10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਡਾ: ਭਗਵੰਤ ਸਿੰਘ ਸਾਬਕਾ ਸਰਪੰਚ ਬਾਬਾ ਬਕਾਲਾ ਨੂੰ ਸ਼ਰਧਾਂਜ਼ਲੀਆਂ ਭੇਟ

ਡਾ: ਭਗਵੰਤ ਸਿੰਘ ਨਮਿਤ ਸ਼ਰਧਾਂਜ਼ਲੀ ਸਮਾਗਮ ਮੌਕੇ ਬੀਬੀ ਜਸਬੀਰ ਕੌਰ ਨੂੰ ਸਨਮਾਨਿਤ ਕਰਦਿਆਂ ਬਾਬਾ ਜੋਗਾ ਸਿੰਘ, ਬਾਬਾ ਸੁੱਚਾ ਸਿੰਘ, ਸ਼ਰਧਾਂਜ਼ਲੀ ਭੇਟ ਕਰਦਿਆਂ ਜ: ਬਲਜੀਤ ਸਿੰਘ ਜਲਾਲ ਉਸਮਾ, ਭਾਈ ਭੁਪਿੰਦਰ ਸਿੰਘ, ਸੁਰਜੀਤ ਸਿੰਘ ਕੰਗ, ਜਥੇ. ਬਲਵੰਤ ਸਿੰਘ, ਰਤਨ ਸਿੰਘ ਪੱਖੋਕੇ ਅਤੇ ਅਵਤਾਰ ਸਿੰਘ ਟੱਕਰ | ਤਸਵੀਰਾਂ : ਸ਼ੇਲਿੰਦਰਜੀਤ ਸਿੰਘ ਰਾਜਨ <br/> 19-10-2025
ਬਾਬਾ ਬਕਾਲਾ ਸਾਹਿਬ, 18 ਅਕਤੂਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਦੀ ਨਾਮਵਰ ਸ਼ਖ਼ਸੀਅਤ, ਗੁਰੂ ਘਰ ਦੇ ਅਨਿੰਨ ਸੇਵਕ, ਸਾਬਕਾ ਸਰਪੰਚ ਡਾ: ਭਗਵੰਤ ਸਿੰਘ ਭੁੱਲਰ (ਸਪੁੱਤਰ ਡਾ: ਸ਼ਿੰਗਾਰਾ ਸਿੰਘ ਭੁੱਲਰ ਸਾਬਕਾ ਸਰਪੰਚ), ਜੋ ਕਿ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਦੀ ਆਤਮਿਕ ਸ਼ਾਂਤੀ ਨਮਿਤ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਉਨ੍ਹਾਂ ਦੇ ਗ੍ਰਹਿ ਬਾਬਾ ਬਕਾਲਾ ਸਾਹਿਬ ਵਿਖੇ ਪੈਣ ਉਪਰੰਤ ਕੀਰਤਨ ਅਤੇ ਅੰਤਿਮ ਅਰਦਾਸ ਡਾ: ਭਗਵੰਤ ਸਿੰਘ ਦੇ ਪਲਾਟ, ਮੇਨ ਜੀ. ਟੀ. ਰੋਡ, ਬਾਬਾ ਬਕਾਲਾ ਸਾਹਿਬ ਵਿਖੇ ਹੋਈ, ਜਿਸ ਵਿਚ ਭਾਈ ਬਲਵਿੰਦਰ ਸਿੰਘ ਕੰਵਲ ਅਤੇ ਭਾਈ ਬਲਜਿੰਦਰ ਸਿੰਘ ਦੇ ਰਾਗੀ ਜਥਿਆਂ ਨੇ ਵੈਰਾਗਮਈ ਕੀਰਤਨ ਕੀਤਾ | ਇਸ ਮੌਕੇ ਤਰਨਾ ਦਲ ਬਾਬਾ ਬਕਾਲਾ ਸਾਹਿਬ ਦੇ 16ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਜੋਗਾ ਸਿੰਘ ਅਤੇ ਸੰਤ ਬਾਬਾ ਸੁੱਚਾ ਸਿੰਘ ਕਾਰ ਸੇਵਾ ਕਿਲ੍ਹਾ ਆਨੰਦਗੜ੍ਹ ਸਾਹਿਬ ਵਾਲਿਆਂ ਵਲੋਂ ਡਾਕਟਰ ਸਾਹਿਬ ਦੀ ਧਰਮ ਸੁਪਤਨੀ ਬੀਬੀ ਜਸਬੀਰ ਕੌਰ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਾਬਕਾ ਮੈਂਬਰ ਪਾਰਲੀਮੈਂਟ ਸ: ਜਸਬੀਰ ਸਿੰਘ ਗਿੱਲ ਡਿੰਪਾ, ਸਾਬਕਾ ਵਿਧਾਇਕ ਜਥੇਦਾਰ ਬਲਜੀਤ ਸਿੰਘ ਜਲਾਲ ਉਸਮਾ, ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ, ਸੁਰਜੀਤ ਸਿੰਘ ਕੰਗ ਪ੍ਰਧਾਨ ਨਗਰ ਪੰਚਾਇਤ ਰਈਆ, ਜਥੇਦਾਰ ਬਲਵੰਤ ਸਿੰਘ ਜੰਡਿਆਲਾ ਗੁਰੂ, ਰਤਨ ਸਿੰਘ ਪੱਖੋਕੇ ਸਾਬਕਾ ਡੀ.ਐੱਸ.ਪੀ. ਅਤੇ ਅਵਤਾਰ ਸਿੰਘ ਟੱਕਰ ਨੇ ਡਾ: ਭਗਵੰਤ ਸਿੰਘ ਨੂੰ ਸ਼ਰਧਾਂਜ਼ਲੀਆਂ ਭੇਟ ਕੀਤੀਆਂ | ਇਸ ਮੌਕੇ ਤਰਨਾ ਦਲ ਦੇ ਬਾਬਾ ਸੁੱਖਾ ਸਿੰਘ, ਬਾਬਾ ਬਲਕਾਰ ਸਿੰਘ ਸੁਧਾਰ, ਅਵਤਾਰ ਸਿੰਘ ਭੁੱਲਰ ਸਾ: ਸੰਯੁਕਤ ਡਾਇਰੈਕਟਰ ਪੰਚਾਇਤਾਂ, ਇੰਜੀਨੀਅਰ ਹਰਵੰਤ ਸਿੰਘ ਭੁੱਲਰ, ਇੰਜੀ: ਮਨਜੀਤ ਸਿੰਘ ਸੰਧੂ, ਸਾ: ਹੈੱਡ ਗ੍ਰੰਥੀ ਭਾਈ ਭੁਪਿੰਦਰ ਸਿੰਘ, ਗੁਰਮੀਤ ਸਿੰਘ ਫਾਜਿਲਕਾ ਏ. ਆਈ. ਜੀ., ਜਗਦੀਸ਼ ਸਿੰਘ ਕਾਹਲੋਂ ਐੱਸ. ਪੀ., ਪਰਮਿੰਦਰ ਸਿੰਘ ਡੀ.ਐੱਸ.ਪੀ. ਚੰਡੀਗੜ੍ਹ, ਸੁਖਦੇਵ ਸਿੰਘ ਮੋਹਾਲੀ, ਸ: ਗੁਰਚਰਨ ਸਿੰਘ ਅੰਮਿ੍ਤਸਰ, ਕਸ਼ਮੀਰ ਸਿੰਘ ਜਾਣੀਆਂ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਜੰਡਿਆਲਾ ਗੁਰੂ, ਮਾ: ਅਜੈਬ ਸਿੰਘ ਭੱਗੂਪੁਰ, ਬਰਿੰਦਰਜੀਤ ਸਿੰਘ ਬੌਬੀ ਹਾਂਗਕਾਂਗ, ਸੰਤੋਖ ਸਿੰਘ ਐੱਸ. ਪੀ. ਕਸਟਮ ਵਿਭਾਗ, ਅਵਤਾਰ ਸਿੰਘ ਟੱਕਰ ਮੀਤ ਪ੍ਰਧਾਨ ਕਾਂਗਰਸ ਅੰਮਿ੍ਤਸਰ ਦਿਹਾਤੀ, ਤੇਜਿੰਦਰ ਸਿੰਘ ਕੈਨੇਡਾ, ਭਾਈ ਸਰਬਜੀਤ ਸਿੰਘ ਕੰਗ, ਐਡਵੋਕੇਟ ਸਰਬਜੀਤ ਸਿੰਘ ਦਾਖਲਾ, ਕੰਵਲਜੀਤ ਸਿੰਘ ਜਾਣੀਆਂ, ਦਲਬੀਰ ਸਿੰਘ ਸਾਬਕਾ ਸਰਪੰਚ ਜਾਣੀਆਂ, ਦਲਬੀਰ ਸਿੰਘ ਧੀਰੇਕੋਟ, ਅਜੀਤਪਾਲ ਸਿੰਘ ਜੰਡਿਆਲਾ ਗੁਰੂ, ਬਚਿੱਤਰ ਸਿੰਘ ਵਡਾਲਾ ਜੋਹਲ, ਜਗਦੀਸ਼ ਸਿੰਘ ਕਾਹਲੋਂ, ਸਰਬਜੀਤ ਸਿੰਘ ਸੰਧੂ, ਡਾ: ਜਸਵੰਤ ਸਿੰਘ ਜੱਸ (ਦੋਵੇਂ ਸਾਬਕਾ ਸਰਪੰਚ), ਕਰਤਾਰ ਸਿੰਘ ਐੱਮ.ਏ., ਮੈਨੇਜਰ ਸੁਖਦੇਵ ਸਿੰਘ ਭੁੱਲਰ, ਹਰਕਿ੍ਸ਼ਨ ਸਿੰਘ ਸਾ: ਡੀ.ਐੱਸ.ਪੀ., ਰਵਿੰਦਰ ਸਿੰਘ ਸਰਪੰਚ ਰਵੀ ਚੀਮਾ, ਅਰਜਨਬੀਰ ਸਿੰਘ ਸਰਾਂ, ਹਰਪਾਲ ਸਿੰਘ ਜਲਾਲਾਂਬਾਦ, ਜੇ.ਪੀ. ਜਵੰਦਪੁਰ, ਮੋਹਣ ਸਿੰਘ ਕੰਗ ਪ੍ਰਧਾਨ ਸ਼ਹਿਰੀ ਅਕਾਲੀ ਦਲ, ਜੈਵਿੰਦਰ ਸਿੰਘ ਭੁੱਲਰ ਪ੍ਰਧਾਨ ਸ਼ਹਿਰੀ ਕਾਂਗਰਸ, ਸਰਪੰਚ ਸੁਖਵਿੰਦਰ ਸਿੰਘ ਬੁਤਾਲਾ, ਇਕਬਾਲ ਸਿੰਘ ਪੱਡਾ ਕੋਟ ਮਹਿਤਾਬ, ਲਖਬੀਰ ਸਿੰਘ ਕੋਟ ਮਹਿਤਾਬ, ਚੇਅਰਮੈਨ ਲਖਵਿੰਦਰ ਸਿੰਘ ਸੋਨਾ, ਕੰਵਲਜੀਤ ਸਿੰਘ ਖੱਬੇ ਰਾਜਪੂਤਾਂ, ਲਵਪ੍ਰੀਤ ਸਿੰਘ ਟੱਕਰ, ਗੁਰਪ੍ਰੀਤ ਸਿੰਘ ਜਾਣੀਆਂ, ਪਰਮਜੀਤ ਸਿੰਘ ਸਰਪੰਚ ਨੰਗਲ ਗੁਰੂ, ਜਗਜੀਤ ਸਿੰਘ ਧਾਮੀ, ਹਰਜਿੰਦਰ ਸਿੰਘ ਕਲੇਰ, ਮਾ: ਮਨਜੀਤ ਸਿੰਘ ਵੱਸੀ, ਸੂਬੇਦਾਰ ਹਰਜਿੰਦਰ ਸਿੰਘ ਨਿੱਝਰ, ਡਾ: ਸੁਖਵਿੰਦਰ ਸਿੰਘ ਮਠਾਰੂ, ਜਸਪਿੰਦਰ ਸਿੰਘ ਮਠਾਰੂ, ਪਿ੍ੰਸੀਪਲ ਦਿਲਬਾਗ ਸਿੰਘ ਭੁੱਲਰ, ਅਮਰੀਕ ਸਿੰਘ ਬੇਦਾਦਪੁਰ, ਜਗਦੀਪ ਸਿੰਘ ਕਿਤਾਬਾਂ ਵਾਲੇ, ਮਾ: ਗੁਰਬਖਸ਼ ਸਿੰਘ ਪੱਡਾ, ਸੂਬੇਦਾਰ ਹਰਜੀਤ ਸਿੰਘ, ਸੁਖਦੇਵ ਸਿੰਘ ਔਜਲਾ, ਗੁਰਚਰਨ ਸਿੰਘ ਪੀ.ਬੀ. ਮੋਟਰ, ਸੂਬੇਦਾਰ ਬਲਦੇਵ ਸਿੰਘ ਧਾਲੀਵਾਲ, ਹਰਜਿੰਦਰ ਸਿੰਘ ਕਲੇਰ, ਅਮਰਜੀਤ ਸਿੰਘ ਸੋਨੂੰ, ਪ੍ਰਧਾਨ ਸਵਰਨ ਸਿੰਘ ਕਾਲਾ, ਸੇਠੀ ਰਈਆ, ਕਸ਼ਮੀਰ ਸਿੰਘ ਜੋਧਪੁਰੀ, ਜਗਜੀਤ ਸਿੰਘ ਧਾਮੀ, ਮਾ: ਬਿਕਰਮਜੀਤ ਸਿੰਘ ਚੀਮਾਂ, ਕੌਂਸਲਰ ਕੁਲਵੰਤ ਸਿੰਘ ਰੰਧਾਵਾ, ਪਰਮਜੀਤ ਸਿੰਘ, ਜੈਮਲ ਸਿਘ ਭੁੱਲਰ, ਮਨਜਿੰਦਰ ਸਿੰਘ, ਰਵੀ ਸਿੰਘ, ਸੁਖਚੈਨ ਸਿੰਘ ਗਿੱਲ, ਕਰਮ ਸਿੰਘ, ਕੁਲਦੀਪ ਸਿੰਘ ਬੰਟੂ (ਸਾਰੇ ਕੌਂਸਲਰ) ਆਦਿ ਨੇ ਸਮਾਗਮ ਵਿਚ ਹਾਜ਼ਰੀ ਭਰੀ | ਮੰਚ ਸੰਚਾਲਨ ਦੇ ਫਰਜ਼ ਅਵਤਾਰ ਸਿੰਘ ਟੱਕਰ ਨੇ ਨਿਭਾਏ |
ਪਿਛਲੀ ਖ਼ਬਰ ਸਰਪੰਚ ਸਤਨਾਮ ਸਿੰਘ ਕਾਜ਼ੀਕੋਟ ਨੂੰ ਸ਼ਰਧਾਂਜਲੀਆਂ ਭੇਟ <br/> ਅਗਲੀ ਖ਼ਬਰ ਸ਼੍ਰੋਮਣੀ ਕਮੇਟੀ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸਮਾਗਮਾਂ ਦੀ ਰੂਪ ਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।