14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ਿਲ੍ਹਾ ਅੰਮਿ੍ਤਸਰ ਦੀ ਤੀਜੀ ਵੱਡੀ ਕਨਵੈਨਸ਼ਨ ਟੋਲ ਪਲਾਜਾ ਵਰਿਆਮ ਨੰਗਲ 'ਤੇ ਭਗਵੰਤ ਮਾਨ ਦਾ ਫੂਕਿਆ ਪੁਤਲਾ

ਅਜੀਤ ਡੈਸਕ 04-11-2025
ਕੱਥੂਨੰਗਲ, 3 ਨਵੰਬਰ (ਦਲਵਿੰਦਰ ਸਿੰਘ ਰੰਧਾਵਾ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਬਿਜਲੀ ਸੋਧ ਬਿੱਲ 2025 ਅਤੇ ਹੋਰ ਅਹਿਮ ਮਸਲਿਆਂ ਨੂੰ ਲੈ ਕੇ ਕੀਤੀਆਂ ਜਾ ਰਹੀਆਂ ਕਨਵੈਨਸ਼ਨਾਂ ਸੂਬਾ ਆਗੂ ਸਰਵਣ ਸਿੰਘ ਪੰਧੇਰ ਅਤੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰ ਬਾਲਾ ਦੀ ਅਗਵਾਈ ਵਿਚ 1 ਨਵੰਬਰ ਤੋਂ ਲਗਾਤਾਰ ਜਾਰੀ ਹਨ, ਇਸੇ ਤਹਿਤ ਹੀ ਅੱਜ ਪਿੰਡ ਹਮਜ਼ਾ ਵਿਚ ਜ਼ੋਨ ਮਜੀਠਾ ਅਤੇ ਕਸਬਾ ਕੱਥੂਨੰਗਲ ਨਜ਼ਦੀਕ ਪਿੰਡ ਅਲਕੜੇ 'ਚ ਜ਼ੋਨ ਬਾਬਾ ਬੁੱਢਾ ਜੀ, ਜ਼ੋਨ ਟਾਹਲੀ ਸਾਹਿਬ ਅਤੇ ਜ਼ੋਨ ਕੱਥੂਨੰਗਲ ਦੀ ਵਿਸ਼ਾਲ ਕਨਵੈਨਸ਼ਨ ਕੀਤੀ ਗਈ | ਇਸ ਮੌਕੇ ਜ਼ਿਲ੍ਹਾ ਆਗੂ ਕੰਧਾਰ ਸਿੰਘ ਭੋਏਵਾਲ ਅਤੇ ਬਲਦੇਵ ਸਿੰਘ ਬੱਗਾ ਨੇ ਦੱਸਿਆ ਕਿ ਜਿਸ ਤਰ੍ਹਾਂ ਸਰਕਾਰ ਨੇ ਲਗਾਤਾਰ ਤਾਕਤ ਦੇ ਕੇਂਦਰੀਕਰਨ ਲਈ ਰਾਜਾਂ ਦੇ ਅਧਿਕਾਰਾਂ ਨੂੰ ਖ਼ਤਮ ਕਰਨ ਲਈ ਹੱਲਾ ਬੋਲਿਆ ਹੈ, ਇਸੇ ਤਹਿਤ ਹੀ ਆਉਣ ਵਾਲੇ ਸਮੇਂ ਵਿਚ ਸਰਕਾਰ ਬਿਜਲੀ ਬੋਰਡ ਨੂੰ ਨਿਜੀ ਕਾਰਪੋਰੇਟ ਕੰਪਨੀਆਂ ਨੂੰ ਵੇਚਣ ਲਈ ਬਿਜਲੀ ਸੋਧ ਬਿੱਲ 2025 ਦਾ ਖਰੜਾ ਲਿਆ ਚੁੱਕੀ ਹੈ ਅਤੇ ਬਿਜਲੀ ਅਦਾਰੇ ਨੂੰ ਪੂਰਨ ਰੂਪ ਵਿਚ ਕਾਰਪੋਰੇਟ ਸੈਕਟਰ ਦੇ ਹੱਥੀਂ ਵੇਚਣ ਦੇ ਮਨ ਬਣਾ ਚੁੱਕੀ ਹੈ ਅਤੇ ਅਗਰ ਅਜਿਹਾ ਹੁੰਦਾ ਹੈ ਤਾਂ ਬਿਜਲੀ ਵਰਗੀ ਜ਼ਰੂਰੀ ਸੁਵਿਧਾ ਆਮ ਲੋਕਾਂ ਦੇ ਹੱਥੋਂ ਜਾਂਦੀ ਰਹੇਗੀ ਕਿਉਂਕਿ ਪ੍ਰਾਈਵੇਟ ਕੰਪਨੀਆਂ ਅੰਨ੍ਹੇ ਮੁਨਾਫ਼ੇ ਲਈ ਬਿਜਲੀ ਅਤਿ ਮਹਿੰਗੀ ਦੇਣਗੇ ਜਿਵੇਂ ਕਿ ਬਾਕੀ ਹਰ ਖੇਤਰ ਵਿਚ ਸਹੂਲਤ ਦੇਣ ਵੇਲੇ ਉਨ੍ਹਾਂ ਵਲੋਂ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਆਉਂਦੇ ਦਿਨਾਂ ਵਿਚ ਇਸ ਖਰੜੇ ਨੂੰ ਰੱਦ ਕਰਾਉਣ, ਹੜ੍ਹਾਂ ਕਾਰਨ ਹੋਏ ਨੁਕਸਾਨ ਦਾ ਯੋਗ ਮੁਆਵਜ਼ਾ ਪ੍ਰਾਪਤ ਕਰਨ, ਪਰਾਲੀ ਸਾੜਨ ਨੂੰ ਲੈ ਕੇ ਕਿਸਾਨਾਂ ਦੀਆਂ ਰੈੱਡ ਇੰਟਰੀਆਂ ਬੰਦ ਕਰਨ ਤੇ ਪੰਜਾਬ ਸਰਕਾਰ ਵਲੋਂ ਕੀਤੇ ਗਏ ਮੋਰਚਿਆਂ ਦੇ ਨੁਕਸਾਨ ਦੀ ਭਰਪਾਈ ਦੀ ਮੰਗ ਪੂਰੀ ਕਰਾਉਣ ਲਈ ਪ੍ਰੋਗਰਾਮ ਤੈਅ ਕੀਤੀਆਂ ਗਈਆਂ ਤਰੀਕਾਂ 'ਤੇ ਕਰਨ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ | ਮੀਟਿੰਗ ਤੋਂ ਬਾਅਦ ਬਿਜਲੀ ਬੋਰਡ ਦਾ ਨਿੱਜੀਕਰਨ ਦੇ ਖਰੜੇ ਖਿਲਾਫ ਮੋਦੀ ਤੇ ਭਗਵੰਤ ਮਾਨ ਸਰਕਾਰ ਦੀ ਅਰਥੀ ਅੰਮਿ੍ਤਸਰ ਪਠਾਨਕੋਟ ਹਾਈਵੇ 'ਤੇ ਕੱਥੂਨੰਗਲ ਟੋਲ ਪਲਾਜ਼ਾ 'ਤੇ ਫੂਕੀ ਗਈ | ਇਸ ਮੌਕੇ ਸੁਖਦੇਵ ਸਿੰਘ ਕਾਜੀਕੋਟ ਸਿੰਘ, ਸਰਦੂਲ ਸਿੰਘ, ਗੁਰਦੀਪ ਸਿੰਘ ਰਾਮਦੀਵਾਲੀ, ਗੁਰਭੇਜ ਸਿੰਘ ਝੰਡੇ, ਕਾਬਲ ਸਿੰਘ ਵਰਿਆਮ ਨੰਗਲ, ਟੇਕ ਸਿੰਘ ਝੰਡੇ, ਲਖਬੀਰ ਸਿੰਘ ਕੱਥੂਨੰਗਲ, ਗੁਰਬਾਜ਼ ਸਿੰਘ ਭੁੱਲਰ, ਸਵਿੰਦਰ ਸਿੰਘ ਰੂਪੋਵਾਲੀ, ਮੁਖਤਾਰ ਸਿੰਘ ਭੰਗਵਾ, ਕਿਰਪਾਲ ਸਿੰਘ ਕਲੇਰ ਮਾਂਗਟ, ਸਵਰਨ ਸਿੰਘ ਕੋਟਲਾ ਗੁਜਰਾਂ ਸਮੇਤ ਸੈਂਕੜੇ ਕਿਸਾਨ ਮਜ਼ਦੂਰ ਅਤੇ ਬੀਬੀਆਂ ਹਾਜ਼ਰ ਹੋਏ |
ਪਿਛਲੀ ਖ਼ਬਰ ਅੱਜ ਭਗਵਾਨ ਵਾਲਮੀਕਿ ਮੇਲੇ 'ਤੇ ਵਿਸ਼ੇਸ਼ ਭਾਰਤ ਦਾ ਪ੍ਰਾਚੀਨ ਤੇ ਵਿਰਾਸਤੀ ਸਥਾਨ -ਭਗਵਾਨ ਵਾਲਮੀਕਿ ਤੀਰਥ (ਰਾਮ ਤੀਰਥ)... ਅਗਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਹਰਿਗੋਬਿੰਦ ਗੜ੍ਹ ਸਾਹਿਬ ਤੋਂ ਨਗਰ ਕੀਰਤਨ ਸਜਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।