ਰਈਆ, 4 ਨਵੰਬਰ (ਸ਼ਰਨਬੀਰ ਸਿੰਘ ਕੰਗ)-ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਪਬਲਿਕ ਸਕੂਲ ਰਈਆ ਵਿਖੇ ਇਕ ਸਮਾਗਮ ਕਰਵਾਇਆ ਗਿਆ, ਜਿਸ ਵਿਚ ਸ਼ਹੀਦ ਦਰਸ਼ਨ ਫੇਰੂਮਾਨ ਟਰੱਸਟ ਦੇ ਪ੍ਰਧਾਨ ਸ੍ਰੀਮਤੀ ਸਤਨਾਮ ਕੌਰ ਸੇਖੋਂ ਉਚੇਚਾ ਤੌਰ 'ਤੇ ਪੁੱਜੇ | ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਸਕੱਤਰ ਸੰਜੀਵ ਭੰਡਾਰੀ ਵੀ ਸ਼ਾਮਿਲ ਸਨ | ਇਸ ਮੌਕੇ ਸਕੂਲ ਪਿ੍ੰ: ਅਮਨਦੀਪ ਕੌਰ ਮਾਨ ਅਤੇ ਹੋਰ ਸਟਾਫ ਨੇ ਸ੍ਰੀਮਤੀ ਸੇਖੋਂ ਅਤੇ ਸੰਜੀਵ ਭੰਡਾਰੀ ਨੂੰ ਬੁੱਕੇ ਦੇ ਕੇ ਸਵਾਗਤ ਕੀਆ ਗਿਆ | ਇਸ ਮੌਕੇ ਛੋਟੇ ਬੱਚਿਆਂ ਦਾ ਪਲੇਅ ਪੈਨ ਸਕੂਲ (ਵੰਡਰ ਕਿਡਸ ਪਲੇ ਸਕੂਲ) ਦਾ ਸ਼ੁੱਭ ਮਹੂਰਤ ਸਕੂਲ ਦੇ ਚੇਅਰਪਰਸਨ ਸ੍ਰੀਮਤੀ ਸਤਨਾਮ ਕੌਰ ਸੇਖੋਂ ਨੇ ਰਿਬਨ ਕੱਟ ਕੇ ਕੀਤਾ ਗਿਆ | ਸਕੂਲ ਦੇ ਇਸ ਪਲੇਅ ਕਿਡਸ ਸਕੂਲ ਦਾ ਸੰਚਾਲਨ ਚੇਅਰਮੈਨ ਕੰਵਰਦੀਪ ਸਿੰਘ ਸੇਖੋਂ ਦੀ ਰਹਿਨੁਮਾਈ ਹੇਠ ਕੀਤਾ ਗਿਆ | ਇਸ ਖਾਸ ਮੌਕੇ ਉੱਪਰ ਸਕੂਲ ਅਧਿਆਪਕਾਂ, ਪਿ੍ੰ: ਅਮਨਦੀਪ ਕੌਰ ਅਤੇ ਕੁਝ ਹੋਰ ਖਾਸ ਮਹਿਮਾਨਾਂ ਦੁਆਰਾ ਇਸ ਸੁਭਾਗੇ ਸਮੇਂ ਨੂੰ ਚਾਰ ਚੰਨ ਲਗਾ ਦਿੱਤੇ | ਇਸ ਮੌਕੇ ਆਏ ਹੋਏ ਨੰਨ੍ਹੇ ਮਹਿਮਾਨਾਂ ਛੋਟੇ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਲਈ ਸਕੂਲ ਵਿਚ ਖਾਸ ਪ੍ਰਬੰਧ ਕੀਤਾ ਗਿਆ | ਬੱਚਿਆਂ ਲਈ ਆਧੁਨਿਕ ਸਮੇਂ ਦੀਆਂ ਲੋੜਾਂ ਨੂੰ ਸਮਝਦੇ ਹੋਏ ਪਲੇਅ ਸਕੂਲ ਵਿਚ ਉਨ੍ਹਾਂ ਦੀਆਂ ਐਕਟੀਵਿਟੀਜ਼ ਅਤੇ ਖੇਡਾਂ ਦਾ ਵੀ ਪ੍ਰਬੰਧ ਕੀਤਾ ਗਿਆ | ਇਸ ਮੌਕੇ ਮੈਡਮ ਪਿ੍ੰਸੀਪਲ ਨੇ ਆਏ ਹੋਏ ਮਾਪਿਆਂ ਅਤੇ ਸਮੂਹ ਮੈਨੇਜਮੈਂਟ ਕਮੇਟੀ ਦਾ ਸਕੂਲ ਦੇ ਵਿਹੜੇ ਵਿਚ ਇਸ ਖਾਸ ਮੌਕੇ 'ਤੇ ਆਉਣ ਲਈ ਧੰਨਵਾਦ ਕੀਤਾ |