12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਪੀਰਾਂ ਦੀ ਦਰਗਾਹ ’ਤੇ ਸਾਲਾਨਾ ਮੇਲਾ ਕਰਵਾਇਆ

ਚੋਗਾਵਾਂ, 11 ਅਗਸਤ (ਗੁਰਵਿੰਦਰ ਸਿੰਘ ਕਲਸੀ)- ਪਿੰਡ ਮੁਮੰਦ ਸੌੜੀਆਂ ਵਿਖੇ ਪੀਰ ਬਾਬਾ ਨੂਰ ਸ਼ਾਹ ਵਲੀ ਦਰਗਾਹ ਦਾ ਸਾਲਾਨਾ ਸੱਭਿਆਚਾਰਕ ਮੇਲਾ ਸਮੂਹ ਨਗਰ ਤੇ ਐੱਨ. ਆਰ.

ਅਜੀਤ ਡੈਸਕ 12-08-2026
ਚੋਗਾਵਾਂ, 11 ਅਗਸਤ (ਗੁਰਵਿੰਦਰ ਸਿੰਘ ਕਲਸੀ)- ਪਿੰਡ ਮੁਮੰਦ ਸੌੜੀਆਂ ਵਿਖੇ ਪੀਰ ਬਾਬਾ ਨੂਰ ਸ਼ਾਹ ਵਲੀ ਦਰਗਾਹ ਦਾ ਸਾਲਾਨਾ ਸੱਭਿਆਚਾਰਕ ਮੇਲਾ ਸਮੂਹ ਨਗਰ ਤੇ ਐੱਨ.ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਦਰਗਾਹ ਉਪਰ ਵੱਡੀ ਗਿਣਤੀ ਵਿਚ ਸੰਗਤਾਂ ਨੇ ਮੱਥਾ ਟੇਕਿਆ। ਮਨੋਕਾਮਨਾਵਾਂ ਪੂਰੀਆਂ ਹੋਣ ’ਤੇ ਦਰਗਾਹ ‘ਤੇ ਫਲ ਮਠਿਆਈਆਂ ਅਤੇ ਚੂਰਮੇ ਦੇ ਪ੍ਰਸ਼ਾਦ ਚੜਾਏ। ਮੇਲੇ ਦੀ ਰਸਮੀ ਸ਼ੁਰੂਆਤ ਸੇਵਾਦਾਰਾਂ ਨੇ ਦਰਗਾਹ ਉੱਪਰ ਚਾਦਰ ਚੜਾ ਕੇ ਕੀਤੀ। ਉਪਰੰਤ ਪੰਜਾਬੀ ਗਾਇਕ ਜੋੜੀ ਜੀਤ ਕੋਟਲੀ ਤੇ ਪ੍ਰੀਤ ਕੋਟਲੀ ਨੇ ਆਏ ਹੋਏ ਸਰੋਤਿਆਂ ਦਾ ਭਰਪੂਰ ਮਨੋਰੰਜਨ ਕੀਤਾ। ਇਸ ਮੌਕੇ ਸਰਪੰਚ ਸਾਹਿਬ ਸਿੰਘ, ਸਰਪੰਚ ਪ੍ਰਗਟ ਸਿੰਘ, ਮੈਂਬਰ ਦਿਆਲ ਸਿੰਘ, ਕੁਲਵਿੰਦਰ ਸਿੰਘ ਸਾਬਕਾ ਸਰਪੰਚ, ਹੀਰਾ ਸਿੰਘ, ਟਹਿਲ ਸਿੰਘ ਮੈਂਬਰ, ਹਰਭਜਨ ਸਿੰਘ ਮੈਂਬਰ, ਜੱਗਾ ਪਹਿਲਵਾਨ, ਹਰਜੀਤ ਸਿੰਘ, ਕੁਲਦੀਪ ਸਿੰਘ ਕਾਲੂ, ਅਰਸ਼ਦੀਪ ਸਿੰਘ, ਲਖਵਿੰਦਰ ਸਿੰਘ ਫੌਜੀ, ਹਰਜਿੰਦਰ ਸਿੰਘ, ਗੋਰਾ ਠੇਕੇਦਾਰ, ਸਾਹਿਬ ਸਿੰਘ ਅੰਗਰੇਜ ਸਿੰਘ ਯੂ.ਐੱਸ.ਏ, ਗੁਰਪ੍ਰੀਤ ਸਿੰਘ ਇਟਲੀ ਪ੍ਰਿਤਪਾਲ ਸਿੰਘ ਦੁਬਈ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਪਿੰਡ ਕਾਵੇਂ ਤੋਂ ਜੈਕਾਰਿਆਂ ਦੀ ਗੂੰਜ ’ਚ ਤੀਰਥ ਯਾਤਰਾ ਬੱਸ ਰਵਾਨਾ ਅਗਲੀ ਖ਼ਬਰ ਜ਼ੋਨ ਪੱਧਰ ਖੇਡਾਂ ’ਚ ਸ੍ਰੀ ਗੁਰੂ ਹਰਿਕ੍ਰਿਸ਼ਨ ਸਕੂਲ ਰਸੂਲਪੁਰ ਕਲਾਂ ਦੀਆਂ ਗਤਕਾ ਟੀਮਾਂ ਅੱਵਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।