30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਸਰਹੱਦੀ ਖੇਤਰਾਂ ਵਿਚ ਦੀਵਾਲੀ ਤੋਂ ਪਹਿਲਾਂ ਬਾਜ਼ਾਰ ਸਜੇ, ਪਰ ਰੌਣਕਾਂ ਰਹੀਆਂ ਗ਼ਾਇਬ ਦੀਵਾਲੀ ਦੇ ਤਿਉਹਾਰ 'ਤੇ ਵੀ ਪਈ ਭਿਆਨਕ ਹੜ੍ਹਾਂ ਦੀ ਮਾਰ <br/>

ਅਜੀਤ ਡੈਸਕ 20-10-2025
ਅਜਨਾਲਾ ਸ਼ਹਿਰ 'ਚ 'ਅਜੀਤ' ਨਾਲ ਗੱਲਬਾਤ ਕਰਦੇ ਹੋਏ ਦੁਕਾਨਦਾਰ ਲਖਵਿੰਦਰ ਸਿੰਘ ਬਾਜਵਾ, ਲਾਲੀ ਬਾਜਵਾ ਅਤੇ ਭਗਵਾਨ ਦਾਸ | ਤਸਵੀਰਾਂ : ਗੁਰਪ੍ਰੀਤ ਸਿੰਘ ਢਿੱਲੋਂ


ਅਜਨਾਲਾ, 19 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)- ਇਸ ਵਾਰ ਅਜਨਾਲਾ ਅਤੇ ਰਮਦਾਸ ਖੇਤਰ ਵਿਚ ਆਏ ਭਿਆਨਕ ਹੜ੍ਹਾਂ ਕਾਰਨ ਦੇਸ਼ ਦਾ ਢਿੱਡ ਭਰਨ ਵਾਲੇ ਅੰਨਦਾਤੇ ਦੀਆਂ ਫ਼ਸਲਾਂ ਪੂਰੀ ਤਰ੍ਹਾਂ ਤਬਾਹ ਹੋਣ ਜਾਣ ਕਾਰਨ ਬਾਜ਼ਾਰਾਂ ਵਿਚ ਰੌਣਕਾਂ ਫਿੱਕੀਆਂ ਫਿੱਕੀਆਂ ਨਜ਼ਰ ਆ ਰਹੀਆਂ ਹਨ | ਕੱਲ੍ਹ ਤੋਂ ਹੀ ਅਜਨਾਲਾ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿਚ ਦੁਕਾਨਦਾਰਾਂ ਵਲੋਂ ਆਪਣੀਆਂ ਦੁਕਾਨਾਂ ਨੂੰ ਰੰਗ ਬਿਰੰਗੀਆਂ ਲਾਈਟਾਂ ਅਤੇ ਫੁੱਲਾਂ ਨਾਲ ਸਜਾਇਆ ਜਾ ਰਿਹਾ ਸੀ ਤੇ ਅੱਜ ਬਾਜ਼ਾਰ ਪੂਰੀ ਤਰ੍ਹਾਂ ਸਜ ਕੇ ਤਿਆਰ ਹੋ ਗਏ ਸਨ ਪਰ ਦੁਪਹਿਰ ਤੱਕ ਗਾਹਕ ਨਾ ਆਉਣ ਕਾਰਨ ਜ਼ਿਆਦਾਤਰ ਦੁਕਾਨਦਾਰ ਮਾਯੂਸ ਹੀ ਨਜ਼ਰ ਆਏ, ਭਾਵੇਂ ਕਿ ਦੁਪਹਿਰ ਤੋਂ ਬਾਅਦ ਕੁਝ ਦੁਕਾਨਾਂ 'ਤੇ ਰੌਣਕ ਦੇਖਣ ਨੂੰ ਮਿਲੀ ਪਰ ਦੀਵਾਲੀ ਤੋਂ ਦੋ ਦਿਨ ਪਹਿਲਾਂ ਪਿਛਲੇ ਸਾਲਾਂ ਵਰਗੀਆਂ ਗਾਹਕਾਂ ਦੀਆਂ ਭੀੜਾਂ ਨਜ਼ਰ ਨਹੀਂ ਆਈਆਂ | 'ਅਜੀਤ' ਨਾਲ ਗੱਲਬਾਤ ਕਰਦਿਆਂ ਦੁਕਾਨਦਾਰ ਲਖਵਿੰਦਰ ਸਿੰਘ ਬਾਜਵਾ, ਲਾਲੀ ਬਾਜਵਾ, ਪ੍ਰਦੀਪ ਅਰੋੜਾ ਅਤੇ ਆਤਿਸ਼ਬਾਜ਼ੀ ਵਿਕਰੇਤਾ ਭਗਵਾਨ ਦਾਸ ਅਜਨਾਲਾ ਸਮੇਤ ਹੋਰਨਾਂ ਦੁਕਾਨਦਾਰਾਂ ਨੇ ਦੱਸਿਆ ਕਿ ਪੰਜਾਬ ਦੇ ਇਸ ਪੇਂਡੂ ਖੇਤਰ ਦੇ ਜ਼ਿਆਦਾਤਰ ਕਾਰੋਬਾਰ ਖੇਤੀ 'ਤੇ ਹੀ ਨਿਰਭਰ ਕਰਦੇ ਹਨ ਅਤੇ ਹੜਾਂ ਕਾਰਨ ਕਈ ਕਿਸਾਨਾਂ ਤੇ ਆਮ ਲੋਕਾਂ ਕੋਲ ਤਾਂ ਖਾਣ ਜੋਗੇ ਦਾਣੇ ਵੀ ਨਹੀਂ ਬਚੇ | ਉਧਰ ਸੰਯੁਕਤ ਕਿਸਾਨ ਭਲਾਈ ਸੰਸਥਾ ਅਜਨਾਲਾ ਦੇ ਕੌਮੀ ਪ੍ਰਧਾਨ ਮਨਜੀਤ ਸਿੰਘ ਬਾਠ ਨੇ ਮੰਗ ਕੀਤੀ ਕਿ ਜਲਦ ਤੋਂ ਜਲਦ ਹੜ੍ਹ ਪ੍ਰਭਾਵਿਤ ਕਿਸਾਨਾਂ ਅਤੇ ਆਮ ਲੋਕਾਂ ਨੂੰ ਮੁਆਵਜ਼ਾ ਰਾਸ਼ੀ ਜਾਰੀ ਕਰਕੇ ਉਨ੍ਹਾਂ ਦੀ ਬਾਂਹ ਫੜੀ ਜਾਵੇ |


ਪਿਛਲੀ ਖ਼ਬਰ ਬਾਬਾ ਗੋਬਿੰਦ ਸਕੂਲ ਸਠਿਆਲਾ ਦੇ ਵਿਦਿਆਰਥੀਆਂ ਨੇ ਪ੍ਰਦੂਸ਼ਨ ਰਹਿਤ ਦੀਵਾਲੀ ਮਨਾਉਣ ਦਾ ਲਿਆ ਪ੍ਰਣ ਅਗਲੀ ਖ਼ਬਰ ਦੀਵਾਲੀ ਦੇ ਤਿਉਹਾਰ 'ਤੇ ਵੀ ਪਈ ਭਿਆਨਕ ਹੜ੍ਹਾਂ ਦੀ ਮਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।