12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਜਮਹੂਰੀ ਕਿਸਾਨ ਸਭਾ ਪੰਜਾਬ ਵਲੋਂ ਬਿਜਲੀ ਅਤੇ ਬੀਜ ਬਿੱਲ 2025 ਖ਼ਿਲਾਫ਼ ਸਰਹੱਦੀ ਪਿੰਡਾਂ ਵਿਚ ਰੋਸ ਪ੍ਰਦਰਸ਼ਨ

ਅਜੀਤ ਡੈਸਕ 26-12-2025
ਅਜਨਾਲਾ, 25 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਲੋਕ ਵਿਰੋਧੀ ਭਾਜਪਾ ਦੀ ਮੋਦੀ ਸਰਕਾਰ ਵਲੋਂ ਲਿਆਂਦੇ ਗਏ ਆਮ ਲੋਕਾਂ ਦੀ ਜ਼ਿੰਦਗੀ 'ਚ ਹਨ੍ਹੇਰਾ ਲਿਆਉਣ ਵਾਲਾ ਕਾਲਾ ਬਿਜਲੀ ਬਿੱਲ 2025 ਤੇ ਖੇਤੀ ਵਿਰੋਧੀ ਬੀਜ ਬਿੱਲ 2025 ਨੂੰ ਵਾਪਸ ਕਰਵਾਉਣ ਅਤੇ ਮਨਰੇਗਾ ਸਕੀਮ ਉੱਪਰ ਬੁਲਡੋਜ਼ਰ ਫੇਰਨ ਵਿਰੁੱਧ ਅਤੇ ਮਜ਼ਦੂਰਾਂ ਖ਼ਿਲਾਫ਼ ਚਾਰ ਕੋਡਾਂ ਨੂੰ ਰੱਦ ਕਰਾਉਣ ਤੇ ਆਰ.ਐੱਸ.ਐੱਸ-ਭਾਜਪਾ ਦੀ ਮੋਦੀ ਸਰਕਾਰ ਦੇ ਲੋਕ ਵਿਰੋਧੀ ਫਿਰਕੂ-ਫਾਸ਼ੀਵਾਦੀ ਏਜੰਡੇ ਨੂੰ ਭਾਂਜ ਦੇਣ ਵਾਸਤੇ ਲੋਕ ਲਹਿਰ ਪ੍ਰਚੰਡ ਕਰਨ ਹਿੱਤ ਜਮਹੂਰੀ ਕਿਸਾਨ ਸਭਾ ਪੰਜਾਬ ਵਲੋਂ ਪਿੰਡ ਲਾਲਵਾਲਾ 'ਚ ਕੁਲਦੀਪ ਸਿੰਘ, ਤਲਵੰਡੀ ਰਾਏ ਦਾਦੂ ਵਿਖੇ ਚਰਨਜੀਤ ਸਿੰਘ, ਤੇੜਾਂ ਰਾਜਪੂਤਾਂ 'ਚ ਸਾ: ਸਰਪੰਚ ਲਖਬੀਰ ਸਿੰਘ ਤੇੜਾਂ ਤੇ ਪਿੰਡ ਸਰਾਂ ਵਿਚ ਕੁਲਵਿੰਦਰ ਸਿੰਘ ਦੀ ਅਗਵਾਈ 'ਚ ਪ੍ਰਭਾਵਸ਼ਾਲੀ ਮੀਟਿੰਗਾਂ ਕਰਕੇ ਰੋਸ ਪ੍ਰਦਰਸ਼ਨ ਕੀਤੇ ਗਏ | ਇਸ ਦੌਰਾਨ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਤੇ ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂ ਡਾ. ਸਤਨਾਮ ਸਿੰਘ ਅਜਨਾਲਾ, ਪ੍ਰਧਾਨ ਲਖਬੀਰ ਸਿੰਘ ਤੇੜਾ ਅਤੇ ਕੁਲਦੀਪ ਸਿੰਘ ਅਜਨਾਲਾ ਨੇ ਦੱਸਿਆ ਕਿ ਜੇਕਰ ਅਜਿਹੇ ਕਾਲੇ ਬਿੱਲ ਕਾਨੂੰਨ ਬਣ ਜਾਂਦੇ ਹਨ ਤਾਂ ਸਾਨੂੰ ਫਿਰ ਤੇਲ ਵਾਲੇ ਦੀਵੇ ਜਗਾਉਣੇ ਪੈਣਗੇ ਕਿਉਂਕਿ ਬਿਜਲੀ ਬਹੁਤ ਮਹਿੰਗੀ ਹੋ ਜਾਵੇਗੀ, ਬੀਜ ਬਿੱਲ ਪਾਸ ਹੋਣ ਨਾਲ ਸਾਡੀ ਸਮੁੱਚੀ ਖੇਤੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਜਾਵੇਗੀ | ਉਕਤ ਆਗੂਆਂ ਨੇ ਅੱਗੇ ਦੱਸਿਆ ਕਿ ਪਿੰਡਾਂ ਵਿਚ ਪਹਿਲਾਂ ਹੀ ਰੁਜ਼ਗਾਰ ਦੇ ਕੋਈ ਸਾਧਨ ਨਹੀਂ ਹਨ ਜਿਹੜਾ ਮਾੜਾ ਮੋਟਾ ਟੁੱਟਵੇਂ ਰੂਪ 'ਚ ਮਨਰੇਗਾ ਤੋਂ ਰੁਜ਼ਗਾਰ ਮਿਲਦਾ ਸੀ ਉਹ ਵੀ ਜਾਂਦਾ ਰਹੇਗਾ, ਮਜ਼ਦੂਰਾਂ ਵਲੋਂ ਜੋ 100 ਸਾਲਾਂ ਦੇ ਘੋਲ ਨਾਲ ਮਜ਼ਦੂਰ ਪੱਖੀ 44 ਕਾਨੂੰਨ ਬਣਾਏ ਸਨ ਉਹ ਮੋਦੀ ਸਰਕਾਰ ਵਲੋਂ ਖ਼ਤਮ ਕਰਨ ਨਾਲ ਅਤੇ ਮਜ਼ਦੂਰ ਵਿਰੋਧੀ ਚਾਰ ਲੇਵਰ ਕੋਡਾਂ ਲਾਗੂ ਹੋਣ ਨਾਲ ਮਜ਼ਦੂਰਾਂ ਦੀ ਦਿਹਾੜੀ 12 ਘੰਟੇ ਹੋ ਜਾਵੇਗੀ, ਅਜਿਹਾ ਵਾਪਰਨ ਨਾਲ ਮਜ਼ਦੂਰਾਂ ਦੀ ਜ਼ਿੰਦਗੀ ਤਬਾਹ ਹੋ ਜਾਵੇਗੀ | ਇਸ ਮੌਕੇ ਨੰਬਰਦਾਰ ਗੁਰਜਿੰਦਰ ਸਿੰਘ ਸਰਾਂ, ਅਮਰਜੀਤ ਕੌਰ ਤੇ ਅਮਰੀਕ ਕੌਰ ਲਾਲਵਾਲਾ, ਰਛਪਾਲ ਸਿੰਘ ਤਲਵੰਡੀ, ਮਨਜੀਤ ਕੌਰ, ਬਲਵਿੰਦਰ ਕੌਰ, ਜਸਪ੍ਰੀਤ ਕੌਰ ਸਰਾਂ, ਪ੍ਰਗਟ ਸਿੰਘ ਅਤੇ ਨਵਦੀਪ ਕੌਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਬਾਰ ਐਸੋਸੀਏਸ਼ਨ ਅਜਨਾਲਾ ਦੇ ਮੈਂਬਰਾਂ ਨੇ ਐਡਵੋਕੇਟ ਹਰਪਾਲ ਸਿੰਘ ਨਿੱਝਰ ਨੂੰ ਕੀਤਾ ਸਨਮਾਨਿਤ ਅਗਲੀ ਖ਼ਬਰ ਬਾਬਾ ਬਕਾਲਾ ਵਿਖੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਵਸ 'ਸਫ਼ਰ-ਏ-ਸ਼ਹਾਦਤ' ਸ਼ਰਧਾ ਤੇ ਸਤਿਕਾਰ ਨਾਲ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।