12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਬਾਰ ਐਸੋਸੀਏਸ਼ਨ ਅਜਨਾਲਾ ਦੇ ਮੈਂਬਰਾਂ ਨੇ ਐਡਵੋਕੇਟ ਹਰਪਾਲ ਸਿੰਘ ਨਿੱਝਰ ਨੂੰ ਕੀਤਾ ਸਨਮਾਨਿਤ

ਅਜੀਤ ਡੈਸਕ 26-12-2025
ਅਜਨਾਲਾ, 25 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਆਮ ਆਦਮੀ ਪਾਰਟੀ ਹਾਈਕਮਾਂਡ ਵਲੋਂ ਪਿਛਲੇ ਦਿਨੀਂ 'ਆਪ' ਕਾਨੂੰਨੀ ਵਿੰਗ ਮਾਝਾ ਜ਼ੋਨ ਦੇ ਨਿਯੁਕਤ ਕੀਤੇ ਇੰਚਾਰਜ ਐਡਵੋਕੇਟ ਹਰਪਾਲ ਸਿੰਘ ਨਿੱਝਰ ਜੋ ਕਿ ਬਾਰ ਐਸੋਸੀਏਸ਼ਨ ਅਜਨਾਲਾ ਦੇ ਪ੍ਰਧਾਨ ਵੀ ਹਨ, ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਬਾਰ ਦੇ ਸੀਨੀਅਰ ਮੀਤ ਪ੍ਰਧਾਨ ਐਡਵੋਕੇਟ ਅੰਮਿ੍ਤਪਾਲ ਸਿੰਘ ਮੁਹਾਰ ਅਤੇ ਸਕੱਤਰ ਸੁਖਚਰਨਜੀਤ ਸਿੰਘ ਵਿੱਕੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਡੇ ਲਈ ਵੱਡੇ ਮਾਣ ਵਾਲੀ ਗੱਲ ਹੈ ਕਿ ਬਾਰ ਐਸੋਸੀਏਸ਼ਨ ਦੇ 8ਵੀਂ ਵਾਰ ਪ੍ਰਧਾਨ ਵਜੋਂ ਸੇਵਾਵਾਂ ਨਿਭਾਅ ਰਹੇ ਵਕੀਲ ਭਾਈਚਾਰੇ ਦੇ ਹਰਮਨ ਪਿਆਰੇ ਆਗੂ ਐਡਵੋਕੇਟ ਹਰਪਾਲ ਸਿੰਘ ਨਿੱਝਰ ਨੂੰ ਆਮ ਆਦਮੀ ਪਾਰਟੀ ਕਾਨੂੰਨੀ ਵਿੰਗ ਮਾਝਾ ਜ਼ੋਨ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ | ਇਸ ਮੌਕੇ ਗੱਲਬਾਤ ਕਰਦਿਆਂ ਮਾਝਾ ਜ਼ੋਨ ਇੰਚਾਰਜ ਤੇ ਬਾਰ ਐਸੋਸੀਏਸ਼ਨ ਅਜਨਾਲਾ ਦੇ ਪ੍ਰਧਾਨ ਐਡਵੋਕੇਟ ਹਰਪਾਲ ਸਿੰਘ ਨਿੱਝਰ ਨੇ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਸਫਲ ਬਣਾਉਣ ਵਿਚ ਉਸਦੇ ਸਹਿਯੋਗੀਆਂ ਅਤੇ ਸਾਥੀਆਂ ਦਾ ਬਹੁਤ ਵੱਡਾ ਰੋਲ ਹੁੰਦਾ ਹੈ, ਉਨ੍ਹਾਂ ਕਿਹਾ ਕਿ ਬਾਰ ਐਸੋਸੀਏਸ਼ਨ ਅਜਨਾਲਾ ਦੇ ਮੈਂਬਰਾਂ ਦੇ ਉਹ ਹਮੇਸ਼ਾਂ ਰਿਣੀ ਰਹਿਣਗੇ ਜਿਨ੍ਹਾਂ ਵਲੋਂ ਆਪਣੇ ਪਿਆਰ ਦੇ ਸਦਕਾ ਉਨ੍ਹਾਂ ਨੂੰ ਲਗਾਤਾਰ ਪ੍ਰਧਾਨ ਵਜੋਂ ਸੇਵਾਵਾਂ ਦੇ ਕੇ ਹਮੇਸ਼ਾਂ ਅੱਗੇ ਵਧਣ ਲਈ ਬਲ ਦਿੱਤਾ | ਇਸ ਮੌਕੇ ਬਾਰ ਦੇ ਮੀਤ ਪ੍ਰਧਾਨ ਐਡਵੋਕੇਟ ਅੰਮਿ੍ਤਪਾਲ ਸਿੰਘ ਮੁਹਾਰ, ਸਕੱਤਰ ਸੁਖਚਰਨਜੀਤ ਸਿੰਘ ਵਿੱਕੀ, ਜੁਆਇੰਟ ਸਕੱਤਰ ਅਮਨ ਵਾਂਸਲ, ਲਾਇਬ੍ਰੇਰੀ ਇੰਚਾਰਜ ਜੋਬਨਪ੍ਰੀਤ ਸਿੰਘ, ਨਰੇਸ਼ ਸ਼ਰਮਾ, ਮਨਜੀਤ ਸਿੰਘ ਨਿੱਝਰ, ਰਮਨ ਸ਼ਰਮਾ, ਮੇਜਰ ਸਿੰਘ ਰਿਆੜ, ਦਲਜੀਤ ਸਿੰਘ ਗਿੱਲ, ਦਵਿੰਦਰ ਸਿੰਘ ਗਿੱਲ, ਬਿ੍ਜ ਮੋਹਨ ਔਲ਼, ਰਾਕੇਸ਼ ਕਾਠੀਆ, ਮਨੋਜ ਕੁਮਾਰ ਧਾਲੀਵਾਲ, ਮਿਲਾਪ ਸਿੰਘ ਭੱਟੀ, ਰੁਪਿੰਦਰ ਸਿੰਘ ਸੰਧੂ, ਗੁਰਜੰਟ ਸਿੰਘ, ਗੁਰਸੇਵਕ ਸਿੰਘ ਨਿੱਝਰ, ਜਸਕਰਨ ਸਿੰਘ, ਨਵਦੀਪ ਗਿੱਲ, ਬੀਰਜਸਕਰਨ ਸਿੰਘ, ਗੁਰਪ੍ਰੀਤ ਸਿੰਘ, ਜਸਪ੍ਰੀਤ ਸਿੰਘ ਅਰੋੜਾ, ਦੀਪਕ ਬਮੋਤਰਾ, ਰਮਨਦੀਪ ਸ਼ਰਮਾ, ਸੁਖਨੀਪ ਸਿੰਘ, ਸਤਨਾਮ ਸਿੰਘ ਔਲਖ, ਗੁਰਵਿੰਦਰ ਸਿੰਘ ਸਰਾਂ, ਅਤੇ ਸੁਖਚਰਨਜੀਤ ਸਿੰਘ ਭੱਟੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਖੰਡ ਮਿੱਲ ਅਧਿਕਾਰੀਆਂ ਵਲੋਂ ਗੰਨੇ ਦੀ ਸਪਲਾਈ ਯਕੀਨੀ ਬਣਾਉਣ ਲਈ ਗੰਨੇ ਦੇ ਖੇਤਾਂ ਦੇ ਰਾਤ ਦਿਨ ਲਾਏ ਜਾ ਰਹੇ ਗੇੜੇ ਅਗਲੀ ਖ਼ਬਰ ਜਮਹੂਰੀ ਕਿਸਾਨ ਸਭਾ ਪੰਜਾਬ ਵਲੋਂ ਬਿਜਲੀ ਅਤੇ ਬੀਜ ਬਿੱਲ 2025 ਖ਼ਿਲਾਫ਼ ਸਰਹੱਦੀ ਪਿੰਡਾਂ ਵਿਚ ਰੋਸ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।