ਬਾਬਾ ਬਕਾਲਾ ਸਾਹਿਬ, 17 ਅਕਤੂਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਬੀਤੇ ਦਿਨੀਂ ਪੰਜਾਬ ਵਿਚ ਆਏ ਹੜ੍ਹ ਪੀੜਤਾਂ ਦੀ ਮੱਦਦ ਲਈ ਗੁਆਂਢੀ ਸੂਬਿਆਂ ਦੇ ਦਾਨੀ ਸੇਵਾਕਾਂ ਵਲੋਂ ਵੀ ਮੱਦਦ ਲਈ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ | ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਸਾਹਿਬ, ਲੱਖਪਤ ਜ਼ਿਲ੍ਹਾ ਭੁੱਜ (ਕੱਛ ਗੁਜਰਾਤ) ਦੇ ਪ੍ਰਧਾਨ ਸ: ਜਗਤਾਰ ਸਿੰਘ ਗਿੱਲ (ਵਾਸੀ ਹਾਲ ਬਾਬਾ ਬਕਾਲਾ ਸਾਹਿਬ) ਨੇ ਦੱਸਿਆ ਹੈ ਕਿ ਲੱਖਪਤ ਜ਼ਿਲ੍ਹਾ ਭੁੱਜ (ਕੱਛ ਗੁਜਰਾਤ) ਦੀ ਸਾਧ ਸੰਗਤ ਵਲੋਂ ਵੱਡਾ ਉੱਦਮ ਕਰਦਿਆਂ, ਪੰਜਾਬ ਵਿਚ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਵੰਡੀ ਗਈ ਹੈ ਅਤੇ ਹੋਰ ਵੀ ਯਤਨ ਜਾਰੀ ਹਨ | ੁਨ੍ਹਾਂ ਦੱਸਿਆ ਕਿ ਇਸ ਅਸਥਾਨ ਤੋਂ ਪ੍ਰਧਾਨ ਜਗਤਾਰ ਸਿੰਘ ਗਿੱਲ, ਟਰੱਸਟੀ ਰਣਜੀਤ ਸਿੰਘ ਸੈਣੀ, ਸੈਕਟਰੀ ਜੁਗਰਾਜ ਸਿੰਘ (ਰਾਜੂ ਬਾਈ), ਸਾਬਕਾ ਪ੍ਰਧਾਨ ਮਹਿੰਦਰ ਸਿੰਘ ਸੈਣੀ, ਉਪ ਪ੍ਰਧਾਨ ਸੁਦਾਗਰ ਸਿੰਘ ਔਜਲਾ, ਅਵਤਾਰ ਸਿੰਘ ਗਿੱਲ, ਗੁਰਮੁੱਖ ਸਿੰਘ ਆਦਿ ਸ਼ਖ਼ਸੀਅਤਾਂ ਨੇ ਖੁਦ ਪੰਜਾਬ ਆ ਕੇ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਵੰਡੀ ਹੈ |