19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਸੰਤ ਰਾਮਪਾਲ ਵਲੋਂ ਸਰਹੱਦੀ ਪਿੰਡ ਦੂਜੋਵਾਲ, ਗਿਲਾਵਾਲੀ, ਬੇਦੀਛੰਨਾ ਦੇ ਹਜ਼ਾਰਾਂ ਏਕੜਾਂ ਵਿਚ ਖੜ੍ਹਾ ਪਾਣੀ ਕੱਢਣ ਦੀ ਸੇਵਾ ਜਾਰੀ <br/>

ਅਜੀਤ ਡੈਸਕ 18-10-2025
ਗੱਗੋਮਾਹਲ, 17 ਅਕਤੂਬਰ (ਬਲਵਿੰਦਰ ਸਿੰਘ ਸੰਧੂ)-ਸਰਹੱਦੀ ਤਹਿਸੀਲ ਅਜਨਾਲਾ ਜ਼ਿਲ੍ਹਾ ਅੰਮਿ੍ਤਸਰ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਵਿਚ ਜਿੱਥੇ ਭਾਰੀ ਵਰਖਾ ਤੇ ਦਰਿਆ ਰਾਵੀ ਰਾਹੀਂ ਪਾਣੀ ਦੀ ਮਾਰ ਪਈ ਤੇ ਅੱਜ ਵੀ ਕਾਫੀ ਖੇਤਾਂ ਵਿਚ ਇਹ ਪਾਣੀ ਖੜ੍ਹਾ ਹੈੈ | ਇਸ ਮੁਸ਼ਕਿਲ ਨੂੰ ਮੱਦੇਨਜ਼ਰ ਰੱਖਦਿਆਂ ਸੰਤ ਰਾਮਪਾਲ ਮਹਾਰਾਜ ਵਲੋਂ ਮਾਨਵਤਾ ਦੀ ਸੇਵਾ ਲਈ ਵੱਡਾ ਉਪਰਾਲਾ ਕੀਤਾ ਗਿਆ | ਸੰਤ ਰਾਮਪਾਲ ਮਹਾਰਾਜ ਦੀ ਸਤਪ੍ਰੇਰਣਾ ਹੇਠ ਸਤਲੋਕ ਆਸ਼ਰਮ ਦੇ ਸੇਵਾਦਾਰਾਂ ਵਲੋਂ ਹੜ੍ਹਾਂ ਦਾ ਪਾਣੀ ਖੇਤਾਂ 'ਚੋਂ ਬਾਹਰ ਕੱਢਣ ਲਈ ਪਾਈਪਾਂ, ਮੋਟਰਾਂ ਅਤੇ ਹੋਰ ਜਰੂਰੀ ਸਮੱਗਰੀ ਦੀ ਵਿਵਸਥਾ ਕਰਕੇ ਖੇਤਾਂ ਵਿਚੋਂ ਪਾਣੀ ਕੱਢਣ ਦਾ ਕੰਮ ਤਰੁੰਤ ਸ਼ੁਰੂ ਕੀਤਾ | ਇਸ ਉਪਰਾਲੇ ਤਹਿਤ ਪਿੰਡ ਬੇਦੀਛੰਨਾ, ਪਿੰਡ ਦੂਜੋਵਾਲ, ਪਿੰਡ ਗਿੱਲਾਵਾਲੀ ਦੇ ਕਰੀਬ 4000 ਏਕੜ ਵਿਚ 4 ਫੁੱਟ ਤੱਕ ਖੜ੍ਹੇ ਪਾਣੀ ਨੂੰ 6 ਇੰਚੀ ਪਾਈਪ, 10 ਹਾਰਸ ਪਾਵਰ ਦੀ ਮੋਟਰ ਅਤੇ ਪਾਈਪ ਫਿਟਿੰਗ ਲਈ ਲੋੜੀਂਦੀ ਸਮੱਗਰੀ ਫੈਵੀਕੋਲ, ਨਟ-ਬੋਲਟ, ਬਾਲੀ, ਡਰਿੱਲ ਮਸ਼ੀਨ ਸਭ ਕੁਝ ਪੂਰੀ ਤਰ੍ਹਾਂ ਮੁਫਤ ਪ੍ਰਦਾਨ ਕੀਤਾ ਗਿਆ | ਮਇਸ ਮੌਕੇ ਸਰਪੰਚ ਮਨਪ੍ਰੀਤ ਸਿੰਘ ਦੂਜੋਵਾਲ, ਸਰਪੰਚ ਰਣਜੀਤ ਸਿੰਘ ਗਿੱਲਾਵਾਲੀ, ਸਰਪੰਚ ਹਰਜੀਤ ਸਿੰਘ ਬੇਦੀਛੰਨਾ, ਨੰਬਰਦਾਰ ਸਾਹਿਬ ਸਿੰਘ, ਇੰਦਰਜੀਤ ਸਿੰਘ, ਬਖਸ਼ੀ ਸਿੰਘ, ਮਨਪ੍ਰੀਤ ਸਿੰਘ ਸਮੇਤ ਕਈ ਮਾਣਯੋਗ ਹਸਤੀਆਂ ਹਾਜ਼ਰ ਸਨ |

ਪਿਛਲੀ ਖ਼ਬਰ ਧੰਨ ਧੰਨ ਬਾਬਾ ਭਾਈ ਸਾਲ੍ਹੋ ਦਾ ਜਨਮ ਦਿਹਾੜਾ ਪੰਡੋਰੀ ਵੜੈਚ ਵਿਖੇ 29 ਨੂੰ <br/> ਅਗਲੀ ਖ਼ਬਰ ਪਿੰਡ ਚੌਦਹੇੜੀ ਦੇ ਅਗਾਂਹ ਵੱਧੂ ਕਿਸਾਨਾਂ ਦੀ 7 ਮੈਂਬਰੀ ਟੀਮ ਵਲੋਂ ਡਿਆਲ ਭੱਟੀ ਕਿਸਾਨਾਂ ਲਈ 38 ਕੁਇੰਟਲ ਬੀਜ ਦੀ ਰਾਸ਼ੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।