ਪੀ. ਖਾਦ ਦੀ ਕਾਲਾਬਾਜ਼ਾਰੀ ਦੀ ਸ਼ਿਕਾਇਤ ਮਿਲਣ 'ਤੇ ਵਿਧਾਇਕ ਧਾਲੀਵਾਲ ਦੀ ਅਜਨਾਲਾ ਦੇ ਦੁਕਾਨਦਾਰਾਂ ਨੂੰ ਤਾੜਨਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।