29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਸੜਕ 'ਤੇ ਖਿੱਲਰੀਆਂ ਤਾਰਾਂ ਵਿਚ ਵੱਜਣ ਕਾਰਨ ਮੋਟਰਸਾਈਕਲ ਸਵਾਰ ਦੀ ਮੌਤ <br/>

ਅਜੀਤ ਡੈਸਕ 20-10-2025
ਜੰਡਿਆਲਾ ਗੁਰੂ, 19 ਅਕਤੂਬਰ (ਪ੍ਰਮਿੰਦਰ ਸਿੰਘ ਜੋਸਨ, ਹਰਜਿੰਦਰ ਸਿੰਘ ਕਲੇਰ)-ਅੱਜ ਤੜਕੇ ਜੰਡਿਆਲਾ ਗੁਰੂ ਦੇ ਤਰਨ ਤਾਰਨ ਵਾਲੇ ਬਾਈਪਾਸ ਨੇੜੇ (ਨੇੜੇ ਰਾਧਾ ਸੁਆਮੀ ਡੇਰਾ) ਇੱਕ ਵਿਅਕਤੀ ਦੀ ਮੋਟਰਸਾਈਕਲ 'ਤੇ ਆਉਂਦਿਆਂ ਰਾਤ ਸਮੇਂ ਸੜਕ 'ਤੇ ਡਿੱਗੇ ਖੰਭੇ ਦੀਆਂ ਖਿਲਰੀਆਂ ਤਾਰਾਂ ਦੀ ਲਪੇਟ ਵਿਚ ਆਉਣ ਕਾਰਨ ਮੌਤ ਹੋ ਜਾਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ | ਜਾਣਕਾਰੀ ਅਨੁਸਾਰ ਜਸਪਾਲ ਸਿੰਘ ਜੋ ਨੇੜਲੇ ਪਿੰਡ ਜਾਣੀਆਂ ਦਾ ਰਹਿਣ ਵਾਲਾ ਸੀ ਅਤੇ ਪਿੰਡ ਮਾਨਾਂਵਾਲਾ ਨੇੜੇ ਇਕ ਸਕੂਲ ਵਿਚ ਸਕਿਉਰਟੀ ਗਾਰਡ ਦੀ ਨੌਕਰੀ ਕਰਦਾ ਸੀ ਤੇ ਜਦੋਂ ਉਹ ਆਪਣੇ ਘਰ ਪਿੰਡ ਜਾਣੀਆਂ ਨੂੰ ਜਾ ਰਿਹਾ ਸੀ ਤਾਂ ਜੰਡਿਆਲਾ ਗੁਰੂ ਦੇ ਬਾਈਪਾਸ ਤਰਨ ਤਾਰਨ ਰੋਡ 'ਤੇ ਕਿਸੇ ਵਾਹਨ ਨਾਲ ਵੱਜ ਕੇ ਡਿੱਗੇ ਪੋਲ ਦੀਆਂ ਖਿਲਰੀਆਂ ਤਾਰਾਂ ਵਿਚ ਵੱਜ ਕੇ ਸੜਕ 'ਤੇ ਡਿੱਗ ਪੈਣ ਕਾਰਨ ਦਰਦਨਾਕ ਮੌਤ ਹੋ ਗਈ | ਇਸ ਘਟਨਾ ਦਾ ਪਤਾ ਲੱਗਣ 'ਤੇ ਕਿਸਾਨ ਜਥੇਬੰਦੀ ਵੀ ਮੌਕੇ ਤੇ ਪੁੱਜੀ | ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਨੇ ਮਿ੍ਤਕ ਜਸਪਾਲ ਸਿੰਘ ਦੀ ਦੇਹ ਟਰਾਲੀ 'ਤੇ ਬਿਜਲੀ ਬੋਰਡ ਦੇ ਦਫਤਰ ਜੰਡਿਆਲਾ ਗੁਰੂ ਦੇ ਬਾਹਰ ਲਿਜਾ ਕੇ ਧਰਨਾ ਲਗਾਉਣ ਦੀ ਤਿਆਰੀ ਕਰ ਲਈ ਹੈ ਅਤੇ ਪੁਲਿਸ ਪ੍ਰਸ਼ਾਸਨ ਵੀ ਮੌਕੇ 'ਤੇ ਪੁੱਜ ਗਿਆ ਹੈ | ਇਹ ਵੀ ਜਾਣਕਾਰੀ ਹੈ ਕਿ ਰਾਤ ਸਮੇਂ ਸੜਕ ਦੇ ਡਿੱਗੇ ਪੋਲ ਦੀ ਕੁਝ ਲੋਕਾਂ ਵਲੋਂ ਬਿਜਲੀ ਬੋਰਡ ਨੂੰ ਪੋਲ ਅਤੇ ਤਾਰਾਂ ਚੁੱਕਣ ਦੀ ਸ਼ਿਕਾਇਤ ਵੀ ਕੀਤੀ ਗਈ ਸੀ ਪਰ ਪੋਲ ਅਤੇ ਖਿਲਰੀਆਂ ਤਾਰਾਂ ਨਹੀਂ ਚੁੱਕੀਆਂ ਗਈਆਂ | ਐੱਸ.ਡੀ.ਓ. ਜੰਡਿਆਲਾ ਗੁਰੂ ਸੁਖਜੀਤ ਸਿੰਘ ਨੇ ਦੱਸਿਆ ਕਿ ਸੜਕ 'ਤੇ ਪੋਲ ਨੂੰ ਕੋਈ ਟਰੱਕ ਵਾਲਾ ਤੋੜ ਕੇ ਗਿਆ ਅਤੇ ਪੋਲ ਤੇ ਬਿਜਲੀ ਦੀਆਂ ਤਾਰਾਂ ਸੜਕ 'ਤੇ ਪਾਸੇ ਪਈਆਂ ਸਨ ਤੇ ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਕਿ ਕਿਸ ਚੀਜ਼ ਨਾਲ ਹੋਇਆ ਹੈ |

ਪਿਛਲੀ ਖ਼ਬਰ ਦੀਵਾਲੀ ਦੇ ਤਿਉਹਾਰ 'ਤੇ ਵੀ ਪਈ ਭਿਆਨਕ ਹੜ੍ਹਾਂ ਦੀ ਮਾਰ <br/> ਅਗਲੀ ਖ਼ਬਰ ਬਾਬਾ ਦੀਦਾਰ ਸਿੰਘ ਕੱਥੂੂਨੰਗਲ ਵਾਲਿਆਂ ਵਲੋਂ ਗੁਰਦੁਆਰਾ ਝਬਾਲ ਤੋਂ ਪਹੁੰਚੇ ਨਗਰ ਕੀਰਤਨ ਦਾ ਕੀਤਾ ਭਰਵਾਂ ਸਵਾਗਤ <br/...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।