ਜੈਂਤੀਪੁਰ/ਟਾਹਲੀ ਸਾਹਿਬ, 17 ਅਕਤੂਬਰ (ਭੁਪਿੰਦਰ ਸਿੰਘ ਗਿੱਲ, ਵਿਨੋਦ ਭੀਲੋਵਾਲ)-ਪੰਜਾਬ ਨੰਬਰਦਾਰ ਯੂਨੀਅਨ 643 ਤਹਿਸੀਲ ਮਜੀਠਾ ਦੇ ਸਮੂਹ ਨੰਬਰਦਾਰ ਸਾਥੀਆਂ ਦੇ ਲਈ ਤਹਿਸੀਲ ਮਜੀਠਾ ਦੇ ਤਹਿਸੀਲਦਾਰ ਹਮੀਰ ਸਿੰਘ, ਨਾਇਬ ਤਹਿਸੀਲਦਾਰ ਦਰਸ਼ਨ ਸਿੰਘ ਅਤੇ ਦਫਤਰ ਕਾਨੂੰਗੋ ਨਰਿੰਦਰ ਕੁਮਾਰ ਤੇ ਬਿੱਲ ਕਲਰਕ ਪਵਨ ਕੁਮਾਰ ਵਲੋਂ ਪੰਜਾਬ ਨੰਬਰਦਾਰ ਯੂਨੀਅਨ 643 ਦੇ ਪ੍ਰਧਾਨ ਰਣਜੀਤ ਸਿੰਘ ਰਾਜਾ ਨੰਬਰਦਾਰ ਮੀਆਂ ਪੰਧੇਰ ਅਤੇ ਜਰਨਲ ਸਕੱਤਰ ਅਵਤਾਰ ਸਿੰਘ ਰੂਪੋਵਾਲੀ ਦੇ ਉੱਦਮ ਸਦਕਾ ਤਹਿਸੀਲ ਮਜੀਠਾ ਦੇ ਸਮੂਹ ਨੰਬਰਦਾਰਾਂ ਦੇ ਖਾਤਿਆਂ ਵਿਚ 6 ਮਹੀਨੇ ਦਾ ਮਾਣ ਭੱਤਾ 9000 ਪਵਾ ਦਿਤਾ ਗਿਆ ਹੈ | ਇਸ ਮੌਕੇ ਗੱਲਬਾਤ ਕਰਦਿਆਂ ਤਹਿਸੀਲ ਪ੍ਰਧਾਨ ਰਾਜਾ ਮੀਆਂ ਪੰਧੇਰ ਨੇ ਕਿਹਾ ਕਿ ਮਜੀਠਾ ਤਹਿਸੀਲ ਦੇ ਸਾਰੇ ਹੀ ਨੰਬਰਦਾਰ ਸਾਥੀ ਆਪੋ ਆਪਣਾ ਮਾਣ ਭੱਤਾ ਕਢਵਾ ਸਕਦੇ ਹਨ |