ਗੱਗੋਮਾਹਲ 22 ਅਕਤੂਬਰ (ਬਲਵਿੰਦਰ ਸਿੰਘ ਸੰਧੂ)-ਐੱਸ.ਬੀ.ਐੱਸ.ਐੱਸ., ਸੀ. ਐੱਨ. ਆਈ. ਚਰਚ ਵਲੋਂ ਰਾਇਲ ਇਨਫੀਲਡ ਮੋਟਰ ਸਾਇਕਲ, ਹਿਮਾਲੀਅਸ ਮੋਨਟੇਨ ਫੋਰਮ ਦੇ ਸਹਿਯੋਗ ਨਾਲ ਪਿੰਡ ਦੂਜੇਵਾਲ ਦੇ ਗਰੀਬ ਪਰਿਵਾਰਾਂ ਨੂੰ ਰਾਹਤ ਪ੍ਰਦਾਨ ਕੀਤੀ ਗਈ ਕਿਉਂਕਿ ਦਰਿਆ ਰਾਵੀ ਵਿਚ ਆਏ ਹੜ੍ਹ ਦੌਰਾਨ ਇਨ੍ਹਾਂ ਦੇ ਘਰਾਂ ਦਾ ਵੱਡਾ ਨੁਕਸਾਨ ਹੋਇਆ ਸੀ, ਜਿਸ ਨਾਲ ਮਿਹਨਤਕਸ਼ ਪਰਿਵਾਰਾਂ ਦਾ ਜੀਵਨ ਨਿਰਭਾਹ ਦੁੱਭਰ ਹੋ ਚੁੱਕਾ ਸੀ | ਸੰਸਥਾ ਵਲੋਂ ਇਸ ਸਥਿਤੀ 'ਤੇ ਗੰਭੀਰਤਾ ਨਾਲ ਵਿਚਾਰ ਕਰਦਿਆਂ ਦੀਵਾਲੀ ਮੌਕੇ ਇਨ੍ਹਾਂ ਦੇ ਪਰਿਵਾਰ ਦੀਆਂ ਖੁਸ਼ੀਆਂ ਨੂੰ ਸਾਂਝੀਆਂ ਕਰਨ ਹਿੱਤ ਇਨ੍ਹਾਂ ਪਰਿਵਾਰਾਂ ਨੂੰ ਸੋਲਰ ਲਾਈਟਾਂ, ਬਾਲਟੀ, ਟੱਬ, ਤਰਪਾਲਾਂ, ਮੱਛਰਦਾਨੀਆਂ, ਸਰਫ, ਸਾਬਨ, ਕੱਪੜੇ ਤੇ ਹੋਰ ਲੋੜ ਦਾ ਸਾਮਾਨ ਮੁਹੱਈਆ ਕੀਤਾ ਗਿਆ | ਇਸ ਮੌਕੇ ਕੁਆਡੀਨੇਟਰ ਮਹੇਸ਼, ਸੁਰੇਸ਼, ਸੀ.ਐੱਨ.ਆਈ. ਸੋਮੀਆ ਰੰਜਨ, ਡਾਇਰੈਕਟਰ ਐੱਸ. ਡੀ. ਪੀ. ਡੈਨੀਆਲ ਬੀਦਾਸ, ਪ੍ਰਵੇਸ਼ ਮੱਟੂ, ਐਨਥਾਨਿਅਲ, ਦਿਲਬਾਗ, ਐਜੂਕੇਸ਼ਨ ਪ੍ਰੋਜੇਕਟ ਕੁਲਵੰਤ ਮੱਟੂ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ |