19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਪਿੰਡ ਚੌਦਹੇੜੀ ਦੇ ਅਗਾਂਹ ਵੱਧੂ ਕਿਸਾਨਾਂ ਦੀ 7 ਮੈਂਬਰੀ ਟੀਮ ਵਲੋਂ ਡਿਆਲ ਭੱਟੀ ਕਿਸਾਨਾਂ ਲਈ 38 ਕੁਇੰਟਲ ਬੀਜ ਦੀ ਰਾਸ਼ੀ ਪ੍ਰਦਾਨ <br/>

ਅਜੀਤ ਡੈਸਕ 18-10-2025
ਗੱਗੋਮਾਹਲ, 17 ਅਕਤੂਬਰ (ਬਲਵਿੰਦਰ ਸਿੰਘ ਸੰਧੂ)-ਅਜਨਾਲਾ ਖੇਤਰ ਦੇ ਹੜ੍ਹ ਪੀੜਤ ਕਿਸਾਨਾਂ ਦੀ ਬਾਂਹ ਫੜਦੇ ਹੋਏ ਡੇਰਾ ਬੱਸੀ ਤਹਿਸੀਲ (ਪਟਿਆਲਾ) ਦੇ ਪਿੰਡ ਚੌਦਹੇੜੀ ਦੇ ਅਗਾਂਹ ਵੱਧੂ ਕਿਸਾਨਾਂ ਦੀ 7 ਮੈਂਬਰੀ ਟੀਮ ਕਨਵੀਨਰ ਗੁਰਵਿੰਦਰ ਸਿੰਘ, ਅਨੈਬ ਸਿੰਘ, ਦਲਬੀਰ ਸਿੰਘ, ਕਰਮ ਸਿੰਘ, ਨੰਬਰਦਾਰ ਬਲਕਾਰ ਸਿੰਘ, ਨੰਬਰਦਾਰ ਬਲਬੀਰ ਸਿੰਘ ਤੇ ਜੇ. ਈ. ਹਜਾਰਾ ਸਿੰਘ ਦੀ ਅਗਵਾਈ ਹੇਠ ਪਿੰਡ ਡਿਆਲ ਭੱਟੀ ਪਹੁੰਚੀ ਜਿੱਥੇ ਇੱਕ ਸਾਦੇ ਸਮਾਗਮ ਦੌਰਾਨ 38 ਕੁਇੰਟਲ ਪੰਜਾਬ ਯੂਨੀਵਰਸਿਟੀ ਤੋਂ ਮਨਜੂਰਸ਼ੁਦਾ ਬੀਜ ਖ੍ਰੀਦ ਕੇ ਕਿਸਾਨਾਂ ਵਿਚ ਵੰਡਣ ਲਈ ਇਕ ਲੱਖ ਰੁਪਏ ਦੀ ਰਾਸ਼ੀ ਪ੍ਰਦਾਨ ਕੀਤੀ | ਇਸ ਸਮੇਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਅਜਨਾਲਾ ਨੇ ਬਾਹਰੋਂ ਆਏ ਸਾਥੀ ਦਾਨੀਆਂ ਦਾ ਧੰਨਵਾਦ ਕਰਦਿਆਂ ਯਕੀਨ ਦਿਵਾਇਆ ਕਿ ਇਸ ਸਹਾਇਤਾ ਦਾ ਖ੍ਰੀਦਿਆ ਬੀਜ ਛੋਟੇ ਤੇ ਹੜ੍ਹ ਪੀੜਤ ਕਿਸਾਨ ਵਿਚ ਹੀ ਵੰਡਿਆ ਜਾਵੇਗਾ | ਇਸ ਮੌਕੇ ਸਰਪੰਚ ਹਰਦਿਆਲ ਸਿੰਘ, ਹਰਨੇਕ ਸਿੰਘ ਨੇਪਾਲ, ਗਾਇਕ ਗੁਰਪਾਲ ਗਿੱਲ, ਸਮਾਜ ਸੇਵਕ ਬਲਵਿੰਦਰ ਸਿੰਘ, ਗਿਆਨੀ ਗੁਰਦੇਵ ਸਿੰਘ, ਸਰਬਜੀਤ ਸਿੰਘ ਗੱਗੋਮਹਾਲ, ਹਰਨਾਮ ਸਿੰਘ ਕੋਟਰਿਜਾਦਾ ਸਮੇਤ ਵੱਡੀ ਗਿਣਤੀ ਵਿਚ ਪੀੜਤ ਕਿਸਾਨ ਹਾਜ਼ਰ ਸਨ |

ਪਿਛਲੀ ਖ਼ਬਰ ਸੰਤ ਰਾਮਪਾਲ ਵਲੋਂ ਸਰਹੱਦੀ ਪਿੰਡ ਦੂਜੋਵਾਲ, ਗਿਲਾਵਾਲੀ, ਬੇਦੀਛੰਨਾ ਦੇ ਹਜ਼ਾਰਾਂ ਏਕੜਾਂ ਵਿਚ ਖੜ੍ਹਾ ਪਾਣੀ ਕੱਢਣ ਦੀ ਸੇਵ... ਅਗਲੀ ਖ਼ਬਰ ਯੂਨੀਵਰਸਿਟੀ ਨਾਨ-ਟੀਚਿੰਗ ਐਸੋਸੀਏਸ਼ਨ ਚੋਣਾਂ 'ਚ ਨਾਗਰਾ ਗਰੁੱਪ ਦੀ ਹੂੰਝਾ ਫੇਰ ਜਿੱਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।