ਬਾਬਾ ਬਕਾਲਾ ਸਾਹਿਬ, 4 ਨਵੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਥੋਂ ਗੁਰਦੁਆਰਾ ਨੌਵੀਂ ਪਾਤਿਸ਼ਾਹੀ ਤੋਂ ਸਜਾਏ ਗਏ ਨਗਰ ਕੀਰਤਨ ਦਾ ਗੁਰੂ ਬਾਜ਼ਾਰ, ਬਾਬਾ ਬਕਾਲਾ ਸਾਹਿਬ ਵਿਚ ਨਗਰ ਪੰਚਾਇਤ ਬਾਬਾ ਬਕਾਲਾ ਸਾਹਿਬ ਦੇ ਪ੍ਰਧਾਨ ਸ: ਸੁਰਜੀਤ ਸਿੰਘ ਕੰਗ ਵਲੋਂ ਭਰਵਾਂ ਸਵਾਗਤ ਕੀਤਾ ਗਿਆ ਅਤੇ ਪੰਜ ਪਿਆਰਿਆਂ ਅਤੇ ਪੁੱਜੀਆਂ ਸ਼ਖ਼ਸੀਅਤਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪ੍ਰਧਾਨ ਸੁਰਜੀਤ ਸਿੰਘ ਕੰਗ, ਕੌਂਸਲਰ ਜੈਮਲ ਸਿੰਘ ਭੁੱਲਰ, ਕੌਂਸਲਰ ਪਰਮਜੀਤ ਸਿੰਘ, ਕੌਂਸਲਰ ਮਨਜਿੰਦਰ ਸਿੰਘ, ਕੌਂਸਲਰ ਰਵੀ ਸਿੰਘ, ਬਲਸ਼ਰਨ ਸਿੰਘ, ਅਵਤਾਰ ਸਿੰਘ ਵਿਰਕ ਆਦਿ ਹਾਜ਼ਰ ਸਨ |