24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਸ੍ਰੀ ਸੀਨੀ: ਸੈਕੰ: ਸਕੂਲ ਮਜੀਠਾ ਵਿਖੇ ਤਿੰਨ ਰੋਜ਼ਾ ਆਰਟ ਵਰਕਸ਼ਾਪ ਦਾ ਆਯੋਜਨ ਵਿਦਿਆਰਥੀਆਂ ਨੇ ਵੇਸਟ ਮਟੀਰੀਅਲ ਤੋਂ ਬਣਾਏ ਆਰਟ ਮਾਡਲ

ਅਜੀਤ ਡੈਸਕ 05-11-2025
ਮਜੀਠਾ, 4 ਨਵੰਬਰ (ਮਨਿੰਦਰ ਸਿੰਘ ਸੋਖੀ)-ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਪਿ੍ੰਸੀਪਲ ਅਜੇ ਕੁਮਾਰ ਅਤੇ ਸਕੂਲ ਇੰਚਾਰਜ ਗੁਰਪ੍ਰਤਾਪ ਸਿੰਘ ਰੰਧਾਵਾ, ਇੰਚਾਰਜ ਲੜਕੀਆਂ ਵਿੰਗ ਕੰਵਲਜੀਤ ਕੌਰ ਦੀ ਯੋਗ ਅਗਾਵਈ 'ਚ ਸ਼ਹੀਦ ਕੈਪਟਨ ਅਮਰਦੀਪ ਸਿੰਘ ਪੀ. ਐੱਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਜੀਠਾ ਲੜਕੀਆਂ ਵਿੰਗ ਵਿਖੇ ਤਿੰਨ ਦਿਨਾ ਆਰਟ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ | ਜਿਸ 'ਚ ਪਹਿਲੇ ਦਿਨ ਫ੍ਰੀ ਹੈਂਡ ਡਰਾਇੰਗ, ਅੱਜ ਦੂਸਰੇ ਦਿਨ ਲੋਕਲ ਕਰਾਫਟ, ਪੌਟਰੀ ਆਰਟ, ਟੁਆਏ ਮੇਕਿੰਗ ਅਤੇ ਤੀਸਰੇ ਦਿਨ ਕੈਲੀਗ੍ਰਾਫੀ, ਪੇਪਰ ਕਟਿੰਗ ਆਰਟ ਆਦਿ ਕਰਵਾਏ ਗਏ | ਗੱਲਬਾਤ ਕਰਦਿਆਂ ਸਕੂਲ ਤੇ ਆਰਟ ਐਂਡ ਕਰਾਫਟ ਅਧਿਆਪਕ ਕੁਲਦੀਪ ਕੌਰ ਨੇ ਦੱਸਿਆ ਕਿ ਇਸ ਵਰਕਸ਼ਾਪ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਹਰੇਕ ਪਹਿਲੂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦੇਣਾ ਹੈ ਅਤੇ ਆਰਟ ਵਿਸ਼ੇ ਵਿਚ ਰੁਚੀ ਪੈਦਾ ਕਰਨਾ ਹੈ | ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਵਲੋਂ ਇਹ ਆਰਟ ਦੀਆਂ ਵਸਤਾਂ ਘਰਾਂ ਵਿਚ ਪਏ ਵੇਸਟ ਅਖਬਾਰਾਂ ਅਤੇ ਕਾਗਜ਼ਾਂ ਅਤੇ ਵਾਧੂ ਸਮਾਨ ਤੋਂ ਬਣਾਏ ਜਾ ਰਹੇ ਹਨ | ਇਸ ਮੌਕੇ ਪਿ੍ੰ: ਅਜੈ ਕੁਮਾਰ, ਲੜਕੇ ਵਿੰਗ ਇੰਚਾਰਜ ਗੁਰਪ੍ਰਤਾਪ ਸਿੰਘ ਰੰਧਾਵਾ, ਲੜਕੀਆਂ ਵਿੰਗ ਇੰਚਾਰਜ ਕੰਵਲਜੀਤ ਕੌਰ, ਸਿਮਰਜੀਤ ਕੌਰ, ਕੁਲਦੀਪ ਕੌਰ, ਲਖਵਿੰਦਰ ਸਿੰਘ ਗਿੱਲ, ਗੁਰਪ੍ਰੀਤ ਕੌਰ, ਆਰਟ ਟਰੇਨਰ ਅਤੁੱਲ ਮੱਟੂ, ਅਤੇ ਅਰਸ਼ਦੀਪ ਸਮੇਤ ਸਕੂਲ ਦੇ ਬਾਕੀ ਸਟਾਫ ਮੈਂਬਰ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਵੰਡਰ ਕਿਡਸ ਪਲੇਅ ਸਕੂਲ ਦਾ ਉਦਘਾਟਨ ਟਰੱਸਟ ਦੇ ਪ੍ਰਧਾਨ ਸ੍ਰੀਮਤੀ ਸੇਖੋਂ ਨੇ ਕੀਤਾ ਅਗਲੀ ਖ਼ਬਰ ਨਾਸ਼ਪਤੀ ਪ੍ਰਫੁੱਲਿਤ ਕਰਨ ਲਈ ਕਰਵਾਇਆ ਜਾ ਰਿਹਾ ਜਨਰਲ ਇਜਲਾਸ- ਸੰਧੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।