ਨਵਾਂ ਪਿੰਡ, 3 ਦਸੰਬਰ (ਜਸਪਾਲ ਸਿੰਘ)-14 ਦਸੰਬਰ ਨੂੰ ਹੋਣ ਜਾ ਰਹੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਲਈ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਅਧੀਨ ਜ਼ੋਨ ਮੱਖਣਵਿੰਡੀ ਤੋਂ ਕਾਂਗਰਸ ਸੰਮਤੀ ਮੈਂਬਰ ਉਮੀਦਵਾਰ ਅਰਜਿੰਦਰ ਸਿੰਘ ਛੀਨਾ ਉਰਫ ਸੁੱਖ ਛੀਨਾ ਵਲੋਂ ਜ਼ੋਨ ਅਧੀਨ ਪਿੰਡ ਮੱਖਣਵਿੰਡੀ, ਛੀਨਾ, ਰਾਏਪੁਰ ਕਲਾਂ, ਮੈਹਣੀਆਂ ਬ੍ਰਾਹਮਣਾ, ਮੀਰਾਂ ਚੱਕ, ਜੀਵਨ ਪੰਧੇਰ ਤੇ ਖਜ਼ਾਲਾ ਤੋਂ ਚੋਣ ਪ੍ਰਚਾਰ ਦਾ ਆਗਾਜ਼ ਕੀਤਾ ਗਿਆ | ਇਸ ਮੌਕੇ ਸਾਬਕਾ ਸਰਪੰਚ ਪਲਵਿੰਦਰ ਸਿੰਘ ਖਜ਼ਾਲਾ, ਸਾਬਕਾ ਸਰਪੰਚ ਜਸਵੰਤ ਸਿੰਘ ਮੱਖਣਵਿੰਡੀ, ਸਰਬਜੀਤ ਸਿੰਘ ਮੱਖਣਵਿੰਡੀ ਤੇ ਰਾਜ ਸੰਧੂ ਰਾਏਪੁਰ ਕਲਾਂ ਵਲੋਂ ਸੁੱਖ ਛੀਨਾ ਦੀ ਜਿੱਤ ਦਾ ਦਾਅਵਾ ਕਰਦਿਆਂ ਕਿਹਾ ਕਿ ਜ਼ੋਨ ਅਧੀਨ ਵੱਖ-ਵੱਖ ਪਿੰਡਾਂ ਤੋਂ ਮਿਲ ਰਹੇ ਭਰਵੇਂ ਹੁੰਗਾਰੇ ਦੇ ਚਲਦਿਆਂ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਦੀ ਅਗਵਾਈ 'ਚ ਸੰਮਤੀ ਚੋਣ ਜਿੱਤ ਕੇ ਕਾਂਗਰਸ ਦੀ ਝੋਲੀ ਪਾਉਣਗੇ | ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਡੈਨੀ ਬੰਡਾਲਾ ਦੀ ਅਗਵਾਈ 'ਚ ਬਲਾਕ ਜੰਡਿਆਲਾ ਦੀਆਂ ਸਾਰੀਆਂ ਸੰਮਤੀਆਂ ਜਿੱਤ ਕੇ ਕਾਂਗਰਸ ਦਾ ਚੇਅਰਮੈਨ ਬਣੇਗਾ | ਇਸ ਮੌਕੇ ਬਲਜੀਤ ਸਿੰਘ ਢਿੱਲੋਂ ਰਾਏਪੁਰ ਕਲਾਂ, ਹਰਜਿੰਦਰ ਸਿੰਘ ਰਾਏਪੁਰ ਕਲਾਂ, ਵਰਿੰਦਰ ਸਿੰਘ, ਹਰਭਿੰਦਰ ਸਿੰਘ, ਗੁਰਲਾਲ ਸਿੰਘ, ਹੈਪੀ ਪੰਡਿਤ ਤੇ ਬਾਬਾ ਚਾਨਣ ਸਿੰਘ ਮੱਖਣਵਿੰਡੀ, ਸਾਬਕਾ ਸਰਪੰਚ ਨਿਸ਼ਾਨ ਸਿੰਘ ਛੀਨਾ ਤੇ ਗਾਮੋ ਰਾਏਪੁਰ ਆਦਿ ਹਾਜ਼ਰ ਸਨ |