18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਫ਼ਤਹਿਗੜ੍ਹ ਸ਼ੁੱਕਰ ਚੱਕ ਵਿਖੇ 7ਵਾਂ ਕਬੱਡੀ ਕੱਪ ਸਮਾਪਤ <br/>

ਅਜੀਤ ਡੈਸਕ 18-10-2025
ਨਵਾਂ ਪਿੰਡ, 17 ਅਕਤੂਬਰ (ਜਸਪਾਲ ਸਿੰਘ)-ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ 364ਵੇਂ ਜਨਮ ਦਿਹਾੜੇ ਨੂੰ ਸਮਰਪਿਤ ਬਾਬਾ ਜੀਵਨ ਸਿੰਘ ਸੇਵਾ ਸੋਸਾਇਟੀ, ਫ਼ਤਹਿਗੜ੍ਹ ਸ਼ੁੱਕਰ ਚੱਕ ਵਲੋਂ ਐੱਨ.ਆਈ. ਆਰ. ਵੀਰਾਂ ਦਲਬੀਰ ਸਿੰਘ, ਹੰਸਾ ਸਿੰਘ, ਲਾਲ ਸਿੰਘ, ਰੋਬਿਨ ਗਿੱਲ, ਸਿਮਰ ਸਿੰਘ, ਲਵਜੀਤ ਸਿੰਘ, ਗੁਰਪ੍ਰੀਤ ਸਿੰਘ, ਸੰਦੀਪ ਸਿੰਘ, ਗੁਰਸ਼ਰਨ ਸਿੰਘ, ਸੂਰਜ, ਓਾਕਾਰ ਸਿੰਘ ਗਿੱਲ, ਸ਼ਰਨਜੀਤ ਸਿੰਘ, ਜਗਤਾਰ ਸਿੰਘ, ਰਣਜੀਤ ਸਿੰਘ, ਜਗਜੀਤ ਸਿੰਘ ਤੇ ਸਮੂਹ ਨਗਰ ਦੇ ਸਹਿਯੋਗ ਨਾਲ ਪਿੰਡ ਫ਼ਤਹਿਗੜ੍ਹ ਸ਼ੁੱਕਰ ਚੱਕ ਵਿਖੇ ਕਰਵਾਇਆ ਗਿਆ 7ਵਾਂ ਕਬੱਡੀ ਕੱਪ ਸ਼ਾਨੋ ਸ਼ੌਕਤ ਨਾਲ ਸਮਾਪਤ ਹੋਇਆ | ਪੁਰਖਾਂ ਦੀਆਂ ਮੁੱਖ ਟੀਮਾਂ ਬਾਬਾ ਬਿਧੀ ਚੰਦ ਜੀ ਕਬੱਡੀ ਕਲੱਬ ਫਰੰਦੀਪੁਰ ਤੇ ਬਾਬਾ ਨਾਮਦੇਵ ਜੀ ਕਬੱਡੀ ਕਲੱਬ ਮਾਝਾ ਦਰਮਿਆਨ ਹੋਏ ਬੜੇ ਫਸਵੇਂ ਤੇ ਰੁਮਾਂਚਕ ਮੈਚ 'ਚ ਫਰੰਦੀਪੁਰ ਨੇ ਬਾਬਾ ਨਾਮਦੇਵ ਨੂੰ 39 ਦੇ ਮੁਕਾਬਲੇ 41ਅੰਕਾਂ ਨਾਲ ਹਰਾ ਕੇ 7ਵਾਂ ਜੇਤੂ ਖਿਤਾਬ ਆਪਣੇ ਨਾਂ ਕੀਤਾ | ਇਸੇ ਤਰ੍ਹਾਂ ਮਹਿਲਾ ਟੀਮਾਂ ਭਾਈ ਭਗਤਾ ਕਬੱਡੀ ਅਕੈਡਮੀ ਜਗਤਪੁਰ, ਨਵਾਂ ਸ਼ਹਿਰ ਨੇ ਬਾਬਾ ਦੀਪ ਸਿੰਘ ਜੀ ਕਬੱਡੀ ਕਲੱਬ ਮਾਝਾ ਨੂੰ ਹਰਾ ਕੇ ਜੇਤੂ ਟ੍ਰਾਫੀ ਪ੍ਰਧਾਨ ਇੰਦਰਜੀਤ ਸਿੰਘ ਤੇ ਪ੍ਰਬੰਧਕਾਂ ਹਥੋਂ ਪ੍ਰਾਪਤ ਕੀਤੀ | ਇਸ ਮੌਕੇ ਮਨਪ੍ਰੀਤ ਸਿੰਘ ਕੌਂਸਲਰ ਵੇਰਕਾ, ਸਾਬਕਾ ਸਰਪੰਚ ਪ੍ਰਦੀਪ ਸਿੰਘ ਲਾਡਾ, ਸਾਬਕਾ ਸਰਪੰਚ ਹਰਪ੍ਰੀਤ ਸਿੰਘ ਲਾਲੀ, ਰਣਜੀਤ ਸਿੰਘ ਸਰਾਂ, ਵਰਿੰਦਰ ਸਿੰਘ ਮੱਖਣਵਿੰਡੀ, ਦਲਬੀਰ ਸਿੰਘ ਬਾਊ, ਸਿਮਰਨ ਸਿੰਘ, ਰੋਬਨ ਗਿੱਲ, ਏ.ਐੱਸ.ਆਈ. ਜਗਜੀਤ ਸਿੰਘ, ਗੁਰਨਾਮ ਸਿੰਘ, ਸੰਦੀਪ ਸਿੰਘ, ਗੁਰਪ੍ਰੀਤ ਸਿੰਘ ਸਹੋਤਾ, ਲਵਜੀਤ ਸਿੰਘ, ਸਨੀ ਮਾਹਲਾ, ਸੂਰਜ, ਗਿਆਨੀ ਸਰਦੂਲ ਸਿੰਘ ਹਲਵਾਈ ਤੇ ਵੱਡੀ ਗਿਣਤੀ 'ਚ ਖੇਡ ਪ੍ਰੇਮੀ ਹਾਜ਼ਰ ਸਨ |

ਪਿਛਲੀ ਖ਼ਬਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸਮਾਗਮ ਕਰਵਾਇਆ ਅਗਲੀ ਖ਼ਬਰ ਨੰਬਰਦਾਰਾਂ ਦੇ ਖਾਤਿਆਂ ਵਿਚ ਮਾਣ ਭੱਤਾ ਪਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।