ਆਮ ਆਦਮੀ ਪਾਰਟੀ ਵਲੋਂ ਜਗਦੀਸ਼ ਸਿੰਘ ਸਾਬੀ ਨਾਗ ਨਵੇਂ ਨੂੰ 'ਯੁੱਧ ਨਸ਼ਿਆਂ ਵਿਰੁੱਧ ਮੁਹਿੰਮ' ਦਾ ਬਲਾਕ ਕੋਆਰਡੀਨੇਟਰ ਲਾਇਆ
ਅਜੀਤ ਡੈਸਕ
18-10-2025
ਗੁ: ਸਵਰਗਪੁਰੀ ਸਠਿਆਲਾ 'ਚ ਅੱਖਾਂ ਦਾ ਮੁਫ਼ਤ ਚੈਕਅੱਪ ਕੈਂਪ 19 ਨੂੰ
ਸਠਿਆਲਾ, 17 ਅਕਤੂਬਰ (ਜਗੀਰ ਸਿੰਘ ਸਫਰੀ)-ਗੁਰਦੁਆਰਾ ਸਵਰਗਾਪੁਰੀ ਸਠਿਆਲਾ ਵਿਖੇ ਅੱਖਾਂ ਦਾ ਮੁੱਫਤ ਚੈਕਅੱਪ ਕੈਂਪ 19 ਅਕਤੂਬਰ ਦਿਨ ਐਤਵਾਰ ਨੂੰ ਲਗਾਇਆ ਜਾ ਰਿਹਾ ਹੈ | ਇਸ ਬਾਰੇ ਗੁ: ਸਾਹਿਬ ਦੇ ਪ੍ਰਧਾਨ ਗੁਰਜੀਤ ਸਿੰਘ ਬੱਲ ਨੇ ਦੱਸਿਆ ਹੈ ਕਿ ਭਜਨ ਸਿੰਘ ਸਿੰਗਾਪੁਰ ਵਲੋਂ ਚੰਨਣ ਸਿੰਘ ਬੱਲ ਦੀ ਯਾਦ 'ਚ ਅੱਖਾਂ ਦਾ ਮੁੱਫਤ ਚੈੱਕ ਅੱਪ ਕੈਂਪ ਦੌਰਾਨ ਜਰਨਲ ਅਤੇ ਹੱਡੀਆਂ ਦਾ ਚੈੱਕ ਅੱਪ ਹੋਵੇਗਾ ਤੇ ਲੋਕਾਂ ਨੂੰ ਕੈਂਪ 'ਚ ਮੁਫਤ ਇਲਾਜ ਕਰਵਾਉਣ ਦੀ ਅਪੀਲ ਕੀਤੀ ਗਈ | ਇਸ ਮੌਕੇ ਤੇ ਹੈੱਡ ਗ੍ਰੰਥੀ ਰਾਜਿੰਦਰ ਸਿੰਘ, ਸੈਕਟਰੀ ਰੇਸ਼ਮ ਸਿੰਘ, ਰਘਬੀਰ ਸਿੰਘ ਕਾਮਰੇਡ ਹਾਜ਼ਰ ਸਨ |