ਚੌਂਕ ਮਹਿਤਾ, 17 ਅਕਤੂਬਰ (ਧਰਮਿੰਦਰ ਸਿੰਘ ਭੰਮਰਾ)- ਖੇਡ ਪ੍ਰੇਮੀ ਬਲਜੀਤ ਸਿੰਘ ਪ੍ਰਧਾਨ ਵਲੋਂ ਛੋਟੇ ਬੱਚਿਆਂ ਅਤੇ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਇਕ ਵਿਸ਼ੇਸ਼ ਉਪਰਾਲਾ ਕੀਤਾ ਗਿਆ ਜਿਸ ਤਹਿਤ ਉਨ੍ਹਾਂ ਨੇ ਅੱਜ ਪਿੰਡ ਖੱਬੇ ਰਾਜਪੂਤਾਂ ਦੀ ਖੇਡ ਗਰਾਊਾਡ ਵਿਚ ਬੱਚਿਆਂ ਨੂੰ ਖੇਡ ਕਿੱਟਾਂ (ਫੁੱਟਬਾਲ ਜਰਸੀਆਂ) ਵੰਡੀਆਂ ਗਈਆਂ | ਇਸ ਦੌਰਾਨ ਗੱਲਬਾਤ ਕਰਦਿਆਂ ਉਨ੍ਹਾਂ ਆਖਿਆ ਕਿ ਨੌਜਵਾਨ ਪੀੜ੍ਹੀ ਨੂੰ ਸਹੀ ਦਿਸ਼ਾ ਦੇਣ ਲਈ ਸਾਨੂੰ ਯੋਗ ਅਗਵਾਈ ਕਰਨ ਦੀ ਲੋੜ ਹੈ | ਹਰੇਕ ਪਿੰਡ ਦੀ ਪੰਚਾਇਤ, ਸਮਾਜ ਸੇਵੀ ਅਤੇ ਫ਼ਿਕਰਮੰਦ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਆਪੋ ਆਪਣੇ ਪਿੰਡਾਂ ਦੇ ਬੱਚਿਆਂ, ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਵਿਸ਼ੇਸ਼ ਯਤਨ ਕਰਨ, ਉਨ੍ਹਾਂ ਨੂੰ ਖੇਡਾਂ ਦਾ ਸਾਮਾਨ ਮੁਹੱਈਆ ਕਰਵਾਉਣ ਤਾਂ ਜੋ ਨੌਜਵਾਨਾਂ ਦੀ ਖੇਡਾਂ ਪ੍ਰਤੀ ਰੁਚੀ ਵੱਧ ਸਕੇ | ਬਲਜੀਤ ਪ੍ਰਧਾਨ ਨੇ ਆਖਿਆ ਕਿ ਸਾਡੇ ਪਿੰਡ ਖੱਬੇ ਰਾਜਪੂਤਾਂ ਦੀ ਖੇਡ ਗਰਾਊਾਡ ਨੇ ਬੀਤੇ ਸਮੇਂ ਵਿਚ ਬਹੁਤ ਸਾਰੇ ਨਾਮੀ ਖਿਡਾਰੀ ਪੈਦਾ ਕੀਤੇ ਹਨ | ਇਸ ਮੌਕੇ ਗੁਰਅੰਮਿ੍ਤਪਾਲ ਸਿੰਘ, ਸੁਖਦੇਵ ਸਿੰਘ ਪੰਜਾਬ ਪੁਲਿਸ, ਪ੍ਰਧਾਨ ਜੁਗਰਾਜ ਸਿੰਘ, ਕੈਪਟਨ ਗੁਰਵਿੰਦਰ ਬੱਲ, ਗੁਰਬੀਰ ਬੱਲ, ਗੁਰਸ਼ੇਰ ਰੰਧਾਵਾ, ਗੋਬਿੰਦਾ ਬੱਲ, ਤਜਿੰਦਰ ਸਿੰਘ ਖੱਬੇ ਰਾਜਪੂਤਾਂ, ਅਬੇ, ਜਸ਼ਨ, ਸਨੀ, ਲਵ, ਗਿਆਨ, ਉਂਕਾਰ ਤੇ ਲਵਪ੍ਰੀਤ ਤੋਂ ਇਲਾਵਾ ਹੋਰ ਵੀ ਨੌਜਵਾਨ ਮੌਜੂਦ ਸਨ |