19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਪੰਜਾਬੀ ਸਾਹਿਤ ਸਭਾ ਚੋਗਾਵਾਂ ਦਾ 36ਵਾਂ ਸਾਲਾਨਾ ਸਮਾਰੋਹ ਭਲਕੇ <br/>

ਅਜੀਤ ਡੈਸਕ 18-10-2025
ਰਾਮ ਤੀਰਥ, 17 ਅਕਤੂਬਰ (ਧਰਵਿੰਦਰ ਸਿੰਘ ਔਲਖ)-ਪੰਜਾਬੀ ਸਾਹਿਤ ਸਭਾ ਚੋਗਾਵਾਂ (ਰਜਿ.) ਅੰਮਿ੍ਤਸਰ ਵਲੋਂ ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ, ਜ਼ਿਲ੍ਹਾ ਅੰਮਿ੍ਤਸਰ ਦੇ ਸਹਿਯੋਗ ਨਾਲ 36ਵਾਂ ਸਾਲਾਨਾ ਸਨਮਾਨ ਸਮਾਰੋਹ 19 ਅਕਤੂਬਰ, ਦਿਨ ਐਤਵਾਰ ਨੂੰ ਸਵੇਰੇ 11 ਵਜੇ ਬਾਬਾ ਜਾਗੋ ਸ਼ਹੀਦ ਆਦਰਸ਼ ਸਕੂਲ ਕੋਹਾਲੀ, ਰਾਮ ਤੀਰਥ ਰੋਡ ਵਿਖੇ ਕਰਵਾਇਆ ਜਾ ਰਿਹਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਸਤਨਾਮ ਔਲਖ ਅਤੇ ਸਕੱਤਰ ਸਤਨਾਮ ਜੱਸੜ ਨੇ ਦੱਸਿਆ ਕਿ ਸਭਾ ਵਲੋਂ ਸਾਹਿਤ ਦੇ ਵੱਖ-ਵੱਖ ਖੇਤਰਾਂ ਵਿਚ ਮਹੱਤਵਪੂਰਨ ਯੋਗਦਾਨ ਪਾਉਣ ਵਾਲੀਆਂ ਪੰਜ ਸ਼ਖ਼ਸ਼ੀਅਤਾਂ ਨੂੰ ਸਨਮਾਨਿਤ ਕੀਤਾ ਜਾਵੇਗਾ | ਜਿਸ ਵਿਚ ਕਹਾਣੀਕਾਰ ਜਸਬੀਰ ਕਲਸੀ ਧਰਮਕੋਟ ਨੂੰ 'ਕਹਾਣੀਕਾਰ ਦਰਸ਼ਨ ਸਿੰਘ ਧੰਜਲ ਪੁਰਸਕਾਰ', ਡਾ. ਦਵਿੰਦਰ ਕੌਰ ਖੁਸ਼ ਧਾਲੀਵਾਲ ਨੂੰ 'ਕਾਮਰੇਡ ਸੋਹਣ ਸਿੰਘ ਜੋਸ਼ ਪੁਰਸਕਾਰ', ਗੀਤਕਾਰ ਮੱਖਣ ਭੈਣੀ ਵਾਲਾ ਨੂੰ 'ਸਤਨਾਮ ਸਿੱਧੂ ਫਰੀਦਕੋਟੀ ਪੁਰਸਕਾਰ', ਸ਼ਾਇਰ ਕੁਲਵੰਤ ਸਿੰਘ ਕੰਤ ਨੂੰ 'ਹਰੀ ਸਿੰਘ ਗਰੀਬ ਪੁਰਸਕਾਰ' ਅਤੇ ਅਦਾਕਾਰਾ ਤੇਜਿੰਦਰ ਕੌਰ ਹੀਰ ਨੂੰ 'ਹਰਭਜਨ ਸਿੰਘ ਜੱਬਲ ਪੁਰਸਕਾਰ' ਪ੍ਰਦਾਨ ਕੀਤੇ ਜਾਣਗੇ |

ਪਿਛਲੀ ਖ਼ਬਰ ਤਲਬੀਰ ਗਿੱਲ ਨੇ ਪਿੰਡ ਚੰਨਣਕੇ ਤੋਂ ਅਰਜਨ ਮਾਂਗਾ ਤੱਕ ਬਣਨ ਵਾਲੀ ਸੜਕ ਦਾ ਰੱਖਿਆ ਨੀਂਹ ਪੱਥਰ <br/> ਅਗਲੀ ਖ਼ਬਰ ਇਕਵਾਕ ਸਿੰਘ ਪੱਟੀ ਨੂੰ ਸਿੱਖ ਮਿਸ਼ਨਰੀ ਕਾਲਜ ਵਲੋਂ ਪਿ੍ੰਸੀਪਲ ਹਰਭਜਨ ਸਿੰਘ ਯਾਦਗਾਰੀ ਸਨਮਾਨ ਨਾਲ ਸਨਮਾਨਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।