ਸਠਿਆਲਾ, 3 ਦਸੰਬਰ (ਜਗੀਰ ਸਿੰਘ ਸਫਰੀ)- ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਬਾਬਾ ਬਕਾਲਾ ਸਾਹਿਬ ਦੇ ਇੰਚਾਰਜ ਤੇ ਸਾਬਕਾ ਵਿਧਾਇਕ ਜਥੇ: ਬਲਜੀਤ ਸਿੰਘ ਜਲਾਲਉਸਮਾ ਵਲੋਂ ਜ਼ੋਨ ਬੇਦਾਦਪੁਰ ਤੋਂ ਇੰਸ: ਸਰਬਜੀਤ ਸਿੰਘ ਬੱਲ ਤੇ ਜ਼ੋਨ ਸਠਿਆਲਾ ਤੋਂ ਰਣਜੀਤ ਕੌਰ ਬੱਲ ਅਕਾਲੀ ਦਲ ਬਾਦਲ ਦੇ ਉਮੀਦਵਾਰ ਐਲਾਨੇ ਗਏ ਹਨ | ਇਸ ਬਾਰੇ ਸਾਬਕਾ ਵਿਧਾਇਕ ਜਲਾਲ ਉਸਮਾ ਨੇ ਕਿਹਾ ਕਿ ਜ਼ੋਨ ਬੇਦਾਦਪੁਰ ਤੋਂ ਸਰਬਜੀਤ ਸਿੰਘ ਬੱਲ ਪੰਜਾਬ ਪੁਲਿਸ ਮਹਿਕਮੇਂ ਤੋਂ ਬਤੌਰ ਇੰਸਪੈਕਟਰ ਸੇਵਾ ਮੁਕਤ ਹੋਏ ਹਨ | ਇਸ ਮੌਕੇ ਇੰਸ: ਸਰਬਜੀਤ ਸਿੰਘ ਬੱਲ ਨੇ ਦੱਸਿਆ ਕਿ ਉਹ ਇੰਡੀਅਨ ਲੇਵਲ ਦੇ ਖਿਡਾਰੀ ਰਹੇ ਹਨ | ਉਨ੍ਹਾਂ ਨੇ ਕਿਹਾ ਕਿ ਉਹ ਪਿੰਡ ਬੇਦਾਦਪੁਰ, ਠੱਠੀਆਂ, ਸਠਿਆਲਾ ਦੀ ਜਨਤਾ ਦੀ ਸੇਵਾ ਲਈ ਮੈਨੂੰ ਸਾਬਕਾ ਵਿਧਾਇਕ ਜਲਾਲਉਸਮ ਨੇ ਯੋਗ ਸਮਝ ਕੇ ਚੋਣ ਮੈਦਾਨ 'ਚ ਉਤਾਰਿਆ ਹੈ | ਇਸ ਮੌਕੇ ਗਿਆਨੀ ਬੂਟਾ ਸਿੰਘ ਬੱਲ ਨੇ ਦੱਸਿਆ ਹੈ ਕਿ ਪਾਰਟੀ ਵਲੋਂ ਰਣਜੀਤ ਕੌਰ ਬੱਲ ਨੂੰ ਜ਼ੋਨ ਸਠਿਆਲਾ ਤੇ ਨਾਨਕਸਰ ਨਗਰ ਸਠਿਆਲਾ ਤੋਂ ਟਿਕਟ ਦੇ ਕੇ ਨਿਵਾਜਿਆ ਹੈ | ਇਸ ਮੌਕੇ ਸਰਪੰਚ ਗੁਰਜਿੰਦਰ ਸਿੰਘ ਗਿੰਦਾ, ਸਰਕਲ ਪ੍ਰਧਾਨ ਬੂਟਾ ਸਿੰਘ, ਸਾ: ਸਰਪੰਚ ਦਲਵਿੰਦਰ ਸਿੰਘ, ਰਣਜੀਤ ਸਿੰਘ ਮੱਲ੍ਹੀ, ਜਸਬੀਰ ਸਿੰਘ ਚੱਠਾ ਆਦਿ ਨੇ ਕਿਹਾ ਕਿ ਉਕਤ ਉਮੀਦਵਾਰਾਂ ਨੂੰ ਸ਼ਾਨਦਾਰ ਜਿੱਤ ਦਿਆਵਾਂਗੇ |