18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਦਲਿਤਾਂ 'ਤੇ ਅੱਤਿਆਚਾਰ ਬਰਦਾਸ਼ਤ ਤੋਂ ਬਾਹਰ-ਡੈਨੀ ਬੰਡਾਲਾ <br/>

ਅਜੀਤ ਡੈਸਕ 18-10-2025
ਨਵਾਂ ਪਿੰਡ, 17 ਅਕਤੂਬਰ (ਜਸਪਾਲ ਸਿੰਘ)-ਹਰਿਆਣਾ ਦਲਿਤ ਆਈ. ਪੀ. ਐਸ.ਅਧਿਕਾਰੀ ਖੁਦਕੁਸ਼ੀ ਨੂੰ ਲੈ ਕੇ ਸਾਬਕਾ ਵਿਧਾਇਕ ਤੇ ਦਿੱਲੀ ਕਾਂਗਰਸ ਕਮੇਟੀ ਮੈਂਬਰ ਸੁੱਖਵਿੰਦਰ ਸਿੰਘ ਡੈਨੀ ਬੰਡਾਲਾ ਨੇ ਪਿੰਡ ਰਾਏਪੁਰ ਵਿਖੇ ਸੀਨੀਅਰ ਕਾਂਗਰਸ ਆਗੂ ਰਾਜ ਸੰਧੂ ਰਾਏਪੁਰ ਦੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਦੇ ਅਗਾਂਹ ਵਧੂ ਯੁੱਗ 'ਚ ਵੀ ਕੁਝ ਰੂੜੀਵਾਦੀਆਂ ਦੀ ਘਟੀਆ ਸੋਚ ਕਾਰਨ ਪਰਿਵਾਰ ਦੇ ਨਾਲ ਦੇਸ਼ ਨੇ ਇਕ ਕਾਬਲ ਦਲਿਤ ਅਧਿਕਾਰੀ ਗਵਾਇਆ ਹੈ | ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦਲਿਤ ਭਾਈਚਾਰੇ 'ਤੇ ਅਤਿਆਚਾਰ ਕਦੇ ਬਰਦਾਸ਼ਤ ਨਹੀਂ ਕਰਗੀ ਤੇ ਜਿੰਨੀ ਦੇਰ ਤੱਕ ਪੀੜਤ ਪਰਿਵਾਰ ਨੂੰ ਇਨਸਾਫ਼ ਨਹੀਂ ਮਿਲਦਾ ਪਾਰਟੀ ਪਰਿਵਾਰ ਨਾਲ ਖਲੋਤੀ ਹੈ | ਇਸ ਮੌਕੇ ਉਨ੍ਹਾਂ ਨੇ ਪਿੰਡ ਰਾਏਪੁਰ ਵਿਖੇ ਅਜੀਤ ਕੌਰ ਤੇ ਤਰਸੇਮ ਸਿੰਘ ਦੀਆਂ ਹੋਈਆਂ ਮੌਤਾਂ 'ਤੇ ਦੁੱਖੀ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ | ਇਸ ਮੌਕੇ ਗੁਰਨਾਮ ਸਿੰਘ ਗਾਮੋ, ਸੰਦੀਪ ਬੰਟੀ, ਕਵਲਦੀਪ ਸਿੰਘ, ਸਕਿੰਦਰ ਸਿੰਘ, ਇੰਦਰ ਸਿੰਘ, ਹਰਜੋਤ ਸਿੰਘ, ਜੋਗਿੰਦਰ ਸਿੰਘ, ਹਰਜਿੰਦਰ ਸਿੰਘ ਯੂ. ਪੀ. ਵਾਲੇ ਤੇ ਭਿੰਦਾ ਨਿਜ਼ਾਮਪੁਰ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਆਮ ਆਦਮੀ ਪਾਰਟੀ ਵਲੋਂ ਜਗਦੀਸ਼ ਸਿੰਘ ਸਾਬੀ ਨਾਗ ਨਵੇਂ ਨੂੰ 'ਯੁੱਧ ਨਸ਼ਿਆਂ ਵਿਰੁੱਧ ਮੁਹਿੰਮ' ਦਾ ਬਲਾਕ ਕੋਆਰਡੀਨੇਟਰ ਲਾ... ਅਗਲੀ ਖ਼ਬਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।