ਨਵਾਂ ਪਿੰਡ, 4 ਨਵੰਬਰ (ਜਸਪਾਲ ਸਿੰਘ)-ਅੰਮਿ੍ਤਸਰ ਗਰੁੱਪ ਆਫ਼ ਕਾਲਜਿਜ਼, ਮਾਨਾਂਵਾਲਾ ਸਮੂਹ 'ਚ ਨੌਜਵਾਨ ਊਰਜਾ, ਨਵੀਨਤਾ ਤੇ ਕਲਾਤਮਕਤਾ ਨੂੰ ਉਭਾਰਦਾ ਹੋਇਆ ਸਮਾਪਤ ਹੋਇਆ 3 ਰੋਜ਼ਾ 'ਫਿਊਜ਼ਨ 2025' ਮੇਲਾ 'ਚ ਮਸੂਰੀ ਇੰਟਰਨੈਸ਼ਲ ਪਬਲਿਕ ਸਕੂਲ ਫ਼ਤਹਿਪੁਰ ਰਾਜਪੂਤਾਂ ਦਾ ਸ਼ਾਨਦਾਰ ਪ੍ਰਦਰਸ਼ਨ ਰਿਹਾ, ਨੂੰ ਲੈ ਕੇ ਪ੍ਰਤੀਭਾਗੀਆਂ ਦੇ ਸਨਮਾਨ 'ਚ ਸਕੂਲ ਸਮੂਹ ਵਿਖੇ ਪ੍ਰਭਾਵਸ਼ਾਲੀ ਵਿਸ਼ੇਸ਼ ਸਮਾਗਮ ਹੋਇਆ | ਇਸ ਮੌਕੇ ਪਿ੍ੰ. ਪਰਮੀਤ ਕੌਰ ਨੇ 'ਅਜੀਤ' ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਵਿਸ਼ੇਸ਼ ਤੇ ਵਿਲੱਖਣ ਕਿਸਮ ਦੇ ਸਮਾਗਮ 'ਚ ਲਗਪਗ 100 ਖੇਤਰੀ ਸਕੂਲਾਂ ਦੇ 5000 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ, ਜਿਨ੍ਹਾਂ ਨੂੰ ਪਛਾੜ੍ਹਦਿਆਂ ਹੋਇਆਂ ਇਸ ਸਕੂਲ ਦੀਆਂ ਹੋਣਹਾਰ ਵਿਦਿਆਰਥਣਾਂ ਰਵਲੀਨ ਕੌਰ ਨੇ ਕੋਲਾਜ ਬਣਾਉਣ ਅਤੇ ਸੁਖਮਨਪ੍ਰੀਤ ਕੌਰ ਤੇ ਸਿਮਰਜਨੀਤ ਕੌਰ ਨੇ ਕੁਇਜ ਮੁਕਾਬਲੇ 'ਚ ਪਹਿਲਾ ਸਥਾਨ ਹਾਸਿਲ ਕਰਕੇ ਸਕੂਲ ਤੇ ਆਪਣਾ ਨਾਂ ਰੌਸ਼ਨ ਕੀਤਾ | ਇਸੇ ਤਰ੍ਹਾਂ ਸਤਨਾਮ ਸਿੰਘ, ਜਵਰਾਜ ਸਿੰਘ, ਜਸਮੀਨ ਕੌਰ ਤੇ ਪ੍ਰਨੀਤ ਕੌਰ ਨੇ ਵਿਗਿਆਨ ਮਾਡਲ ਬਣਾਉਣ 'ਚ ਤੇ ਜਸਨਪ੍ਰੀਤ ਕੌਰ ਨੇ ਪੇਸ ਪੇਟਿੰਗ ਮੁਕਬਲੇ 'ਚ ਦੂਸਰਾ ਅਤੇ ਤਰਨਪ੍ਰੀਤ ਕੌਰ ਨੇ ਗਰੁੱਪ ਵਿਚਾਰ ਤੇ ਤਕਰਾਰ ਮੁਕਾਬਲੇ 'ਚ ਤੀਸਰਾ ਸਥਾਨ ਪ੍ਰਾਪਤ ਕੀਤਾ | ਇਸ ਮੌਕੇ ਇਨ੍ਹਾਂ ਜੇਤੂ ਪ੍ਰਤੀਯੋਗੀਆਂ ਦੀ ਹੌਸਲਾ ਅਫ਼ਜ਼ਾਈ ਲਈ ਉਚੇਚੇ ਤੌਰ 'ਤੇ ਹਾਜ਼ਰ ਮਸੂਰੀ ਵਿੱਦਿਅਕ ਸੰਸਥਾਵਾਂ ਦੇ ਚੇਅਰਮੈਨ ਇੰਜ. ਕਰਨਬੀਰ ਸਿੰਘ ਥਿੰਦ ਤੇ ਸੁਖਜੀਤ ਸਿੰਘ ਡਾਇਰੈਕਟਰ ਵਲੋਂ ਪਿ੍ੰ. ਪਰਮੀਤ ਕੌਰ ਸਮੂਹ ਸਟਾਫ ਜਿਨ੍ਹਾਂ 'ਚ ਵਿਸ਼ੇਸ਼ ਕਰ ਅਧਿਆਪਕਾ ਰੁਪਿੰਦਰਜੀਤ ਕੌਰ, ਅਮਨਦੀਪ ਕੌਰ ਛੀਨਾ ਤੇ ਸੁਮਨਦੀਪ ਕੌਰ ਜਿਨ੍ਹਾਂ ਦਾ ਕਿ ਜੇਤੂਆਂ ਦੀ ਜਿੱਤ 'ਚ ਤੇ ਉਨ੍ਹਾਂ ਅੰਦਰ ਛੁਪੀ ਕਲਾ ਨੂੰ ਤਰਾਸ਼ਣ ਤੇ ਨਿਖਾਰਨ 'ਚ ਵਿਸ਼ੇਸ਼ ਯੋਗਦਾਨ ਰਿਹਾ ਨੂੰ ਵਧਾਈ ਦਿੰਦਿਆਂ ਉਨ੍ਹਾਂ ਨੇ ਜੇਤੂਆਂ ਨੂੰ ਸਨਮਾਨਿਤ ਕੀਤਾ | ਇਸ ਮੌਕੇ ਅਮਨਦੀਪ ਸਿੰਘ ਥਿੰਦ, ਅਰਵਿੰਦਰ ਕੌਰ, ਰਵਜੀਤ ਕੌਰ, ਮਨਜਿੰਦਰ ਸਿੰਘ, ਸਕੱਤਰ ਸਿੰਘ ਤੇ ਪਵਨ ਜੋਸਨ ਆਦਿ ਹਾਜ਼ਰ ਸਨ |