22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਸੇਵਾਮੁਕਤ ਸਬ-ਇੰਸਪੈਕਟਰ ਮੰਗਲ ਸਿੰਘ ਭੋਏਵਾਲੀ ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਸੈਂਕੜੇ ਨਮ ਅੱਖਾਂ ਨੇ ਦਿੱਤੀ ਅੰਤਿਮ ਵਿਦਾਇਗੀ

ਅਜੀਤ ਡੈਸਕ 05-11-2025
ਅਜਨਾਲਾ, 4 ਨਵੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਪੰਜਾਬ ਪੁਲਿਸ 'ਚ ਸ਼ਲਾਘਾਯੋਗ ਸੇਵਾਵਾਂ ਨਿਭਾਅ ਕੇ ਸੇਵਾਮੁਕਤ ਹੋਏ ਸਬ ਇੰਸਪੈਕਟਰ ਮੰਗਲ ਸਿੰਘ ਭੋਏਵਾਲੀ ਸਪੁੱਤਰ ਕਸ਼ਮੀਰ ਸਿੰਘ ਸ਼ਾਹ ਦਾ ਬੀਤੀ ਦੇਰ ਸ਼ਾਮ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ, ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਮਿਲਦਿਆਂ ਹੀ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ | ਉਨ੍ਹਾਂ ਦਾ ਅੰਤਿਮ ਸਸਕਾਰ ਅੱਜ ਪਿੰਡ ਭੋਏ ਵਾਲੀ ਦੇ ਸ਼ਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ, ਜਿੱਥੇ ਸੈਂਕੜੇ ਸੇਜਲ ਅੱਖਾਂ ਨੇ ਉਨ੍ਹਾਂ ਨੂੰ ਅੰਤਿਮ ਵਿਦਾਇਗੀ ਦਿੱਤੀ | ਉਨ੍ਹਾਂ ਦੇ ਇਕਲੌਤੇ ਸਪੁੱਤਰ ਹਰਵਿੰਦਰ ਸਿੰਘ ਹੈਵਰ ਨਿੱਝਰ ਵਲੋਂ ਚਿਤਾ ਨੂੰ ਅਗਨੀ ਵਿਖਾਈ ਗਈ, ਇਸ ਮੌਕੇ ਹਰ ਇੱਕ ਦੀ ਅੱਖ ਨਮ ਸੀ | ਇਸ ਦੁੱਖ ਦੀ ਘੜੀ ਵਿਚ ਐਡਵੋਕੇਟ ਸੁਮੇਲ ਸਿੰਘ ਔਲਖ, ਕੁੰਨਣ ਸਿੰਘ ਢਿੱਲੋਂ ਫੁੱਲੇਚੱਕ, ਕਸ਼ਮੀਰ ਸਿੰਘ ਢਿੱਲੋਂ, ਇੰਸਪੈਕਟਰ ਅਨੋਖ ਸਿੰਘ ਔਲਖ, ਸਾਬਕਾ ਸਰਪੰਚ ਬਲਦੇਵ ਸਿੰਘ ਭੋਏਵਾਲੀ, ਬੀ.ਡੀ.ਐੱਸ ਸਕੂਲ ਅਜਨਾਲਾ ਦੇ ਐੱਮ.ਡੀ. ਰਘਬੀਰ ਸਿੰਘ ਢਿੱਲੋਂ, ਅਜੀਤ ਸਿੰਘ ਭੋਏਵਾਲੀ, ਜਥੇਦਾਰ ਬਲਦੇਵ ਸਿੰਘ ਭੋਏਵਾਲੀ, ਕੁਲਦੀਪ ਸਿੰਘ ਦਿਆਲਪੁਰਾ, ਭੁਪਿੰਦਰ ਸਿੰਘ ਸਮਰਾ ਗਹਿਰੀ, ਮਲਵਿੰਦਰ ਸਿੰਘ ਤਰਨਤਾਰਨ, ਮਨਜਿੰਦਰ ਸਿੰਘ, ਜਸਬੀਰ ਸਿੰਘ ਢਿੱਲੋਂ, ਦਿਲਬਾਗ ਸਿੰਘ ਗੋਲਡੀ, ਲਖਬੀਰ ਸਿੰਘ ਢਿੱਲੋਂ, ਸ਼ਮਸ਼ੇਰ ਸਿੰਘ ਫੁੱਲੇਚੱਕ, ਹਰਪ੍ਰੀਤ ਸਿੰਘ, ਜਸਵਿੰਦਰ ਸਿੰਘ ਸੰਤੂਨੰਗਲ, ਪਰਮਜੀਤ ਸਿੰਘ, ਲਾਲੀ ਸੋਹਲ, ਹਰਪਾਲ ਸਿੰਘ ਗਗਨ ਢਿੱਲੋਂ, ਕਰਨਬੀਰ ਸਿੰਘ, ਜਸਵਿੰਦਰ ਸਿੰਘ, ਹਰਮਨ ਢਿੱਲੋਂ, ਜੱਗਾ ਅੰਮਿ੍ਤਸਰ, ਤਰਸੇਮ ਸਿੰਘ ਭੋਏਵਾਲੀ, ਹਰਭਿੰਦਰ ਸਿੰਘ ਭੋਏਵਾਲੀ, ਜੱਗਾ ਭੋਏਵਾਲੀ, ਜੋਬਨਪ੍ਰੀਤ ਸਿੰਘ, ਅੰਮਿ੍ਤ ਭੱਖਾ, ਗੁਰਚੇਤ ਸਿੰਘ, ਹਰਮਨ ਛੀਨਾ, ਤੇਜਿੰਦਰ ਸਿੰਘ ਅਤੇ ਜਗਰੂਪ ਸਿੰਘ ਆਦਿ ਤੋਂ ਇਲਾਵਾ ਹੋਰਨਾਂ ਰਾਜਨੀਤਿਕ, ਧਾਰਮਿਕ ਤੇ ਸਮਾਜਿਕ ਸ਼ਖ਼ਸੀਅਤਾਂ ਵਲੋਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ | ਸਬ-ਇੰਸ: ਮੰਗਲ ਸਿੰਘ ਨਮਿਤ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਦੇ ਭੋਗ ਉਪਰੰਤ ਇਲਾਹੀ ਬਾਣੀ ਦਾ ਕੀਰਤਨ ਅਤੇ ਅੰਤਿਮ ਅਰਦਾਸ 12 ਨਵੰਬਰ ਦਿਨ ਬੁੱਧਵਾਰ ਨੂੰ ਪਿੰਡ ਭੋਏਵਾਲੀ (ਅਜਨਾਲਾ) ਵਿਖੇ ਹੋਵੇਗੀ |
ਪਿਛਲੀ ਖ਼ਬਰ ਕਾਰ ਸੇਵਾ ਗੁਰੂ ਕੇ ਬਾਗ ਵਾਲਿਆਂ ਨੇ ਪਾਕਿ ਸਿੱਖ ਸੰਗਤ ਲਈ ਲੰਗਰ ਦੀਆਂ ਰਸਦਾਂ ਭੇਜੀਆਂ ਅਗਲੀ ਖ਼ਬਰ ਮਾਪ ਤੋਲ ਉਪਕਰਨਾਂ ਦੀ ਜਾਂਚ ਪ੍ਰਾਈਵੇਟ ਹੱਥਾਂ 'ਚ ਸੌਂਪੇ ਜਾਣਾ ਵਪਾਰੀ ਵਿਰੋਧੀ ਫੈਸਲਾ-ਪ੍ਰਮੋਦ ਗੁਪਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।