ਬਾਬਾ ਬਕਾਲਾ ਸਾਹਿਬ, 3 ਦਸੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਹਿੰਦ ਦੀ ਚਾਦਰ ਸ੍ਰੀ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ, ਭਾਈ ਦਿਆਲਾ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਦੀ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਦੇ ਸਰਕਾਰੀ ਹਾਕੀ ਸਟੇਡੀਅਮ ਵਿਖੇ ਜੀ. ਟੀ. ਬੀ. ਹਾਕੀ ਸੁਸਾਇਟੀ ਬਾਬਾ ਬਕਾਲਾ ਸਾਹਿਬ ਵਲੋਂ ਹਾਕੀ ਟੂਰਨਾਮੈਂਟ (ਅੰਡਰ 14-16) ਅੱਜ ਅਮਿਟ ਯਾਦਾਂ ਛੱਡਦਾ ਸੰਪੰਨ ਹੋ ਗਿਆ | ਇਸ ਟੂਰਨਾਮੈਂਟ ਦਾ ਰਸਮੀਂ ਤਰਨਾ ਦਲ ਦੇ ਮੁਖੀ ਸਿੰਘ ਸਾਹਿਬ ਜਥੇ. ਬਾਬਾ ਜੋਗਾ ਸਿੰਘ ਨੇ ਕੀਤਾ | ਅੰਡਰ 16 ਵਿਚ ਬਾਬਾ ਬਕਾਲਾ ਸਾਹਿਬ ਦੀ ਹਾਕੀ ਕਲੱਬ ਨੇ ਹੌਲੀਵੁੱਡ ਸਕੂਲ ਹਰਦੋ ਝੰਡੇ (ਬਟਾਲਾ) ਕਲੱਬ ਨੂੰ 3-0 ਗੋਲਾਂ ਦੇ ਫਰਕ ਨਾਲ ਹਰਾਇਆ, ਜਦਕਿ ਅੰਡਰ 14 ਵਿਚ ਦੋਵੇਂ ਟੀਮਾਂ ਬਾਰਬਰ ਭਿੜੀਆਂ | ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਮੁੱਖ ਮਹਿਮਾਨ ਹਾਕੀ ਉਲੰਪੀਅਨ ਸ: ਹਰਪ੍ਰੀਤ ਸਿੰਘ ਮਡੇਰ ਐੱਸ. ਐੱਸ. ਪੀ. ਵਿਜੀਲੈਂਸ ਜਲੰਧਰ, ਸਵਿੰਦਰ ਸਿੰਘ ਸੰਧੂ ਸਾਬਕਾ ਕਮਾਂਡੈਂਟ ਪੰਜਾਬ ਪੁਲਿਸ, ਬਲਜੀਤ ਸਿੰਘ ਭੁੱਲਰ ਏ.ਆਈ.ਜੀ., ਅਵਤਾਰ ਸਿੰਘ ਭੁੱਲਰ, ਡਾ: ਵਰਿੰਦਰ ਸਿੰਘ ਭੁੱਲਰ ਜੈਂਟਲ, ਬਿਕਰਮਜੀਤ ਸਿੰਘ ਕਾਕਾ (ਰੇਲਵੇ) ਨੇ ਸਾਂਝੇ ਤੌਰ 'ਤੇ ਕੀਤੀ | ਇਸ ਤੋਂ ਇਲਾਵਾ ਪਹਿਲੇ ਅਤੇ ਦੂਸਰੇ ਦਿਨਾਂ ਦੇ ਮੈਚਾਂ ਦੇ ਰਸਮੀਂ ਉਦਘਟਾਨ ਹਾਕੀ ਉਲੰਪੀਅਨ ਸ: ਜਰਮਨਜੀਤ ਸਿੰਘ, ਸਾਬਕਾ ਵਿਧਾਇਕ ਜਥੇਦਾਰ ਬਲਜੀਤ ਸਿੰਘ ਜਲਾਲ ਉਸਮਾ, ਭਾਈ ਗੁਰਪ੍ਰੀਤ ਸਿੰਘ ਮੱਲੇਵਾਲ ਮੈਨੇਜਰ ਗੁ: ਨੌਵੀਂ ਪਾਤਸ਼ਾਹੀ, ਸੁਰਜੀਤ ਸਿੰਘ ਕੰਗ ਪ੍ਰਧਾਨ ਨਗਰ ਪੰਚਾਇਤ ਬਾਬਾ ਬਕਾਲਾ ਸਾਹਿਬ ਨੇ ਕੀਤੇ | ਇਸ ਮੌਕੇ ਸਰਵ ਸ੍ਰੀ ਪਿ੍ੰਸੀਪਲ ਦਿਲਬਾਗ ਸਿੰਘ ਭੁੱਲਰ, ਅਮਰਜੀਤ ਸਿੰਘ ਸੋਨੂੰ (ਰੇਲਵੇ), ਪਿ੍ੰਸੀਪਲ ਦਿਲਬਾਗ ਸਿੰਘ ਮਾਨ, ਗੁਰਮੀਤ ਸਿੰਘ ਬਾਜਵਾ, ਸਰਦੂਲ਼ ਸਿੰਘ ਖਹਿਰਾ, ਰਾਜਵੰਤ ਸਿਮਘ ਰਾਜੂ, ਅਮਰੀਕ ਸਿੰਘ ਬੇਦਾਦਪੁਰ, ਕੌਂਸਲਰ ਸੁਖਚੈਨ ਸਿੰਘ ਗਿੱਲ, ਜਸਵਿੰਦਰਪਾਲ ਸਿੰਘ ਜੱਸ, ਸੁਖਵਿੰਦਰ ਸਿੰਘ ਬਿੱਟਾ, ਡਾ: ਕੁਲਵੰਤ ਸਿੰਘ ਬਾਠ, ਮਲਕੀਅਤ ਸਿੰਘ ਕੋਚ, ਸਤਨਾਮ ਸਿੰਘ, ਸੁਖਨੰਦਨ ਸਿੰਘ ਕੰਗ, ਕੌਂਸਲਰ ਕੁਲਦੀਪ ਸਿੰਘ ਧਾਮੀ, ਹਰਪ੍ਰੀਤ ਸਿੰਘ ਬਦੇਸ਼ਾ, ਧੀਰਜਪਾਲ ਸਿੰਘ ਬੱਲ, ਸੂਬੇਦਾਰ ਹਰਜੀਤ ਸਿੰਘ, ਕੌਂਸਲਰ ਜੈਮਲ ਸਿੰਘ ਬੁੱਲਰ, ਬਲਜੀਤ ਸਿੰਘ, ਰਾਜਵਿੰਦਰ ਸਿੰਘ ਮਾਹਲਾ ਤੇ ਹੋਰ ਕਲੱਬ ਦੇ ਅਹੁਦੇਦਾਰ ਹਾਜ਼ਰ ਸਨ |
ਤਿੰਨ ਰੋਜ਼ਾ ਹਾਕੀ ਟੂਰਨਾਮੈਂਟ ਕਰਵਾਇਆ
ਅਜੀਤ ਡੈਸਕ
04-12-2025