ਚੌਂਕ ਮਹਿਤਾ, 4 ਨਵੰਬਰ (ਧਰਮਿੰਦਰ ਸਿੰਘ ਭੰਮਰਾ)-ਸ੍ਰੀ ਗੁਰੂ ਰਾਮਦਾਸ ਸੀਨੀ: ਸੈਕੰ: ਸਕੂਲ ਨਾਥ ਦੀ ਖੂਹੀ, ਵਿਖੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ | ਇਸ ਮੌਕੇ ਅਧਿਆਪਕਾਂ ਅਤੇ ਵਿਦਿਆਰਥੀਆਂ ਵਲੋਂ ਜਪੁਜੀ ਸਾਹਿਬ , ਸੁਖਮਨੀ ਸਾਹਿਬ ਅਤੇ ਆਨੰਦ ਸਾਹਿਬ ਦੇ ਪਾਠ ਕੀਤੇ ਗਏ | ਪਾਠ ਤੋਂ ਬਾਅਦ ਸਰਬੱਤ ਦੇ ਭਲੇ ਲਈ ਅਰਦਾਸ ਬੇਨਤੀ ਉਪਰੰਤ ਸਕੂਲ ਦੇ ਵਿਦਿਆਰਥੀ ਆਸ਼ੂਪ੍ਰੀਤ ਕੌਰ, ਸਰਗੁਣਪ੍ਰੀਤ ਕੌਰ, ਵਿਧੀ, ਨਿਮਰਤ ਕੌਰ, ਨਵਦੀਪ ਕੌਰ ਵਲੋਂ ਗੁਰੂ ਜੀ ਦੇ ਜੀਵਨ ਇਤਿਹਾਸ ਤੇ ਸੀਰਤ ਕੌਰ, ਦਵਿੰਦਰ ਕੌਰ, ਜਸਮੀਤ ਕੌਰ, ਸੱਚਲੀਨ ਕੌਰ, ਸਹਿਜਦੀਪ ਕੌਰ, ਰੁਕਸਾਨਾ, ਰਸ਼ਨਦੀਪ ਕੌਰ, ਨਵਰੀਤ ਕੌਰ, ਮੰਨਤਪ੍ਰੀਤ ਕੌਰ, ਜੈਸਮੀਨ ਕੌਰ ਵਲੋਂ ਸ਼ਬਦ ਕੀਰਤਨ ਤੇ ਸੰਦੀਪ ਕੌਰ, ਨਵਜੋਤ ਕੌਰ, ਤੇਗਬੀਰ ਸਿੰਘ, ਮਨਰਾਜਦੀਪ ਕੌਰ, ਮਨਪ੍ਰੀਤ ਕੌਰ, ਮਹਿਕਪ੍ਰੀਤ ਕੌਰ, ਕੋਮਲਪ੍ਰੀਤ ਕੌਰ ਅਤੇ ਸਿਮਰਨਪ੍ਰੀਤ ਕੌਰ ਵਲੋਂ ਧਾਰਮਿਕ ਕਵਿਤਾਵਾਂ ਅਤੇ ਸੀਰਤ ਕੌਰ ਅਤੇ ਜਸਮੀਤ ਕੌਰ ਵਲੋਂ ਧਾਰਮਿਕ ਗੀਤ ਪੇਸ਼ ਕੀਤੇ ਗਏ | ਵਿਦਿਆਰਥੀਆਂ ਵਲੋਂ ਕੋਰੀਓਗ੍ਰਾਫੀ ਗੁਰੂ ਨਾਨਕ ਦੇਵ ਜੀ ਦਾ ਪੁਰਬ ਆਇਆ ਅਤੇ ਨਾਮ ਜਪੋ, ਕਿਰਤ ਕਰੋ, ਵੰਡ ਛਕੋ ਜੀ ਦੀ ਸ਼ਾਨਦਾਰ ਪੇਸ਼ਕਾਰੀ ਕੀਤੀ ਗਈ | ਇਸ ਦੇ ਨਾਲ ਹੀ ਕੁਇਜ਼ ਮੁਕਾਬਲਾ ਕਰਵਾਇਆ ਗਿਆ | ਜਿਸ ਵਿਚ ਗੁਰੂ ਨਾਨਕ ਦੇਵ ਜੀ ਦੇ ਜੀਵਨ ਕਾਲ ਬਾਰੇ ਪ੍ਰਸ਼ਨ ਪੁੱਛੇ ਗਏ | ਸਕੂਲ ਡਾਇਰੈਕਟਰ ਸ਼ਿਵਚਰਨ ਸਿੰਘ ਅਤੇ ਪਿ੍ੰਸੀਪਲ ਸ੍ਰੀਮਤੀ ਗੁਰਦੀਪ ਕੌਰ ਨੇ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਅਨੁਸਾਰ ਜੀਵਨ ਜਾਂਚ ਅਪਨਾਉਣ ਸੰਬੰਧੀ ਸਮਝਾਇਆ |