25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਗੈੱਸ ਸਿਲੰਡਰਾਂ ਦੀ ਸਬਸਿਡੀ ਜਾਰੀ ਰੱਖਣ ਲਈ ਈ. ਕੇ. ਵਾਈ. ਸੀ. ਲਾਜ਼ਮੀ- ਬਿਕਰਮਜੀਤ ਸਿੰਘ

ਅਜੀਤ ਡੈਸਕ 05-11-2025
ਅਜਨਾਲਾ, 4 ਨਵੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਅਜਨਾਲਾ ਗੈੱਸ ਸਰਵਿਸ ਦੇ ਮੁੱਖ ਪ੍ਰਬੰਧਕ ਬਿਕਰਮਜੀਤ ਸਿੰਘ ਵਲੋਂ ਗੈੱਸ ਏਜੰਸੀ ਅਜਨਾਲਾ ਦੇ ਗ੍ਰਾਹਕਾਂ ਨੂੰ ਸੂਚਿਤ ਕਰਦਿਆਂ ਜਾਣਕਾਰੀ ਦਿੱਤੀ ਕਿ ਭਾਰਤ ਸਰਕਾਰ ਵਲੋਂ ਜਾਰੀ ਹੁਕਮਾਂ ਅਨੁਸਾਰ ਜਿਨ੍ਹਾਂ ਗ੍ਰਾਹਕਾਂ ਦੀ ਈ.ਕੇ.ਵਾਈ.ਸੀ. ਨਹੀਂ ਹੋਈ ਉਹ ਜਲਦ ਤੋਂ ਜਲਦ ਆ ਕੇ ਆਪਣੀ ਈ.ਕੇ.ਵਾਈ.ਸੀ. ਕਰਵਾ ਲੈਣ ਅਤੇ ਜਿਹੜੇ ਸਰਕਾਰ ਵਲੋਂ ਮੁਫ਼ਤ ਕੁਨੈਕਸ਼ਨ ਦਿੱਤੇ ਗਏ ਸੀ ਉਨ੍ਹਾਂ ਗ੍ਰਾਹਕਾਂ ਲਈ ਹਰ ਸਾਲ 31 ਮਾਰਚ ਤੋਂ ਪਹਿਲਾਂ ਈ.ਕੇ.ਵਾਈ.ਸੀ. ਕਰਵਾਉਣੀ ਲਾਜ਼ਮੀ ਹੈ ਨਹੀਂ ਤਾਂ ਉਨ੍ਹਾਂ ਦੀ ਸਬਸਿਡੀ ਬੰਦ ਕਰ ਦਿੱਤੀ ਜਾਵੇਗੀ | ਉਨ੍ਹਾਂ ਦੱਸਿਆ ਅਜਨਾਲਾ ਗੈੱਸ ਏਜੰਸੀ ਨਾਲ ਜੁੜੇ ਸਾਰੇ ਗ੍ਰਾਹਕਾਂ ਦੀ ਈ.ਕੇ.ਵਾਈ.ਸੀ. ਕੀਤੀ ਜਾ ਰਹੀ ਹੈ ਜੋ ਬਿਲਕੁਲ ਮੁਫ਼ਤ ਹੈ ਅਤੇ ਸਾਡੇ ਕਰਮਚਾਰੀ ਜਾਂ ਡਿਲੀਵਰੀ ਮੈਨ ਘਰੋਂ ਘਰੀਂ ਜਾ ਕੇ.ਈ ਕੇ.ਵਾਈ.ਸੀ. ਕਰ ਰਹੇ ਹਨ | ਉਨ੍ਹਾਂ ਅੱਗੇ ਦੱਸਿਆ ਅਜਨਾਲਾ ਗੈੱਸ ਸਰਵਿਸ ਦੇ ਮੁੱਖ ਦਫ਼ਤਰ ਸਾਈਾ ਮੰਦਰ ਫ਼ਤਿਹਗੜ੍ਹ ਚੂੜੀਆਂ ਰੋਡ ਬਾਈਪਾਸ ਵਿਖੇ ਆ ਕੇ ਵੀ ਗ੍ਰਾਹਕ ਈ.ਕੇ.ਵਾਈ.ਸੀ. ਕਰਵਾ ਸਕਦੇ ਹਨ | ਬਿਕਰਮਜੀਤ ਸਿੰਘ ਨੇ ਅੱਗੇ ਦੱਸਿਆ ਕਿ ਗੈੱਸ ਸਿਲੰਡਰ ਦੀ ਡਲਿਵਰੀ ਲੈਂਦੇ ਸਮੇਂ ਕੰਪਨੀ ਦੁਆਰਾ ਓ.ਟੀ.ਪੀ. ਸਿਲੰਡਰ ਡਲਿਵਰੀ ਕੋਡ ਦੇਣਾ ਲਾਜ਼ਮੀ ਹੈ ਤੇ ਉਸ ਤੋਂ ਬਗੈਰ ਸਿਲੰਡਰ ਦੀ ਡਲਿਵਰੀ ਨਹੀਂ ਹੋਵੇਗੀ | ਉਨ੍ਹਾਂ ਗ੍ਰਾਹਕਾਂ ਨੂੰ ਇਹ ਵੀ ਕਿਹਾ ਕਿ ਤੁਸੀਂ ਆਪਣੇ ਸਿਲੰਡਰ ਦੀ ਬੁਕਿੰਗ ਆਪਣੇ ਰਜਿਸਟਰ ਮੋਬਾਈਲ ਨੰਬਰ ਤੋਂ ਬੁਕਿੰਗ ਕਰਵਾਓ ਅਤੇ ਸਿਲੰਡਰ ਦੀ ਬੁਕਿੰਗ ਕਰਵਾਉਣ ਲਈ ਤੁਸੀਂ 77150-12345 ਤੇ ਕਾਲ ਕਰੋ |
ਪਿਛਲੀ ਖ਼ਬਰ ਸੰਤ ਬਾਬਾ ਝੰਡਾ ਸਿੰਘ ਸਕੂਲ ਦੇ ਬੱਚਿਆਂ ਨੇ ਨਗਰ ਕੀਰਤਨ 'ਚ ਕੀਤੀ ਪੇਸ਼ਕਾਰੀ ਅਗਲੀ ਖ਼ਬਰ ਪਿੰਡ ਕੋਹਾਲੀ ਵਿਖੇ ਪ੍ਰਕਾਸ਼ ਪੁਰਬ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।