16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

'ਆਪ' ਨੇ ਜ਼ਿਲ੍ਹਾ ਪ੍ਰੀਸ਼ਦ ਤੇ ਸੰਮਤੀ ਚੋਣਾਂ 'ਚ ਉਮੀਦਵਾਰ ਉਤਾਰਨ 'ਚ ਮਾਰੀ ਸਿਆਸੀ ਬਾਜ਼ੀ-ਧਾਲੀਵਾਲ <br/>

ਅਜੀਤ ਡੈਸਕ 04-12-2025

ਜਗਦੇਵ ਕਲਾਂ, 3 ਦਸੰਬਰ (ਸ਼ਰਨਜੀਤ ਸਿੰਘ ਗਿੱਲ)-ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਹਲਕਾ ਅਜਨਾਲਾ ਦੇ 3 ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀਆਂ ਦੇ 32 ਮੈਂਬਰਾਂ ਦੇ ਚੋਣ ਹਲਕਿਆਂ ਤੋਂ ਉਮੀਦਵਾਰ ਐਲਾਨ ਕੇ ਸਿਆਸੀ ਬਾਜ਼ੀ ਮਾਰ ਲਈ ਹੈ | ਇਹ ਪ੍ਰਗਟਾਵਾ ਇੱਥੋਂ ਜਾਰੀ ਪ੍ਰੈਸ ਬਿਆਨ ਰਾਹੀਂ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਕਰਦਿਆਂ ਕਿਹਾ ਕਿ ਕਾਂਗਰਸ, ਭਾਜਪਾ, ਅਕਾਲੀ ਦਲ ਤੇ ਹੋਰ ਸਿਆਸੀ ਧਿਰਾਂ ਜਿੱਥੇ ਆਪਣੇ ਆਪਣੇ ਸੰਭਾਵੀ ਉਮੀਦਵਾਰਾਂ ਦੀ ਸੂਚੀ ਨੂੰ ਅੰਤਿਮ ਰੂਪ ਦੇਣ ਲਈ ਸੋਚ ਕਰ ਰਹੀਆਂ ਹਨ, ਉਥੇ ਸੱਤਾਧਾਰੀ ਆਮ ਆਦਮੀ ਪਾਰਟੀ ਪਹਿਲ ਕਦਮੀ ਕਰਦਿਆਂ ਅੱਜ ਬਕਾਇਦਾ ਪਾਰਟੀ ਟਿਕਟ 'ਤੇ ਚੋਣ ਲੜਣ ਵਾਲੇ ਉਮੀਦਵਾਰਾਂ ਨੂੰ ਚੋਣ ਮੈਦਾਨ ਵਿਚ ਉਤਾਰ ਦਿੱਤਾ ਹੈ | ਸ. ਧਾਲੀਵਾਲ ਨੇ ਚੋਣ ਮੈਦਾਨ 'ਚ ਉਤਾਰੇ ਗਏ ਉਮੀਦਵਾਰਾਂ ਦਾ ਖੁਲਾਸਾ ਕਰਦਿਆਂ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਦੇ ਜ਼ੋਨ ਹਲਕਾ ਚਮਿਆਰੀ ਤੋਂ ਮਨਦੀਪ ਕੌਰ, ਜ਼ੋਨ ਵਿਛੋਆ ਤੋਂ ਬਲਜੀਤ ਸਿੰਘ, ਜ਼ੋਨ ਰਮਦਾਸ ਤੋਂ ਬਲਜਿੰਦਰ ਕੌਰ ਪਾਰਟੀ ਉਮੀਦਵਾਰ ਹੋਣਗੇ | ਜਦੋਂਕਿ ਬਲਾਕ ਸੰਮਤੀਆਂ ਦੇ ਜ਼ੋਨ ਗੱਗੋਮਾਹਲ ਤੋਂ ਸਵਿੰਦਰ ਕੌਰ, ਜਗਦੇਵ ਖੁਰਦ ਤੋਂ ਰਣਜੀਤ ਸਿੰਘ, ਡੱਲਾ ਰਾਜਪੂਤਾਂ ਤੋਂ ਹਰਦੇਵ ਸਿੰਘ, ਬਲੜਵਾਲ ਤੋਂ ਕਸ਼ਮੀਰ ਸਿੰਘ, ਸਾਰੰਗਦੇਵ ਤੋਂ ਚਰਨਜੀਤ ਕੌਰ, ਜਾਫਰਕੋਟ ਤੋਂ ਮਲੂਕ ਸਿੰਘ, ਚੱਕ ਔਲ ਤੋਂ ਸਰਬਜੀਤ ਸਿੰਘ, ਗੁਜਰਪੁਰਾ ਤੋਂ ਦਲਜੀਤ ਕੌਰ, ਪੰਡੋਰੀ ਸੁੱਖਾ ਸਿੰਘ ਤੋਂ ਲਵਕਰਨ ਸਿੰਘ, ਉਗਰ ਔਲ਼ਖ ਤੋਂ ਹਰਜੀਤ ਕੌਰ, ਭਲਾ ਪਿੰਡ ਤੋਂ ਹਰਪ੍ਰੀਤ ਕੌਰ, ਧਾਰੀਵਾਲ ਕਲੇਰ ਤੋਂ ਰਣਜੀਤ ਕੌਰ, ਚਮਿਆਰੀ ਤੋਂ ਹਰਜੋਤ ਕੌਰ, ਕਾਮਲਪੁਰਾ ਤੋਂ ਜੋਗਿੰਦਰ ਕੌਰ, ਤੇੜਾ ਕਲਾਂ ਤੋਂ ਜ਼ੈਲਦਾਰ ਗੁਰਸ਼ਰਨ ਸਿੰਘ ਲਾਡੀ ਤੇੜਾ, ਸਹਿੰਸਰਾ ਕਲਾਂ ਤੋਂ ਸੁਖਜਿੰਦਰ ਕੌਰ, ਸੰਤੂਨੰਗਲ ਤੋਂ ਪਲਵਿੰਦਰ ਕੌਰ, ਘੋਹਨੇਵਾਲਾ ਤੋਂ ਸਰਪੰਚ ਪਿ੍ਥੀਪਾਲ ਸਿੰਘ ਘੋਹਨੇਵਾਲਾ, ਮਹਿਮਦ ਮੰਦਰਾਂਵਾਲਾ ਤੋਂ ਜਗਦੀਸ਼ ਦਵਿੰਦਰ ਕੌਰ, ਨੰਗਲ ਸੋਹਲ ਤੋਂ ਪਰਮਜੀਤ ਕੌਰ, ਅਵਾਣ ਨੇੜੇ ਰਮਦਾਸ ਤੋਂ ਸੁਖਜਿੰਦਰ ਸਿੰਘ, ਥੋਬਾ ਤੋਂ ਕੁਲਵੰਤ ਸਿੰਘ, ਸੂਫੀਆਂ ਤੋਂ ਪਲਵਿੰਦਰ ਕੌਰ, ਅੱਬੂਸੈਦ ਤੋਂ ਕਵਲਜੀਤ ਕੌਰ, ਡਿਆਲ ਭੜੰਗ ਤੋਂ ਪਲਵਿੰਦਰ ਸਿੰਘ, ਸੁਧਾਰ ਤੋਂ ਅਮਰਜੀਤ ਕੌਰ, ਵਿਛੋਆ ਤੋਂ ਰਜਿੰਦਰ ਸਿੰਘ, ਮੋਹਣ ਭੰਡਾਰੀਆਂ ਤੋਂ ਬਲਰਾਜ ਸਿੰਘ, ਚੱਕ ਸਿਕੰਦਰ ਤੋਂ ਅਮਰੀਕ ਕੌਰ, ਤਲਵੰਡੀ ਨਾਹਰ ਤੋਂ ਪਲਵਿੰਦਰ ਸਿੰਘ, ਸੰਗਤਪੁਰਾ ਤੋਂ ਸੁਖਮੀਤ ਸਿੰਘ, ਝੰਡੇਰ ਤੋਂ ਨਿਰਮਲ ਕੌਰ ਨੂੰ ਪਾਰਟੀ ਵਲੋਂ ਬਲਾਕ ਸੰਮਤੀ ਜੋਨਾਂ ਤੋਂ ਉਮੀਦਵਾਰ

ਪਿਛਲੀ ਖ਼ਬਰ ਅੰਮਿ੍ਤਸਰ ਗਰੁੱਪ ਆਫ਼ ਕਾਲਜ਼ਿਸ ਦੇ ਐਗਰੋ ਫਾਰਮ 'ਚ ਬੱਚਿਆਂ ਨੂੰ ਜੋੜਿਆ ਜਾ ਰਿਹੈ ਬਾਗ ਆਧਾਰਿਤ ਖੇਤੀ ਨਾਲ ਅਗਲੀ ਖ਼ਬਰ ਤਿੰਨ ਰੋਜ਼ਾ ਹਾਕੀ ਟੂਰਨਾਮੈਂਟ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।